ਮੌਤ ਦੇ ਮੂੰਹ ਵਿਚੋਂ ਕੱਢਣ ਆਏ ਰੈਸਕਿਊ ਟੀਮ ਦੇ ਹੈਲੀਕਾਪਟਰ ਨੇ ਹੀ ਲੈ ਲਈ ਜਾਨ, ਵੀਡੀਓ

04/26/2018 6:52:27 PM

ਬੋਗੋਟਾ (ਏਜੰਸੀ)- ਹਾਦਸੇ ਦਾ ਸ਼ਿਕਾਰ ਹੋਇਆ ਹੈਲੀਕਾਪਟਰ ਜਿਸ ਨੂੰ ਰੈਸਕਿਊ ਟੀਮ ਵਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਅਚਾਨਕ ਹੇਠਾਂ ਡਿੱਗ ਗਿਆ ਅਤੇ ਇਸ ਦੌਰਾਨ ਇਕ ਵਿਅਕਤੀ ਹੈਲੀਕਾਪਟਰ ਦੇ ਪੰਖਾਂ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਲੋਪੇਜ਼ ਲਾਂਡੋਨੋ ਜੋ ਹੈਲੀਕਾਪਟਰ ਵਿਚ ਕੰਪਨੀ ਦਾ ਕੁਝ ਜ਼ਰੂਰੀ ਸਾਮਾਨ ਲੈ ਕੇ ਜਾ ਰਿਹਾ ਸੀ ਪਰ ਹੈਲੀਕਾਪਟਰ ਵਿਚ ਕੁਝ ਤਕਨੀਕੀ ਖਾਮੀ ਆਉਣ ਕਾਰਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਬਾਅਦ ਤਕਰੀਬਨ 7 ਦਿਨ ਉਹ ਬਿਨਾਂ ਮਦਦ ਦੇ ਉਥੇ ਫਸੇ ਰਹੇ। ਅਖੀਰ ਉਨ੍ਹਾਂ ਨੂੰ ਰੈਸਕਿਊ ਟੀਮ ਨੇ ਲਭ ਲਿਆ ਅਤੇ ਰੈਸਕਿਊ ਟੀਮ ਦੇ ਹੈਲੀਕਾਪਟਰ ਨੇ ਰੱਸੀ ਸੁੱਟੀ ਜਿਸ ਨੂੰ ਲੋਪੇਜ਼ ਦੂਜੇ ਹੈਲੀਕਾਪਟਰ ਨਾਲ ਬੰਨ੍ਹ ਹੀ ਰਿਹਾ ਸੀ ਕਿ ਇੰਨੇ ਨੂੰ ਰੈਸਕਿਊ ਟੀਮ ਦਾ ਹੈਲੀਕਾਪਟਰ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਲੋਪੇਜ਼ ਹੈਲੀਕਾਪਟਰ ਦੇ ਪੰਖਾਂ ਦੀ ਲਪੇਟ ਵਿਚ ਆ ਗਿਆ, ਜਦੋਂ ਕਿ ਰੈਸਕਿਊ ਟੀਮ ਦੇ ਪਾਈਲਟ ਦੀ ਬਾਂਹ ਉੱਤੇ ਸੱਟਾਂ ਲੱਗੀਆਂ। ਇਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਥਾਨਕ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਲੰਬੀਅਨ ਆਰਮੀ ਜਨਰਲ ਜੋਰਜ ਹਰੇਰਾ ਨੇ ਵਰਲਡ ਰੇਡੀਓ ਨੂੰ ਕਿਹਾ ਕਿ ਉਨ੍ਹਾਂ ਨੂੰ ਪੰਜਵੇਂ ਮਿਸ਼ਨ ਦੀ ਤਬਾਹੀ ਬਾਰੇ ਵੇਰਵਾ ਨਹੀਂ ਮਿਲ ਸਕਿਆ ਹੈ। 


Related News