ਦੁਨੀਆ ਦੇ ਕਈ ਦੇਸ਼ਾਂ ਨੇ ਲੇਬਨਾਨ ਨੂੰ ਮਦਦ ਦੀ ਕੀਤੀ ਪੇਸ਼ਕਸ਼

Thursday, Aug 06, 2020 - 01:17 AM (IST)

ਪੈਰਿਸ: ਬੇਰੂਤ ਵਿਚ ਭਿਆਨਕ ਧਮਾਕੇ ਤੋਂ ਇਕ ਦਿਨ ਬਾਅਦ ਦੁਨੀਆ ਦੇ ਕਈ ਦੇਸ਼ਾਂ ਨੇ ਲੇਬਨਾਨ ਦੀ ਮਦਦ ਦਾ ਸੰਕਲਪ ਜਤਾਇਆ। ਲੇਬਨਾਨ ਦੀ ਰਾਜਧਾਨੀ ਵਿਚ ਧਮਾਕੇ ਵਿਚ ਘੱਟ ਤੋਂ ਘੱਟ 100 ਲੋਕਾਂ ਦੀ ਮੌਤ ਹੋ ਗਈ ਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ। ਇਨ੍ਹਾਂ ਧਮਾਕਿਆਂ ਤੋਂ ਬਾਅਦ ਦੁਨੀਆ ਦੇ ਕਈ ਹੋਰ ਦੇਸ਼ਾਂ ਨੇ ਘਟਨਾਂ 'ਤੇ ਦੁੱਖ ਜਤਾਇਆ ਤੇ ਮਦਦ ਦੀ ਪੇਸ਼ਕਸ਼ ਕੀਤੀ।

ਆਸਟਰੇਲੀਆ, ਇੰਡੋਨੇਸ਼ੀਆ ਤੋਂ ਲੈ ਕੇ ਯੂਰਪ ਦੇ ਕੁਝ ਦੇਸ਼ਾਂ ਅਮਰੀਕਾ ਤੇ ਹੋਰ ਦੇਸ਼ਾਂ ਨੇ ਮਦਦ ਦੀ ਪੇਸ਼ਕਸ਼ ਕੀਤੀ। ਫਰਾਂਸ ਨੇ ਦੋ ਜਹਾਜ਼ਾਂ ਦੇ ਰਾਹੀਂ ਬੁੱਧਵਾਰ ਨੂੰ ਬੇਰੂਤ ਦੇ ਲਈ ਮਦਦ ਦੀ ਸਮੱਗਰੀ ਤੇ ਬਚਾਅ ਦੱਲ ਦੇ ਲੋਕਾਂ ਨੂੰ ਭੇਜਿਆ। ਬੇਰੂਤ ਵਿਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀਰਵਾਰ ਨੂੰ ਲਿਬਨਾਨ ਯਾਤਰਾ 'ਤੇ ਜਾ ਰਹੇ ਹਨ। ਯੂਰਪੀ ਸੰਘ ਨੇ ਕਿਹਾ ਕਿ ਵਾਹਨਾਂ, ਮੈਡੀਕਲ ਦਸਤੇ ਤੇ ਹੋਰ ਉਪਕਰਨਾਂ ਦੇ ਨਾਲ 100 ਤੋਂ ਵਧੇਰੇ ਫਾਇਰ ਫਾਈਟਰਾਂ ਨੂੰ ਭੇਜਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਚੈੱਕ ਰਿਪਬਲਿਕ, ਜਰਮਨੀ, ਯੂਨਾਨ, ਪੋਲੈਂਡ ਤੇ ਨੀਦਰਲੈਂਡ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀ ਲੇਬਨਾਨ ਦੀ ਸਹਾਇਤਾ ਕਰਨ ਦਾ ਸੰਕਲਪ ਜਤਾਇਆ। ਵਿਸ਼ਵ ਸਿਹਤ ਸੰਗਠਨ ਨੇ ਵੀ ਮੈਡੀਕਲ ਉਪਕਰਨਾਂ ਨੂੰ ਲੇਬਨਾਨ ਭੇਜਿਆ ਹੈ। ਰੂਸ ਦੇ ਐਮਰਜੈਂਸੀ ਰਾਹਤ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਦੇਸ਼ ਰਾਹਤ ਸਮੱਗਰੀ ਦੇ ਨਾਲ ਪੰਜ ਜਹਾਜ਼ ਬੇਰੂਤ ਭੇਜੇਗਾ।


Baljit Singh

Content Editor

Related News