ਪੰਜਾਬੀ ਫੋਕ ਡਾਂਸ ਐਸ਼ੋਸੀਏਸ਼ਨ ਵੱਲੋਂ ਕਮੇਟੀ ਦਾ ਪੁਨਰਗਠਨ ਅਤੇ ਗਿੱਧਾ ਕੱਪ ਲਈ ਤਿਆਰੀਆਂ ਸ਼ੁਰੂ
Saturday, Jul 20, 2024 - 10:51 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) - ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਪੰਜਾਬੀ ਫੋਕ ਡਾਂਸ ਐਸ਼ੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਪਹਿਲੇ ਗਿੱਧਾ ਕੱਪ ਨਾਲ ਸੰਬੰਧਿਤ ਇੱਕ ਜ਼ਰੂਰੀ ਮੀਟਿੰਗ ਮਨਦੀਪ ਸਿੰਘ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਔਸ਼ੋਸੀਏਸ਼ਨ ਨਾਲ ਸੰਬੰਧਿਤ ਸਾਰੀਆਂ ਅਕੈਡਮੀਆਂ ਦੇ ਪ੍ਰਤਿਨਿਧ ਸ਼ਾਮਲ ਹੋਏ। ਗਿੱਧਾ ਕੱਪ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ 24 ਅਗਸਤ ਨੂੰ ਬ੍ਰਿਸਬੇਨ ਵਿਚ ਹੋ ਰਹੇ ਕੱਪ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਵੱਖ ਵੱਖ ਵਰਗਾਂ ਵਿਚ ਕੁੱਲ 22 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਕੱਪ ਵਿਚ ਅੰਤਰ ਰਾਸ਼ਟਰੀ ਪੱਧਰ ਦੇ ਜੱਜ ਅਤੇ ਗਿੱਧੇ ਨਾਲ ਸੰਬੰਧਿਤ ਬਹੁਤ ਨਾਮਵਰ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਫੋਕ ਡਾਂਸ ਐਸ਼ੋਸੀਏਸ਼ਨ ਬ੍ਰਿਸਬੇਨ ਦਾ ਪੁਨਰ ਗਠਨ ਕਰਨ ਉੱਤੇ ਮੋਹਰ ਲਾਈ।
ਇਸ ਮੌਕੇ ਸਰਬ ਸੰਮਤੀ ਨਾਲ ਰੁਪਿੰਦਰ ਸਿੰਘ (ਸੁਰਤਾਲ ਅਕਾਦਮੀ) ਨੂੰ ਪ੍ਰਧਾਨ, ਗੁਰਜੀਤ ਬਾਰੀਆ (ਹਿਪ ਹੋਪ ਭੰਗੜਾ) ਨੂੰ ਸੈਕਟਰੀ, ਲੋਕ ਗਾਇਕ ਰਾਜਦੀਪ ਸਿੰਘ ਲਾਲੀ (ਸੰਨ ਸਾਈਨ ਕੋਸਟ ਪੰਜਾਬੀ ਵੈਲਫੇਅਰ ਐਸ਼ੋਸੀਏਸ਼ਨ) ਨੂੰ ਕੈਸ਼ੀਅਰ, ਗੁਣਦੀਪ ਘੁੰਮਣ (ਫੋਕ ਬਲਾਸਟਰ) ਨੂੰ ਉਪ ਪ੍ਰਧਾਨ, ਚਰਨਜੀਤ ਕਾਹਲੋਂ (ਹੁਨਰ ਏ ਰੀਜੈਂਟ ਪਾਰਕ) ਨੂੰ ਉਪ ਪ੍ਰਧਾਨ, ਬਿਕਰਮਜੀਤ ਪਟਿਆਲ਼ਾ (ਇਪਸਾ) ਨੂੰ ਸਰਪ੍ਰਸਤ, ਮਨਦੀਪ ਸਿੰਘ (ਸੁਰਤਾਲ ਅਕਾਦਮੀ) ਨੂੰ ਸੁਪਰਵਾਈਜ਼ਰ, ਸਰਬਜੀਤ ਸੋਹੀ (ਇਪਸਾ) ਨੂੰ ਸਪੋਕਸਮੈਨ, ਸੁਨੀਤਾ ਸੈਣੀ (ਰੂਹ ਪੰਜਾਬ ਦੀ) ਨੂੰ ਸਮਾਜਿਕ ਸਲਾਹਕਾਰ, ਹਰਕਮਲ ਸਿੰਘ ਸੈਣੀ (ਹਿਪ ਹੋਪ ਭੰਗੜਾ) ਨੂੰ ਸੂਚਨਾ ਸਲਾਹਕਾਰ, ਹਰਪ੍ਰੀਤ ਕੌਰ ਕੁਲਾਰ (ਗਿੱਧਾ ਵਾਜਾਂ ਮਾਰਦਾ) ਕਨਵੀਨਰ ਅਤੇ ਲੋਕ ਗਾਇਕ ਮਲਕੀਤ ਸਿੰਘ ਧਾਲੀਵਾਲ (ਸ਼ੇਰ ਏ ਪੰਜਾਬ ਭੰਗੜਾ ਅਕਾਦਮੀ) ਨੂੰ ਵਿਪ ਕਨਵੀਨਰ ਨਿਯੁਕਤ ਕੀਤਾ ਗਿਆ।