ਹਮਾਸ 3 ਇਜ਼ਰਾਈਲੀ ਅਤੇ 5 ਥਾਈ ਬੰਧਕਾਂ ਨੂੰ ਕਰੇਗਾ ਰਿਹਾਅ, ਜੰਗਬੰਦੀ ਸਮਝੌਤੇ ਤਹਿਤ ਅੱਜ ਹੋਵੇਗੀ ਰਿਹਾਈ
Thursday, Jan 30, 2025 - 05:28 AM (IST)
ਯੇਰੂਸ਼ਲਮ : ਇਜ਼ਰਾਇਲ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਹਮਾਸ ਵੀਰਵਾਰ ਨੂੰ ਹੋਣ ਵਾਲੀ ਬੰਧਕ ਰਿਹਾਈ ਦੇ ਹਿੱਸੇ ਵਜੋਂ 2 ਔਰਤਾਂ ਅਤੇ ਇੱਕ 80 ਸਾਲਾ ਵਿਅਕਤੀ ਸਮੇਤ ਤਿੰਨ ਇਜ਼ਰਾਈਲੀ ਨਾਗਰਿਕਾਂ ਅਤੇ ਪੰਜ ਥਾਈ ਨਾਗਰਿਕਾਂ ਨੂੰ ਰਿਹਾਅ ਕਰੇਗਾ। ਅਧਿਕਾਰੀ ਨੇ ਦੱਸਿਆ ਕਿ ਇਜ਼ਰਾਇਲੀ ਔਰਤਾਂ ਦੇ ਨਾਂ ਆਰਬੇਲ ਯੇਹੂਦ (29) ਅਤੇ ਅਗਮ ਬਰਗਰ (19) ਅਤੇ ਪੁਰਸ਼ ਦਾ ਨਾਂ ਗਾਦੀ ਮੋਜ਼ੇਸ (80) ਹੈ।
ਅਧਿਕਾਰੀ ਨੇ ਰਿਹਾਅ ਕੀਤੇ ਜਾਣ ਵਾਲੇ ਥਾਈ ਨਾਗਰਿਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ। ਇਹ ਰਿਹਾਈ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗਬੰਦੀ ਦਾ ਹਿੱਸਾ ਹੈ, ਜਿਸ ਤਹਿਤ ਫਲਸਤੀਨੀ ਖੇਤਰਾਂ ਵਿੱਚ ਬੰਧਕ ਬਣਾਏ ਗਏ ਦਰਜਨਾਂ ਲੋਕਾਂ ਅਤੇ ਇਜ਼ਰਾਈਲ ਦੁਆਰਾ ਰੱਖੇ ਗਏ ਸੈਂਕੜੇ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8