ਇਟਲੀ ''ਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ

Saturday, Aug 21, 2021 - 10:54 AM (IST)

ਇਟਲੀ ''ਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ

ਮਿਲਾਨ/ਇਟਲੀ (ਸਾਬੀ ਚੀਨੀਆ)- ਸੈਂਟਰ ਇਟਲੀ ਦੇ ਕਸਬਾ ਲਵੀਨੀੳ ਵਿਖੇ ਸਥਾਪਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਚ ਲਵੀਨੀੳ ਦੀਆਂ ਸੰਗਤਾਂ ਵੱਲੋਂ ਸਰੱਬਤ ਦੇ ਭਲੇ ਲਈ ਕਰਵਾਏ ਧਾਰਮਿਕ ਸਮਾਗਮਾਂ ਵਿਚ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਬੇਨਤੀ ਕੀਤੀ ਗਈ। ਤਿੰਨ ਰੋਜ਼ਾ ਚਲੇ ਸਮਾਗਮਾਂ ਲਈ ਸ੍ਰੀ ਆਖੰਠ ਪਾਠ ਸਾਹਿਬ ਦੀ ਸੇਵਾ ਦਲਜੀਤ ਸਿੰਘ ਸੋਨੀ ਤੇ ਉਨਾਂ ਦੇ ਪਰਿਵਾਰ ਵੱਲੋਂ ਕਰਵਾਈ ਗਈ। ਜਦੋਂਕਿ ਇਸ ਵਿਸ਼ੇਸ਼ ਮੌਕੇ 'ਤੇ ਪੁੱਜੇ ਕੀਰਤਨੀ ਜੱਥੇ ਵੱਲੋਂ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਮਾਂ ਬੜਾ ਭਿਆਨਕ ਹੈ ਇਸ ਲਈ ਵੱਧ ਤੋਂ ਗੁਰਬਾਣੀ ਜ਼ਰੂਰ ਪੜ੍ਹੋ ਤਾਂ ਜੋ ਇਸ ਭਿਆਨਕ ਦੌਰ ਵਿਚੋਂ ਨਿਕਲਿਆ ਜਾ ਸਕੇ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਜੱਥਿਆਂ ਨੂੰ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਿਰਪਾਉ ਦੇਕੇ ਸਨਮਾਨਿਤ ਕੀਤਾ ਗਿਆ।


author

cherry

Content Editor

Related News