ਕਸ਼ਮੀਰ ''ਤੇ ਰੇਹਮ ਨੇ ਇਮਰਾਨ ਦਾ ਫਿਰ ਉਡਾਇਆ ਮਜ਼ਾਕ, ਕਿਹਾ- ''ਭੰਨੀ ਗਈ ਆਕੜ''

09/07/2019 6:08:52 PM

ਇਸਲਾਮਾਬਾਦ (ਏਜੰਸੀ)- ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਨੂੰ ਗਿੱਦੜ ਭਬਕੀ ਦੇ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲੀ ਪਤਨੀ ਰੇਹਮ ਖਾਨ ਨੇ ਫਿਰ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਕਸ਼ਮੀਰੀਆਂ ਦੇ ਸਮਰਥਨ ਵਿਚ ਪਾਕਿਸਤਾਨ ਵਿਚ ਹਰ ਸ਼ੁੱਕਰਵਾਰ ਨੂੰ ਅੱਧੇ ਘੰਟੇ ਦੇ ਵਿਰੋਧ ਪ੍ਰਦਰਸ਼ਨ ਦੀ ਇਮਰਾਨ ਦੀ ਅਪੀਲ 'ਤੇ ਤਿੱਖਾ ਹਮਲਾ ਬੋਲਦਿਆਂ ਰੇਹਮ ਨੇ ਕਿਹਾ ਕਿ ਇਕ ਹਫਤੇ ਵਿਚ ਹੀ ਉਨ੍ਹਾਂ ਦੀ ਆਕੜ ਭੰਨੀ ਗਈ ਹੈ। 
ਪ੍ਰਦਰਸ਼ਨਾਂ ਵਿਚ ਜ਼ਿਆਦਾ ਭੀੜ ਨਹੀਂ ਹੋਈ ਇਕੱਠੀ
ਰੇਹਮ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਉਹ ਜਿਨ੍ਹਾਂ ਨੂੰ ਕਸ਼ਮੀਰੀਆਂ ਦਾ ਸਾਥ ਦੇਣ ਲਈ ਹਰ ਜੁੰਮੇ 'ਤੇ 30 ਮਿੰਟ ਖੜ੍ਹਾ ਹੋਣਾ ਸੀ, ਉਨ੍ਹਾਂ ਦੀ ਹਿੰਮਤ ਇਕ ਹਫਤੇ ਵਿਚ ਹੀ ਜਵਾਬ ਦੇ ਗਈ। ਸ਼ਾਇਦ ਚੁਣੇ ਗਏ ਪੀ.ਐਮ. ਮੌਸਮ ਬਿਹਤਰ ਹੋਣ ਦੀ ਉਡੀਕ ਕਰ ਰਹੇ ਹਨ। ਇਮਰਾਨ ਦੀ ਅਪੀਲ 'ਤੇ ਪਿਛਲੇ ਸ਼ੁੱਕਰਵਾਰ ਨੂੰ ਵੀ ਪਾਕਿਸਤਾਨ ਵਿਚ ਕਸ਼ਮੀਰੀਆਂ ਦੇ ਨਾਲ ਖੜ੍ਹੇ ਹੋਣ ਦਾ ਦਿਖਾਵਾ ਕੀਤਾ ਗਿਆ ਸੀ। ਖੁਦ ਇਮਰਾਨ ਵੀ ਇਕ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸਨ ਅਤੇ ਕਸ਼ਮੀਰੀਆਂ ਦੇ ਨਾਲ ਆਖਰੀ ਦਮ ਤੱਕ ਖੜ੍ਹੇ ਰਹਿਣ ਦਾ ਐਲਾਨ ਕੀਤਾ ਸੀ ਪਰ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਪ੍ਰਦਰਸ਼ਨਾਂ ਵਿਚ ਜ਼ਿਆਦਾ ਭੀੜ ਇਕੱਠੀ ਨਹੀਂ ਹੋਈ।
ਪਹਿਲਾਂ ਵੀ ਉਡਾਇਆ ਸੀ ਮਜ਼ਾਕ
ਰੇਹਮ ਨੇ ਪਿਛਲੇ ਹਫਤੇ ਵੀ ਇਮਰਾਨ ਦਾ ਮਜ਼ਾਕ ਉਡਾਇਆ ਸੀ। ਉਦੋਂ ਉਨ੍ਹਾਂ ਨੇ ਟਵੀਟ ਵਿਚ ਕਿਹਾ ਸੀ, ਹੁਣ ਭਾਰਤ ਵਿਚ ਵੀ ਮਕਬੂਜ਼ਾ ਕਸ਼ਮੀਰ ਨੂੰ ਵਾਪਸ ਲੈਣ ਦੀ ਮੰਗ ਉਠਣ ਦੀ ਖਬਰ ਆ ਰਹੀ ਹੈ। ਉਹ ਕਹਿ ਰਹੇ ਹਨ ਕਿ ਪਾਕਿਸਤਾਨ ਕੁਝ ਕਰਨ ਵਿਚ ਸਮਰੱਥ ਨਹੀਂ ਹੈ। ਉਹ (ਪਾਕਿਸਤਾਨੀ) ਕਸ਼ਮੀਰ ਲਈ ਅੱਧਾ ਘੰਟਾ ਵੀ ਖੜ੍ਹੇ ਨਹੀਂ ਰਹਿ ਸਕੇ।


Sunny Mehra

Content Editor

Related News