ਸ਼ੂਗਰ ਪੀੜਤ ਨਾਬਾਲਗਾ ਦੀ ਮੌਤ ਦੇ ਮਾਮਲੇ ''ਚ ਧਾਰਮਿਕ ਸਮੂਹ ਦੇ 14 ਮੈਂਬਰ ਦੋਸ਼ੀ ਕਰਾਰ

Wednesday, Jan 29, 2025 - 05:53 PM (IST)

ਸ਼ੂਗਰ ਪੀੜਤ ਨਾਬਾਲਗਾ ਦੀ ਮੌਤ ਦੇ ਮਾਮਲੇ ''ਚ ਧਾਰਮਿਕ ਸਮੂਹ ਦੇ 14 ਮੈਂਬਰ ਦੋਸ਼ੀ ਕਰਾਰ

ਬ੍ਰਿਸਬੇਨ (ਭਾਸ਼ਾ)- ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿੱਚ ਇੱਕ 8 ਸਾਲ ਦੀ ਬੱਚੀ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਜਿੱਥੇ ਤਿੰਨ ਸਾਲਾਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਸ਼ੂਗਰ ਪੀੜਤ ਕੁੜੀ ਐਲਿਜ਼ਾਬੈਥ ਰੋਜ਼ ਸਟ੍ਰੂਹਸ ਦੀ ਮੌਤ ਸ਼ੂਗਰ (ਟਾਈਪ-1) ਲਈ ਦੱਸੇ ਗਏ ਇਨਸੁਲਿਨ ਟੀਕੇ ਨਾ ਦੇਣ ਕਾਰਨ ਹੋਈ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁੜੀ ਦੇ ਮਾਤਾ-ਪਿਤਾ ਅਤੇ ਭਰਾ ਦੇ ਨਾਲ-ਨਾਲ ਉਸਦੇ ਧਾਰਮਿਕ ਭਾਈਚਾਰੇ ਦੇ 12 ਹੋਰ ਮੈਂਬਰਾਂ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਹੈ।

ਮਾਪਿਆਂ ਸਮੇਤ ਭਰਾ ਵੀ ਦੋਸ਼ੀ 

ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ 7 ਜਨਵਰੀ 2022 ਦੀ ਹੈ, ਜਦੋਂ ਐਲਿਜ਼ਾਬੈਥ ਰੋਜ਼ ਸਟ੍ਰੂਹਸ ਦੀ ਮੌਤ ਸ਼ੂਗਰ (ਟਾਈਪ-1) ਲਈ ਨਿਰਧਾਰਤ ਇਨਸੁਲਿਨ ਟੀਕਾ 6 ਦਿਨ ਨਾ ਦੇਣ ਕਾਰਨ ਹੋ ਗਈ ਸੀ। ਇਸ ਮਾਮਲੇ ਵਿੱਚ ਕੁੜੀ ਦੇ ਪਿਤਾ ਜੇਸਨ ਰਿਚਰਡ ਸਟ੍ਰੂਹਸ ਅਤੇ ਕਮਿਊਨਿਟੀ ਲੀਡਰ ਬ੍ਰੈਂਡਨ ਲੂਕ ਸਟੀਵਨਸ ਦੋਵਾਂ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ। ਇਸ ਤੋਂ ਇਲਾਵਾ 12 ਹੋਰ ਮੈਂਬਰਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ, ਜਿਨ੍ਹਾਂ ਵਿੱਚ ਕੁੜੀ ਦੀ ਮਾਂ ਕੈਰੀ ਐਲਿਜ਼ਾਬੈਥ ਸਟ੍ਰੂਹਸ (49) ਅਤੇ ਭਰਾ ਜ਼ੈਕਰੀ ਐਲਨ ਸਟ੍ਰੂਹਸ (22) ਸ਼ਾਮਲ ਸਨ। ਕੁਈਨਜ਼ਲੈਂਡ ਸੁਪਰੀਮ ਕੋਰਟ ਨੇ ਸਾਰੇ 14 ਦੋਸ਼ੀਆਂ ਨੂੰ ਕਤਲ ਦਾ ਦੋਸ਼ੀ ਪਾਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਭਾਰਤੀ ਮੂਲ ਦੀ ਔਰਤ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਕੀਤੀ ਖੁਦਕੁਸ਼ੀ

11 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ 

ਕੁਈਨਜ਼ਲੈਂਡ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਅਨੁਸਾਰ ਦੋਸ਼ੀਆਂ ਨੂੰ 11 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਕੁੜੀ ਦੀ ਭੈਣ ਜੇਡ ਸਟ੍ਰੂਹਸ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਅਦਾਲਤ ਦੇ ਫ਼ੈਸਲੇ ਤੋਂ ਖੁਸ਼ ਸੀ ਪਰ ਉਸਨੂੰ ਲੱਗਿਆ ਕਿ ਸਿਸਟਮ ਪਹਿਲਾਂ ਐਲਿਜ਼ਾਬੈਥ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਿਹਾ ਹੈ। 

ਇੱਥੇ ਦੱਸ ਦੀਈਏ ਕਿ ਕੁਈਨਜ਼ਲੈਂਡ ਸੁਪਰੀਮ ਕੋਰਟ ਦੇ ਜਸਟਿਸ ਮਾਰਟਿਨ ਬਰਨਜ਼ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਇਸਤਗਾਸਾ ਪੱਖ ਇਹ ਸਾਬਤ ਕਰਨ ਵਿੱਚ ਅਸਮਰੱਥ ਰਿਹਾ ਕਿ ਕੁੜੀ ਦੇ ਪਿਤਾ ਅਤੇ ਧਾਰਮਿਕ ਆਗੂ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਸਨ ਅਤੇ ਕੁੜੀ ਦੀ ਜਾਨ ਉਨ੍ਹਾਂ ਦੀ ਲਾਪਰਵਾਹੀ ਕਾਰਨ ਨਹੀਂ ਗਈ। ਹਾਲਾਂਕਿ ਜੱਜ ਨੇ ਇਹ ਵੀ ਸਵੀਕਾਰ ਕੀਤਾ ਕਿ ਕੁੜੀ ਦੇ ਮਾਪਿਆਂ ਨੇ ਦੂਜੇ ਮੁਲਜ਼ਮਾਂ ਨਾਲ ਮਿਲ ਕੇ ਬੱਚੀ ਦੀ ਦੇਖਭਾਲ ਵਿੱਚ ਆਮ ਨਾਲੋਂ ਬਹੁਤ ਵੱਖਰਾ ਵਿਵਹਾਰ ਕੀਤਾ ਸੀ। ਦੂਜੇ ਪਾਸੇ ਧਾਰਮਿਕ ਸਮੂਹ ਦੇ ਨੇਤਾ ਸਟੀਵਨਜ਼ ਨੇ ਦਲੀਲ ਦਿੱਤੀ ਕਿ ਸਿਰਫ਼ ਪਰਮਾਤਮਾ ਹੀ ਬੱਚੀ ਨੂੰ ਠੀਕ ਕਰ ਸਕਦਾ ਹੈ, ਕੋਈ ਦਵਾਈ ਜਾਂ ਇਲਾਜ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News