ਦੁਬਈ ਦੇ ਆਬੂ ਧਾਬੀ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ (ਵੀਡੀਓ)
Saturday, Jan 26, 2019 - 04:44 PM (IST)
ਆਬੂਧਾਬੀ— ਅੱਜ 26 ਜਨਵਰੀ ਦੇ ਦਿਨ ਦੇਸ਼ ਭਰ 'ਚ 70ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਭਾਰਤ ਦੇ ਹਰ ਨਾਗਰਿਕ ਲਈ ਬਹੁਤ ਖਾਸ ਹੈ ਕਿਉਂਕਿ ਇਸ ਦਿਨ ਭਾਰਤ ਇਕ ਗਣਤੰਤਰਿਕ ਦੇਸ਼ ਬਣਿਆ ਸੀ ਤੇ ਪੂਰੇ ਦੇਸ਼ 'ਚ ਸੰਵਿਧਾਨ ਲਾਗੂ ਹੋਇਆ ਸੀ। 26 ਜਨਵਰੀ 1949 ਨੂੰ ਸੰਵਿਧਾਨ ਸਭਾ ਵੱਲੋਂ ਭਾਰਤ ਦੇ ਸੰਵਿਧਾਨ ਨੂੰ ਪਾਸ ਕੀਤਾ ਗਿਆ ਸੀ ਤੇ 26 ਜਨਵਰੀ 1950 ਨੂੰ 10:18 ਮਿੰਟ 'ਤੇ ਪੂਰੇ ਦੇਸ਼ 'ਚ ਲਾਗੂ ਹੋਇਆ ਸੀ। ਇਸੇ ਕਾਰਨ ਅੱਜ ਨਾ ਸਿਰਫ ਭਾਰਤ 'ਚ ਬਲਕਿ ਵਿਦੇਸ਼ਾਂ 'ਚ ਵੀ ਜਸ਼ਨ ਦਾ ਮਾਹੌਲ ਹੈ।
ਗਣਤੰਤਰ ਦਿਵਸ ਮੌਕੇ ਆਬੂਧਾਬੀ 'ਚ ਵੱਡੀ ਗਿਣਤੀ 'ਚ ਲੋਕ ਭਾਰਤੀ ਅੰਬੈਸੀ 'ਚ ਇਕੱਠੇ ਹੋਏ, ਜਿਥੇ ਉਨ੍ਹਾਂ ਨੇ ਪੂਰੇ ਜ਼ੋਰ-ਸ਼ੋਰ ਨਾਲ ਜਸ਼ਨ ਮਨਾਇਆ। ਇਸ ਦੌਰਾਨ ਭਾਰਤੀਆਂ ਨੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾਏ। ਅੰਬੈਸੀ 'ਚ ਰਾਸ਼ਟਰੀ ਗੀਤ ਤੋਂ ਬਾਅਦ ਭਾਰਤੀ ਅੰਬੈਸਡਰ ਨਵਦੀਪ ਸਿੰਘ ਸੂਰੀ ਨੇ ਤਿਰੰਗਾ ਲਹਿਰਾਇਆ ਤੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਇਸ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਦੁਬਈ 'ਚ ਵੱਸਦੇ ਭਾਰਤੀ ਭਾਈਚਾਰੇ 'ਚ ਖਾਸੀ ਖੁਸ਼ੀ ਦੀ ਲਹਿਰ ਦੇਖੀ ਗਈ।