ਕੈਨੇਡਾ 'ਚ ਰਹਿ ਰਹੇ ਸ਼ਰਣਾਰਥੀ ਪਰਿਵਾਰ ਨੇ ਕਿਹਾ— ਰੱਬ ਦਾ ਸ਼ੁਕਰ ਹੈ ਅਸੀਂ ਜ਼ਿੰਦਾ ਹਾਂ

Wednesday, Dec 13, 2017 - 03:45 PM (IST)

ਕੈਨੇਡਾ 'ਚ ਰਹਿ ਰਹੇ ਸ਼ਰਣਾਰਥੀ ਪਰਿਵਾਰ ਨੇ ਕਿਹਾ— ਰੱਬ ਦਾ ਸ਼ੁਕਰ ਹੈ ਅਸੀਂ ਜ਼ਿੰਦਾ ਹਾਂ

ਨੋਵਾ ਸਕੋਟੀਆ (ਏਜੰਸੀ)— ਕੈਨੇਡਾ ਦੇ ਸੂਬੇ ਨੋਵਾ ਸਕੋਟੀਆ 'ਚ ਬੀਤੇ ਸ਼ੁੱਕਰਵਾਰ ਦੀ ਸਵੇਰ ਨੂੰ ਇਕ ਦੋ ਮੰਜ਼ਲਾਂ ਘਰ ਨੂੰ ਭਿਆਨਕ ਅੱਗ ਲੱਗ ਗਈ। ਇਸ ਘਰ 'ਚ ਇਕ ਸ਼ਰਣਾਰਥੀ ਪਰਿਵਾਰ ਰਹਿ ਰਿਹਾ ਸੀ। ਪਰਿਵਾਰ ਨੇ ਕਿਹਾ ਕਿ ਅਸੀਂ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਕਿ ਭਿਆਨਕ ਅੱਗ ਲੱਗਣ ਤੋਂ ਬਾਅਦ ਵੀ ਅਸੀਂ ਜ਼ਿੰਦਾ ਬਚ ਗਏ ਹਾਂ। ਨੋਵਾ ਸਕੋਟੀਆ ਦੇ ਸ਼ਹਿਰ ਡਾਰਟਮਾਊਥ 'ਚ ਇਕ ਅਸਥਾਈ ਘਰ 'ਚ ਐਂਟੀਐਨੇ ਬਸੈਂਗੇ ਪਤਨੀ ਅਸਿਨਾਥ ਮਹਿੰਦੋ ਆਪਣੇ ਤਿੰਨ ਬੱਚਿਆਂ ਨਾਲ ਰਹਿ ਰਹੇ ਸਨ। 
ਬੀਤੇ ਸ਼ੁੱਕਰਵਾਰ ਦੀ ਸਵੇਰ ਨੂੰ ਜਦੋਂ ਬਸੈਂਗੇ ਨੂੰ ਜਾਗ ਆਈ ਤਾਂ ਉਸ ਨੇ ਦੇਖਿਆ ਕਿ ਬਾਹਰ ਠੰਡ ਬਹੁਤ ਸੀ। ਉਸ ਨੇ ਹੇਠਾਂ ਭੱਠੀ ਬਲ ਰਹੀ ਦੇਖੀ ਅਤੇ ਧੂੰਆਂ ਨਿਕਲਦੇ ਦੇਖਿਆ। ਉਸ ਨੇ ਕਿਹਾ ਕਿ ਧਮਾਕਾ ਹੋ ਗਿਆ ਜਦਕਿ ਉਸ ਦੀ ਪਤਨੀ ਅਤੇ ਬੱਚੇ ਉੱਪਰੀ ਮੰਜ਼ਲ 'ਤੇ ਸੁੱਤੇ ਹੋਏ ਸਨ। ਬਸੈਂਗੇ ਨੇ ਕਿਹਾ ਕਿ ਅੱਗ 'ਚ ਮੇਰੀਆਂ ਲੱਤਾਂ, ਬਾਂਹਾਂ ਅਤੇ ਮੂੰਹ ਝੁਲਸ ਗਿਆ, ਮੈਂ ਕਿਸੇ ਤਰ੍ਹਾਂ ਆਪਣੇ ਪਰਿਵਾਰ ਦੀ ਮਦਦ ਕੀਤੀ ਅਚੇ ਸੁਰੱਖਿਅਤ ਬਾਹਰ ਕੱਢਿਆ। ਪਤਨੀ ਮਹਿੰਦੋ ਨੇ ਦੱਸਿਆ ਕਿਹਾ ਕਿ 2 ਮਿੰਟਾਂ 'ਚ ਸਭ ਕੁਝ ਸੜ ਗਿਆ ਅਤੇ ਅੱਗ ਨੇ ਸਾਰੇ ਘਰ ਨੂੰ ਆਪਣੇ ਲਪੇਟ ਵਿਚ ਲੈ ਲਿਆ। 

PunjabKesari
ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ। ਅਸੀਂ ਸਾਰਿਆਂ ਨੇ ਅੱਗ 'ਚੋਂ ਹੀ ਬਾਹਰ ਵੱਲ ਨੂੰ ਛਾਲਾਂ ਮਾਰੀਆਂ, ਜਿਸ ਕਾਰਨ ਮੇਰੇ ਬੱਚੇ ਮਾਮੂਲੀ ਰੂਪ ਨਾਲ ਝੁਲਸ ਗਏ। ਘਰ 'ਚੋਂ ਬਾਹਰ ਆਉਣ ਤੋਂ ਬਾਅਦ ਗੁਆਂਢੀਆਂ ਨੇ 911 'ਤੇ ਫੋਨ ਕਰ ਕੇ ਐਂਬੂਲੈਂਸ ਬੁਲਾਈ ਅਤੇ ਹਸਪਤਾਲ ਪਹੁੰਚਾਇਆ ਗਿਆ। ਮਹਿੰਦੋ ਨੇ ਕਿਹਾ ਕਿ ਉਸ ਪਲ ਨੂੰ ਯਾਦ ਕਰ ਕੇ ਹੁਣ ਵੀ ਘਬਰਾ ਜਾਂਦੀ ਹਾਂ ਪਰ ਮੈਂ ਪਰਮਾਤਮਾ ਦਾ ਸ਼ੁੱਕਰ ਕਰਦੀ ਹਾਂ ਕਿ ਸਾਡਾ ਸਾਰਾ ਪਰਿਵਾਰ ਸੁਰੱਖਿਅਤ ਹੈ। ਮਹਿੰਦੋ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ, ਰੈੱਡ ਕਰਾਸ ਦੇ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ। ਉਸ ਨੇ ਇਸ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ। ਉਸ ਨੇ ਇਸ ਦੇ ਨਾਲ ਹੀ ਕਿਹਾ ਕਿ ਅਸੀਂ ਇਕ ਚੰਗੇ ਦੇਸ਼ 'ਚ ਹਾਂ। ਇੱਥੇ ਮਦਦਗਾਰ ਅਤੇ ਚੰਗੇ ਲੋਕ ਹਨ।
ਕੈਨੇਡੀਅਨ ਰੈੱਡ ਕਰਾਸ ਨੇ ਕਿਹਾ ਕਿ ਅਸੀਂ ਮਹਿੰਦੋ ਦੇ ਪਰਿਵਾਰ ਦੀ ਮਦਦ ਕਰ ਰਹੇ ਹਾਂ ਅਤੇ ਇਸ ਦੇ ਨਾਲ ਹੀ 9 ਹੋਰ ਲੋਕਾਂ ਦੀ ਮਦਦ ਕਰ ਰਹੇ ਹਾਂ, ਜੋ ਕਿ ਬੇਘਰ ਹਨ। ਉਨ੍ਹਾਂ ਦੇ ਘਰ ਨੂੰ ਸਾਫ ਕੀਤਾ ਜਾ ਰਿਹਾ ਹੈ ਅਤੇ ਮੁਰੰਮਤ ਕੀਤੀ ਜਾ ਰਹੀ ਹੈ।


Related News