ਚੋਣਾਂ ਹਾਰਨ ਤੋਂ ਬਾਅਦ ਟਰੰਪ ਦੇ ਟਵਿੱਟਰ ''ਤੇ ਫਾਲੋਅਰਸ ਦੀ ਗਿਣਤੀ ''ਚ ਆਈ ਭਾਰੀ ਗਿਰਾਵਟ

Wednesday, Dec 02, 2020 - 02:27 AM (IST)

ਚੋਣਾਂ ਹਾਰਨ ਤੋਂ ਬਾਅਦ ਟਰੰਪ ਦੇ ਟਵਿੱਟਰ ''ਤੇ ਫਾਲੋਅਰਸ ਦੀ ਗਿਣਤੀ ''ਚ ਆਈ ਭਾਰੀ ਗਿਰਾਵਟ

ਵਾਸ਼ਿੰਗਟਨ-ਡੋਨਾਲਡ ਟਰੰਪ ਅਜੇ ਵੀ ਫਰਜ਼ੀ ਖਬਰਾਂ ਟਵੀਟ ਕਰ ਰਹੇ ਹਨ ਪਰ ਹੁਣ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਘਟਦੀ ਜਾ ਰਹੀ ਹੈ। ਟਰੰਪ ਦੇ ਚੋਣਾਂ ਹਾਰਨ ਤੋਂ ਬਾਅਦ ਲਗਾਤਾਰ ਟਵਿੱਟਰ 'ਤੇ ਉਨ੍ਹਾਂ ਦੇ ਫਾਲੋਅਰਸ ਘੱਟ ਹੁੰਦੇ ਜਾ ਰਹੇ ਹਨ। ਟਰੰਪ ਦੀਆਂ ਜਨਤਕ ਟਿੱਪਣੀਆਂ ਅਤੇ ਭਾਸ਼ਾਵਾਂ ਆਦਿ 'ਤੇ ਨਜ਼ਰ ਰੱਖਣ ਵਾਲੀ ਇਕ ਵੈੱਬਸਾਈਟ ਫੈਕਟਬੇਸ ਮੁਤਾਬਕ ਟਰੰਪ ਨੇ ਹਾਲ ਹੀ 'ਚ 1 ਲੱਖ ਤੋਂ ਜ਼ਿਆਦਾ ਫਾਲੋਅਰਸ ਨੂੰ ਗੁਆ ਦਿੱਤਾ ਹੈ ਅਤੇ ਦੂਜੇ ਪਾਸੇ ਨਵੇਂ ਚੁਣੇ ਗਏ ਜੋ ਬਾਈਡੇਨ ਨੇ ਇਕ ਲੱਖ ਫਾਲੋਅਰਸ ਦੀ ਬੜ੍ਹਤ ਹਾਸਲ ਕਰ ਲਈ ਹੈ।

ਇਹ ਵੀ ਪੜ੍ਹੋ:-ਇਸ ਮਾਡਲ ਨੂੰ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਨੀ ਪਈ ਮਹਿੰਗੀ, ਹੋਈ ਕਰੋੜਾਂ ਦੀ ਲੁੱਟ

ਸਾਲ 2015 ਤੋਂ ਬਾਅਦ ਤੋਂ ਹੀ ਘਟ ਰਹੇ ਹਨ ਟਰੰਪ ਦੇ ਫਾਲੋਅਰਸ
18 ਨਵੰਬਰ ਤੋਂ ਬਾਅਦ ਟਰੰਪ ਲਗਾਤਾਰ ਰੋਜ਼ਾਨਾ ਹਜ਼ਾਰਾਂ ਫਾਲੋਅਰਸ ਨੂੰ ਗੁਆ ਰਹੇ ਹਨ। ਇਕ ਟਵੀਟ ਯੂਜ਼ਰ ਨੇ ਟਵੀਟ 'ਚ ਲਿਖਿਆ ਕਿ ਟਵਿੱਟਰ ਫਾਲੋਅਰਸ ਯਕੀਨਨ ਤੌਰ 'ਤੇ ਦੁਨੀਆ 'ਚ ਸਭ ਤੋਂ ਮਹਤੱਵਪੂਰਨ ਮੀਟ੍ਰਿਕ ਨਹੀਂ ਹੈ ਪਰ ਫਿਰ ਵੀ ਇਨ੍ਹਾਂ ਦਾ ਮਹਤੱਵ ਤਾਂ ਹੈ। 2015 ਤੋਂ ਬਾਅਦ ਪਹਿਲੀ ਵਾਰ ਟਰੰਪ ਲਗਾਤਾਰ ਆਪਣੇ ਟਵਿੱਟਰ ਫਾਲੋਅਰਸ ਨੂੰ ਗੁਆ ਰਹੇ ਹਨ।

ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO

ਫੈਕਟਬੇਸ ਦੇ ਅੰਕੜਿਆਂ ਮੁਤਾਬਕ ਟਰੰਪ ਦੇ ਫਾਲੋਅਰਸ ਦੀ ਗਿਣਤੀ ਲਗਾਤਾਰ ਪਿਛਲੇ 12 ਦਿਨਾਂ (18 ਨਵੰਬਰ-30 ਨਵੰਬਰ) ਤੋਂ ਭਾਰੀ ਗਿਰਾਵਟ ਆਈ ਹੈ। ਫਿਲਹਾਲ ਟਵਿੱਟਰ 'ਤੇ ਟਰੰਪ ਦੇ 88.8 ਮਿਲੀਅਨ ਫਾਲੋਅਰਸ ਹਨ ਅਤੇ ਉਹ ਲਗਾਤਾਰ ਰਾਸ਼ਟਰਪਤੀ ਚੋਣਾਂ 'ਚ ਹੋਈ ਧਾਂਦਲੀ, ਵੋਟਾਂ ਦੀ ਚੋਰੀ ਅਤੇ ਬਾਈਡੇਨ 'ਤੇ ਚੋਣਾਂ ਜਿੱਤਣ ਨੂੰ ਲੈ ਕੇ ਬੇਬੁਨਿਆਦੀ ਦੋਸ਼ ਲਗਾਉਂਦੇ ਹੋਏ ਟਵੀਟ ਕਰਨਾ ਜਾਰੀ ਰੱਖੇ ਹੋਏ ਹਨ। ਉਨ੍ਹਾਂ ਨੇ ਇਥੇ ਤੱਕ ਲਿਖਿਆ ਕਿ ਉਹ ਕਿਵੇਂ ਚੋਣਾਂ ਜਿੱਤੇ। ਕੱਲ ਹੀ ਟਰੰਪ ਨੇ ਚੋਣਾਂ ਜਿੱਤਣ ਦੇ ਸੰਦਰਭ 'ਚ ਲਿਖਿਆ ਕਿ ਅਸੀਂ ਕਿਸੇ ਹਾਲਾਤ 'ਚ ਚੋਣਾਂ ਹਾਰ ਨਹੀਂ ਸਕਦੇ।

ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ


author

Karan Kumar

Content Editor

Related News