ਗਾਜ਼ਾ ''ਤੇ ਟਰੰਪ ਦੀ ਟਿੱਪਣੀ ਨੂੰ ਹਮਾਸ ਨੇ ਕੀਤਾ ਰੱਦ
Wednesday, Feb 05, 2025 - 12:39 PM (IST)
ਦੁਬਈ (ਏਜੰਸੀ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲਸਤੀਨੀਆਂ ਨੂੰ ਗਾਜ਼ਾ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਕਿਤੇ ਹੋਰ ਵਸਾਉਣ ਦੇ ਪ੍ਰਸਤਾਵ ਨਾਲ ਮੱਧ ਪੂਰਬ ਵਿੱਚ ਤਣਾਅ ਵਧਦਾ ਨਜ਼ਰ ਆ ਰਿਹਾ ਹੈ, ਜੋ ਅਜੇ ਵੀ ਇਜ਼ਰਾਈਲ-ਹਮਾਸ ਯੁੱਧ ਕਾਰਨ ਪ੍ਰਭਾਵਿਤ ਹੈ। ਕਤਰ-ਅਧਾਰਤ ਪੈਨ-ਅਰਬ ਨਿਊਜ਼ ਚੈਨਲ, ਅਲ ਜਜ਼ੀਰਾ ਨੇ ਟਰੰਪ ਦੀਆਂ ਟਿੱਪਣੀਆਂ ਨੂੰ "ਅਣਕਿਆਸੀ ਘੋਸ਼ਣਾ" ਕਰਾਰ ਦਿੱਤਾ। ਅਲ ਜਜ਼ੀਰਾ ਜੰਗਬੰਦੀ ਲਈ ਇੱਕ ਮੁੱਖ ਵਾਰਤਾਕਾਰ ਰਿਹਾ ਹੈ। ਹਮਾਸ ਨੇ ਕਿਹਾ ਕਿ ਉਹ ਟਰੰਪ ਦੇ ਇਸ ਸੁਝਾਅ ਨੂੰ ਰੱਦ ਕਰਦਾ ਹੈ ਕਿ ਗਾਜ਼ਾ ਦੇ ਵਸਨੀਕਾਂ ਨੂੰ ਖੇਤਰ ਛੱਡ ਦੇਣਾ ਚਾਹੀਦਾ ਹੈ।
ਹਮਾਸ ਨੇ ਇੱਕ ਬਿਆਨ ਵਿੱਚ ਕਿਹਾ, "ਨਸਲਕੁਸ਼ੀ ਅਤੇ ਵਿਸਥਾਪਨ ਦੇ ਅਪਰਾਧ ਲਈ 'ਜ਼ਾਯੋਨੀ' (ਯਹੂਦੀਆਂ ਦੀ ਸੁਰੱਖਿਆ ਲਈ ਇੱਕ ਸੁਤੰਤਰ ਯਹੂਦੀ ਰਾਜ ਦੀ ਵਕਾਲਤ ਕਰਨ ਵਾਲੇ ਰਾਸ਼ਟਰਵਾਦੀ) ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ, ਉਨ੍ਹਾਂ ਨੂੰ ਅਸਲ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਸਜ਼ਾ ਤੋਂ ਬਚਾਇਆ ਜਾ ਰਿਹਾ ਹੈ।" ਬਿਆਨ ਵਿੱਚ ਕਿਹਾ ਗਿਆ ਹੈ, "ਅਸੀਂ ਟਰੰਪ ਦੇ ਉਨ੍ਹਾਂ ਬਿਆਨਾਂ ਨੂੰ ਰੱਦ ਕਰਦੇ ਹਾਂ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਗਾਜ਼ਾ ਪੱਟੀ ਦੇ ਵਸਨੀਕਾਂ ਕੋਲ ਛੱਡਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ ਅਤੇ ਅਸੀਂ ਉਨ੍ਹਾਂ ਨੂੰ ਖੇਤਰ ਵਿੱਚ ਅਰਾਜਕਤਾ ਅਤੇ ਸੰਘਰਸ਼ ਦਾ ਕਾਰਨ ਮੰਨਦੇ ਹਾਂ।"