ਹਮਾਸ ਦੀ ਕੈਦ ''ਚੋਂ 491 ਦਿਨਾਂ ਬਾਅਦ ਹੋਇਆ ਰਿਹਾਅ, ਪਰਿਵਾਰ ਨੂੰ ਮਿਲਣ ਦੀ ਸੀ ਖੁਸ਼ੀ, ਫਿਰ ਜੋ ਹੋਇਆ...

Monday, Feb 10, 2025 - 01:50 PM (IST)

ਹਮਾਸ ਦੀ ਕੈਦ ''ਚੋਂ 491 ਦਿਨਾਂ ਬਾਅਦ ਹੋਇਆ ਰਿਹਾਅ, ਪਰਿਵਾਰ ਨੂੰ ਮਿਲਣ ਦੀ ਸੀ ਖੁਸ਼ੀ, ਫਿਰ ਜੋ ਹੋਇਆ...

ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਲਾਗੂ ਹੋਣ ਨਾਲ ਬੰਧਕਾਂ ਅਤੇ ਕੈਦੀਆਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਜਾਰੀ ਹੈ। ਜੰਗਬੰਦੀ ਸਮਝੌਤੇ ਤਹਿਤ ਸ਼ਨੀਵਾਰ ਨੂੰ 3 ਇਜ਼ਰਾਈਲੀ ਬੰਧਕਾਂ ਨੂੰ ਹਮਾਸ ਨੇ 491 ਦਿਨਾਂ ਤੱਕ ਬੰਦੀ ਬਣਾਉਣ ਤੋਂ ਬਾਅਦ ਰਿਹਾਅ ਕਰ ਦਿੱਤਾ। ਉਨ੍ਹਾਂ ਵਿੱਚੋਂ ਇੱਕ ਏਲੀ ਸ਼ਾਰਾਬੀ ਵੀ ਸੀ, ਜਿਸ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਸ ਨੂੰ ਦੱਸਿਆ ਗਿਆ ਉਸਦੀ ਪਤਨੀ ਅਤੇ ਦੋ ਧੀਆਂ 7 ਅਕਤੂਬਰ, 2023 ਨੂੰ ਹਮਾਸ ਦੇ ਅੱਤਵਾਦੀਆਂ ਦੇ ਹਮਲੇ ਵਿੱਚ ਮਾਰੀਆਂ ਗਈਆਂ ਸਨ।  ਸ਼ਾਰਾਬੀ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਤੋਂ ਬਿਲਕੁੱਲ ਅਣਜਾਣ ਸੀ। 

ਇਹ ਵੀ ਪੜ੍ਹੋ: ਲਾਲ ਬੱਤੀ 'ਤੇ ਖੜ੍ਹੀਆਂ ਸਨ ਗੱਡੀਆਂ, ਅਚਾਨਕ ਆਸਮਾਨ ਤੋਂ ਵਰ੍ਹੀ ਮੌਤ, ਵੀਡੀਓ ਵੇਖ ਰੌਂਗਟੇ ਹੋ ਜਾਣਗੇ ਖੜ੍ਹੇ

PunjabKesari

ਇਕ ਮੀਡੀਆ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਰੈੱਡ ਕਰਾਸ ਦੇ ਹਵਾਲੇ ਕੀਤੇ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ, ਸ਼ਾਰਾਬੀ ਨੂੰ ਨਕਾਬਪੋਸ਼ ਹਮਾਸ ਲੜਾਕਿਆਂ ਦੁਆਰਾ ਇੱਕ ਸਟੇਜ 'ਤੇ ਲਿਜਾਇਆ ਗਿਆ, ਜਿੱਥੇ ਉਸ ਨੇ ਕਿਹਾ: "ਮੈਂ ਅੱਜ ਆਪਣੇ ਪਰਿਵਾਰ ਅਤੇ ਦੋਸਤਾਂ - ਆਪਣੀ ਪਤਨੀ ਅਤੇ ਧੀਆਂ ਨੂੰ ਮਿਲਣ ਨੂੰ ਲੈ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਨੂੰ ਸੱਚਮੁੱਚ ਉਨ੍ਹਾਂ ਨੂੰ ਬਹੁਤ ਜਲਦੀ ਮਿਲਣ ਦੀ ਉਮੀਦ ਹੈ।" ਉਦੋਂ ਤੱਕ ਉਸ ਨੂੰ ਇਸ ਭਿਆਨਕ ਸੱਚਾਈ ਦਾ ਪਤਾ ਨਹੀਂ ਸੀ।

ਇਹ ਵੀ ਪੜ੍ਹੋ : ਜਾਣੋ ਭਾਰਤੀ ਪਾਸਪੋਰਟ ਧਾਰਕਾਂ ਨੂੰ ਕਿੰਨੇ ਦੇਸ਼ ਦਿੰਦੇ ਹਨ Visa Free Entry ਦੀ ਸਹੂਲਤ

ਆਪਣੀ ਪਤਨੀ ਅਤੇ ਧੀਆਂ ਨੂੰ ਮਿਲਣ ਦੀ ਉਮੀਦ ਨਾਲ ਜਦੋਂ ਸ਼ਾਰਾਬੀ ਘਰ ਪਹੁੰਚਿਆ ਤਾਂ ਉਸਨੂੰ ਸੂਚਿਤ ਕੀਤਾ ਗਿਆ ਕਿ ਉਸਦੀ ਪਤਨੀ ਲਿਆਨ ਅਤੇ ਧੀਆਂ ਨੋਆ (16) ਅਤੇ ਯਾਹੇਲ (13)ਦਾ ਉਨ੍ਹਾਂ ਦੇ ਘਰ ਵਿੱਚ 7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਸ਼ਾਰਾਬੀ ਨੂੰ ਇਹ ਵੀ ਦੱਸਿਆ ਗਿਆ ਕਿ 7 ਅਕਤੂਬਰ ਨੂੰ ਉਸ ਦੇ ਭਰਾ, ਯੋਸੀ ਨੂੰ ਵੀ ਬੰਧਕ ਬਣਾ ਲਿਆ ਗਿਆ ਸੀ। ਪਿਛਲੇ ਸਾਲ ਦੇ ਸ਼ੁਰੂ ਵਿੱਚ ਉਸਦੀ ਮੌਤ ਹੋ ਗਈ, ਜਦੋਂ ਇਜ਼ਰਾਈਲੀ ਫੌਜ ਨੇ ਗਾਜ਼ਾ ਵਿੱਚ ਇੱਕ ਇਮਾਰਤ 'ਤੇ ਬੰਬਾਰੀ ਕੀਤੀ, ਜਿੱਥੇ ਉਸਨੂੰ ਕੈਦ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ: ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, 2 ਮੌਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News