Report : ਸ਼੍ਰੀਲੰਕਾ ਤੇ ਪਾਕਿਸਤਾਨ ਦੇ ਬਦਤਰ ਹਾਲਾਤ ਨੂੰ ਦੇਖ ਕੇ ਚੀਨੀ ਕਰਜ਼ੇ ਦੇ ਜਾਲ ਤੋਂ ਬਚਣ ਬਾਕੀ ਦੇਸ਼

Wednesday, Apr 13, 2022 - 07:23 PM (IST)

Report : ਸ਼੍ਰੀਲੰਕਾ ਤੇ ਪਾਕਿਸਤਾਨ ਦੇ ਬਦਤਰ ਹਾਲਾਤ ਨੂੰ ਦੇਖ ਕੇ ਚੀਨੀ ਕਰਜ਼ੇ ਦੇ ਜਾਲ ਤੋਂ ਬਚਣ ਬਾਕੀ ਦੇਸ਼

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ 'ਗਲੋਬਲ ਸਟ੍ਰੈਟ ਵਿਊ' ਦੀ ਰਿਪੋਰਟ ਨੇ ਚੀਨੀ ਕਰਜ਼ੇ ਦੇ ਜਾਲ ਨੂੰ ਲੈ ਕੇ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੀਨ ਦੇ ਵਿਕਾਸ 'ਤੇ ਬੇਤਹਾਸ਼ਾ ਨਿਰਭਰਤਾ ਨਾਲ ਕੋਈ ਵੀ ਦੇਸ਼ ਪੂਰੀ ਤਰ੍ਹਾਂ ਤਬਾਹ ਹੋ ਸਕਦਾ ਹੈ। ਇਹ ਗੱਲ ਪਾਕਿਸਤਾਨ ਤੇ ਸ਼੍ਰੀਲੰਕਾ ਦੀ ਮੌਜੂਦਾ ਬਦਹਾਲੀ ਨੇ ਬਾਕੀ ਦੇਸ਼ਾਂ ਨੂੰ ਸਮਝਾ ਦਿੱਤੀ ਹੈ। ਰਿਪੋਰਟ ਦੇ ਮੁਤਾਬਕ ਚੀਨ ਦੀ ਹੀ ਲੈਬੋਰਟਰੀਆਂ 'ਚ ਤਿਆਰ ਕੀਤੀ ਗਈ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਪਹਿਲਾਂ ਹੀ ਦੁਨੀਆ ਆਰਥਿਕ ਬਦਹਾਲੀ ਦਾ ਸ਼ਿਕਾਰ ਹੈ। ਇਸ ਤੋਂ ਬਾਅਦ ਦੀ ਰਹੀ-ਸਹੀ ਕਸਰ ਗੁਆਂਢੀ ਦੇਸ਼ਾਂ ਨੂੰ ਸਸਤਾ ਕਰਜ਼ਾ ਵੰਡ ਕੇ ਚੀਨ ਉਨ੍ਹਾਂ ਨੂੰ ਤਬਾਹ ਕਰਕੇ ਹੜਪਨ ਦੀ ਸਾਜ਼ਿਸ਼ਾਂ ਨੇ ਪੂਰੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਚੀਨ ਦਾ ਨਵਾਂ ਕਾਰਨਾਮਾ, ਨਾਟੋ ਹਵਾਈ ਖੇਤਰ ਦੀ ਵਰਤੋਂ ਕਰ ਸਰਬੀਆ ਨੂੰ ਭੇਜੀਆਂ ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ

ਰਿਪੋਰਟ ਦੇ ਮੁਤਾਬਕ ਸ਼੍ਰੀਲੰਕਾ ਤੇ ਪਾਕਿਸਤਾਨ ਦੇ ਖ਼ਸਤਾ ਆਰਥਿਕ ਹਾਲਾਤ ਦੁਨੀਆ ਦੇ ਹੋਰਨਾਂ ਦੇਸ਼ਾਂ ਲਈ ਇਕ ਸਬਕ ਹੈ ਤਾਂ ਜੋ ਉਹ ਚੀਨ ਵਲੋਂ ਵਿਛਾਏ ਕਰਜ਼ੇ ਦੇ ਜਾਲ 'ਚ ਨਾ ਫਸਣ। ਅਜੇ ਤਕ ਦੁਨੀਆ ਦੇ 40 ਦੇਸ਼ਾਂ ਦੀਆਂ ਅਰਥਵਿਵਸਥਾਵਾਂ ਇਸੇ ਚੀਨ ਦੇ ਜਾਲ 'ਚ ਫਸ ਕੇ ਬਦਹਾਲ ਹੋ ਗਈਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ 'ਕਰਜ਼ੇ ਦੇ ਫੰਦੇ' ਦੀ ਕੂਟਨੀਤੀ ਦਾ ਇਸਤੇਮਾਲ ਕਰਕੇ ਪਾਕਿਸਤਾਨ ਤਕ ਆਪਣਾ ਰਣਨੀਤਕ ਪਹੁੰਚ ਬਣਾ ਲਵੇਗਾ। ਪਾਕਿਸਤਾਨ 'ਚ ਜਿੰਨੇ ਵੀ ਬੁਨਿਆਦੀ ਢਾਂਚੇ ਸਬੰਧੀ ਪ੍ਰਾਜੈਕਟ ਬਣ ਰਹੇ ਹਨ ਉਹ ਸਾਰੇ ਚੀਨੀ ਕਰਜ਼ੇ ਦੇ ਭਰੋਸੇ ਚਲ ਰਹੇ ਹਨ।

'ਗਲੋਬਲ ਸਟ੍ਰੈਟ ਵਿਊ' ਦੀ ਰਿਪੋਟ ਦੇ ਮੁਤਾਬਕ ਚੀਨ ਤੋਂ ਮਿਲਣ ਵਾਲੀ ਸਭ ਤੋਂ ਵੱਡੀ ਆਰਥਿਕ ਸਹਾਇਤਾ ਪ੍ਰਾਪਤ ਕਰਕੇ ਦੋ ਦੇਸ਼ਾਂ ਦੀਆਂ ਅਰਥਵਿਵਸਥਾ 'ਚ ਉਛਾਲ ਆਉਣ ਦੀ ਬਜਾਏ ਉਹ ਗਲੋਬਲ ਆਰਥਿਕ ਸੰਕਟ ਦਾ ਸਭ ਤੋਂ ਵੱਡੇ ਸ਼ਿਕਾਰ ਬਣ ਗਏ। ਉਹ ਵੀ ਉਦੋਂ ਜਦੋਂ ਇਹ ਗਲੋਬਲ ਆਰਥਿਕ ਸੰਕਟ ਵੀ ਚੀਨੀ ਲੈਬ 'ਚ ਬਣੇ ਕੋਰੋਨਾ ਵਾਇਰਸ ਦੀ ਹੀ ਦੇਣ ਹੈ। ਪਾਕਿਸਤਾਨ ਤੇ ਸ਼੍ਰੀਲੰਕਾ ਦੇ ਇਲਵਾ ਚੀਨ ਨੇ ਵਿਅਤਨਾਮ, ਥਾਈਲੈਂਡ, ਕੰਬੋਡੀਆ, ਮੇਡਾਗਾਸਗਰ, ਮਾਲਦੀਵ ਤੇ ਤਜ਼ਾਕਿਸਤਾਨ ਜਿਹੇ ਦੇਸ਼ਾਂ ਨੂੰ ਬੇਹਿਸਾਬ ਕਰਜ਼ਾ ਦਿੱਤਾ ਹੋਇਆ ਹੈ, ਜੋ ਅਜੇ ਵੀ ਨਹੀਂ ਸੰਭਲੇ ਤਾਂ ਉਨ੍ਹਾਂ ਦਾ ਭਵਿੱਖ ਵੀ ਪਾਕਿਸਤਾਨ ਤੇ ਸ਼੍ਰੀਲੰਕਾ ਜਿਹਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪਾਕਿ ਦੀ ਨਵੀਂ ਸਰਕਾਰ ਨੇ ਨਵਾਜ਼ ਸ਼ਰੀਫ, ਇਸਹਾਕ ਡਾਰ ਦੇ ਪਾਸਪੋਰਟ ਨਵੀਨੀਕਰਨ ਕਰਨ ਦੇ ਦਿੱਤੇ ਨਿਰਦੇਸ਼

ਐਡਡਾਟਾ ਦੀ ਰਿਪੋਰਟ ਦੇ ਮੁਤਾਬਕ ਕਰੀਬ 40 ਅਰਥਵਿਵਸਥਾਵਾਂ ਚੀਨ ਦੇ ਕਰਜ਼ੇ ਦੇ ਮਕੜਜਾਲ 'ਚ ਫਸ ਕੇ ਬਦਹਾਲ ਹੋ ਚੁੱਕੀਆਂ ਹਨ ਤੇ ਲੁਕੇ ਤੌਰ 'ਤੇ ਚੀਨੀ ਲੈਣਦਾਰਾਂ ਦਾ ਉਨ੍ਹਾਂ ਦੀ ਕੁਲ ਜੀ. ਡੀ. ਪੀ. 'ਤੇ 10 ਫ਼ੀਸਦੀ ਤੋਂ ਵੱਧ ਦਾ ਕਰਜ਼ਾ ਹੈ। ਇਨ੍ਹਾਂ 'ਚੋਂ ਕੁਝ ਦੇਸ਼ ਲਾਓਸ, ਜਾਮਬੀਆ ਤੇ ਕਿਰਗਿਸਤਾਨ ਵੀ ਹਨ, ਜਿਨ੍ਹਾਂ 'ਤੇ ਉਨ੍ਹਾਂ ਦੀ ਜੀ. ਡੀ. ਪੀ. ਦਾ 20 ਫ਼ੀਸਦੀ ਚੀਨੀ ਕਰਜ਼ਾ ਹੈ। ਚੀਨ ਹਮੇਸ਼ਾ ਤੋਂ ਆਸਾਨ ਕਰਜ਼ੇ ਦਾ ਜਾਲ ਕੁਝ ਇਸ ਤਰ੍ਹਾਂ ਵਿਛਾਉਂਦਾ ਹੈ ਕਿ ਆਰਥਿਕ ਤੌਰ 'ਤੇ ਕਮਜ਼ੋਰ ਦੇਸ਼ ਉਸ ਦੀ ਕਥਿਤ ਦੋਸਤੀ 'ਤੇ ਭਰੋਸਾ ਕਰ ਲੈਂਦੇ ਹਨ। ਵਿਸ਼ਵ ਬੈਂਕ ਦੀ ਇਕ ਤਾਜ਼ਾ ਰਿਪੋਰਟ ਦੇ ਮੁਤਾਬਕ ਚੀਨ ਦੀ ਕਰਜ਼ੇ ਦੇ ਜਾਲ 'ਚ ਫਸਾਉਣ ਦੀ ਨੀਤੀ ਪੂਰੀ ਦੁਨੀਆ 'ਚ ਇਕ ਪੈਟਰਨ ਬਣਾ ਰਹੀ ਹੈ।   

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News