ਯੂਰਪੀ ਸੰਘ ਕੋਰੋਨਾ ਲਈ ਰੇਮਡੇਸਿਵਿਰ ਦਵਾਈ ਦਾ ਅਧਿਐਨ ਕਰ ਰਿਹੈ : ਏਜੰਸੀ

Monday, May 04, 2020 - 01:16 AM (IST)

ਯੂਰਪੀ ਸੰਘ ਕੋਰੋਨਾ ਲਈ ਰੇਮਡੇਸਿਵਿਰ ਦਵਾਈ ਦਾ ਅਧਿਐਨ ਕਰ ਰਿਹੈ : ਏਜੰਸੀ

ਸਟਾਕਹੋਮ - ਸਵੀਡਨ ਦੀ ਨੈਸ਼ਨਲ ਡਰੱਗ ਅਤੇ ਡਰੱਗ ਸੁਪਰਵੀਜ਼ਨ ਏਜੰਸੀ ਨੇ ਆਖਿਆ ਹੈ ਕਿ ਯੂਰਪੀ ਯੂਨੀਅਨ (ਈ. ਯੂ.) ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਉਸ ਦੇ ਮੈਂਬਰ 27 ਦੇਸ਼ਾਂ ਵਿਚ ਕੋਵਿਡ-19 ਦੇ ਇਲਾਜ ਲਈ ਰੇਮਡੇਸਿਵਿਰ ਦਵਾਈ ਦਾ ਇਜਾਜ਼ਤ ਦਿੱਤੀ ਜਾਵੇ ਜਾਂ ਨਾ। ਅਮਰੀਕਾ ਵਿਚ ਇਸ ਦਵਾਈ ਦੇ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਸਵੀਡਿਸ਼ ਮੈਡੀਕਲ ਉਤਪਾਦ ਏਜੰਸੀ ਦੇ ਇਨਫੈਕਸ਼ਨ ਵਿਭਾਗ ਦੀ ਨਿਦੇਸ਼ਕ ਚਾਰਲੋਟਾ ਬਰਗਾਕਿੱਸਟ ਨੇ ਆਖਿਆ ਕਿ ਯੂਰਪੀ ਸੰਘ ਵਿਚ ਰੇਮਡੇਸਿਵਿਰ ਦਾ ਅਧਿਐਨ ਪਹਿਲ ਦੇ ਆਧਾਰ 'ਤੇ ਹੋਵੇਗਾ ਅਤੇ ਕੁਝ ਦਿਨਾਂ ਵਿਚ ਫੈਸਲੇ ਤੱਕ ਪਹੁੰਚ ਜਾਵੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਮਰੀਕਾ ਦੇ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਨੇ ਮੂਲ ਰੂਪ ਤੋਂ ਇਬੋਲਾ ਦੀ ਬੀਮਾਰੀ ਦੇ ਇਲਾਜ ਲਈ ਵਿਕਸਤ ਰੇਮਡੇਸਿਵਿਰ ਦਵਾਈ ਦਾ ਇਸਤੇਮਾਲ ਕੋਵਿਡ-19 ਦੇ ਇਲਾਜ ਵਿਚ ਕਰਨ ਦੀ ਇਜਾਜ਼ਤ ਦਿੱਤੀ ਹੈ। ਪ੍ਰੀਖਣ ਦੌਰਾਨ ਪਤਾ ਲੱਗਾ ਕਿ ਇਸ ਦਵਾਈ ਦੇ ਇਸਤੇਮਾਲ ਨਾਲ ਗੰਭੀਰ ਰੂਪ ਤੋਂ ਪ੍ਰਭਾਵਿਕਤ ਮਰੀਜ਼ਾਂ ਦੇ ਠੀਕ ਹੋਣ ਵਿਚ ਘੱਟ ਸਮੇਂ ਲੱਗਦਾ ਹੈ।


author

Khushdeep Jassi

Content Editor

Related News