ਰੇਫਾਤ ਅਹਿਮਦ ਨੇ ਬੰਗਲਾਦੇਸ਼ ਦੇ ਨਵੇਂ ਚੀਫ ਜਸਟਿਸ ਵਜੋਂ ਚੁੱਕੀ ਸਹੁੰ

Monday, Aug 12, 2024 - 03:28 AM (IST)

ਰੇਫਾਤ ਅਹਿਮਦ ਨੇ ਬੰਗਲਾਦੇਸ਼ ਦੇ ਨਵੇਂ ਚੀਫ ਜਸਟਿਸ ਵਜੋਂ ਚੁੱਕੀ ਸਹੁੰ

ਢਾਕਾ : ਸਈਦ ਰੇਫਾਤ ਅਹਿਮਦ ਨੇ ਐਤਵਾਰ ਨੂੰ ਬੰਗਲਾਦੇਸ਼ ਦੇ ਨਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਇਸ ਤੋਂ ਇਕ ਦਿਨ ਪਹਿਲਾਂ ਓਬੈਦੁਲ ਹਸਨ ਨੇ ਚੀਫ ਜਸਟਿਸ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਸਟਿਸ ਹਸਨ ਤੋਂ ਇਲਾਵਾ ਸੁਪਰੀਮ ਕੋਰਟ ਦੇ ਅਪੀਲੀ ਡਵੀਜ਼ਨ ਦੇ ਪੰਜ ਜੱਜਾਂ ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਚੀਫ ਜਸਟਿਸ (65) ਨੇ ਸ਼ਨੀਵਾਰ ਨੂੰ ਆਪਣਾ ਫ਼ੈਸਲਾ ਦੁਪਹਿਰ ਕਰੀਬ ਇਕ ਵਜੇ ਉਸ ਸਮੇਂ ਐਲਾਨ ਕੀਤਾ, ਜਦੋਂ ਵਿਤਕਰਾ ਵਿਰੋਧੀ ਵਿਦਿਆਰਥੀ ਅੰਦੋਲਨ ਦੇ ਪ੍ਰਦਰਸ਼ਨਕਾਰੀ ਅਦਾਲਤ ਕੰਪਲੈਕਸ ਵਿਚ ਇਕੱਠੇ ਹੋਏ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਹਸਨ ਅਤੇ ਅਪੀਲੀ ਡਵੀਜ਼ਨ ਦੇ ਜੱਜਾਂ ਨੂੰ ਅਸਤੀਫਾ ਦੇਣ ਲਈ ਦੁਪਹਿਰ 1 ਵਜੇ ਤੱਕ ਦਾ ਸਮਾਂ ਦਿੱਤਾ ਸੀ।

 'ਡੇਲੀ ਸਟਾਰ' ਅਖਬਾਰ ਨੇ ਦੱਸਿਆ ਕਿ ਅਹਿਮਦ ਨੇ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 12.45 ਵਜੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਦੇ ਦਰਬਾਰ ਹਾਲ ਵਿਚ ਇਕ ਸਮਾਰੋਹ ਦੌਰਾਨ ਦੇਸ਼ ਦੇ ਨਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਚੀਫ ਜਸਟਿਸ ਨੂੰ ਸਹੁੰ ਚੁਕਾਈ। ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਬਣੇ ਮੁਹੰਮਦ ਯੂਨਸ ਨੇ ਵੀ ਪ੍ਰੋਗਰਾਮ 'ਚ ਹਿੱਸਾ ਲਿਆ। ਰਾਸ਼ਟਰਪਤੀ ਸ਼ਹਾਬੂਦੀਨ ਨੇ ਸ਼ਨੀਵਾਰ ਨੂੰ ਜਸਟਿਸ ਅਹਿਮਦ ਨੂੰ ਬੰਗਲਾਦੇਸ਼ ਦਾ 25ਵਾਂ ਚੀਫ ਜਸਟਿਸ ਨਿਯੁਕਤ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News