ਸਰਹੱਦ ਪਾਰ : ਲਾਹੌਰ ’ਚ ਗੈਰ-ਮੁਸਲਿਮ ਔਰਤਾਂ ਵਿਰੁੱਧ ਜਿਣਸੀ ਹਿੰਸਾ ਦੀਆਂ ਘਟਨਾਵਾਂ ''ਚ ਹੋਇਆ ਰਿਕਾਰਡ ਵਾਧਾ

Friday, Dec 15, 2023 - 11:09 AM (IST)

ਲਾਹੌਰ/ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਵੱਡੇ ਸ਼ਹਿਰ ਲਾਹੌਰ ’ਚ ਔਰਤਾਂ ਵਿਰੁੱਧ ਜਿਣਸੀ ਹਿੰਸਾ ਦੀਆਂ ਘਟਨਾਵਾਂ ਵਿਚ ਰਿਕਾਰਡ ਵਾਧਾ ਹੋਇਆ ਹੈ। ਇਸ ਸਾਲ 11 ਮਹੀਨਿਆਂ ’ਚ ਇਕੱਲੇ ਲਾਹੌਰ ਸ਼ਹਿਰ ’ਚ ਔਰਤਾਂ ਦੇ ਜਿਣਸੀ ਸ਼ੋਸ਼ਣ ਅਤੇ ਉਨ੍ਹਾਂ ’ਤੇ ਹਿੰਸਾ ਦੀਆਂ 854 ਘਟਨਾਵਾਂ ਵਾਪਰੀਆਂ ਅਤੇ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਨਹੀਂ ਕਰ ਸਕੀ। ਜਿਣਸੀ ਸ਼ੋਸ਼ਣ ਦਾ ਸ਼ਿਕਾਰ ਜ਼ਿਆਦਾਤਰ ਗੈਰ-ਮੁਸਲਿਮ ਔਰਤਾਂ ਅਤੇ ਕੁੜੀਆਂ ਸਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਮੰਗੀ ਮੁਆਫ਼ੀ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਔਰਤਾਂ ਵਿਰੁੱਧ ਜਿਣਸੀ ਹਿੰਸਾ ਦੇ ਮਾਮਲਿਆਂ ’ਚ ਲਾਹੌਰ ਕੈਂਟ 241 ਕੇਸ ਦਰਜ ਕਰ ਕੇ ਡਵੀਜ਼ਨ ’ਚ ਪਹਿਲੇ ਨੰਬਰ ’ਤੇ ਹੈ ਅਤੇ ਸਦਰ ਡਵੀਜ਼ਨ 197 ਕੇਸਾਂ ਨਾਲ ਦੂਜੇ ਨੰਬਰ ’ਤੇ ਹੈ। ਮਾਡਲ ਟਾਊਨ 139 ਘਟਨਾਵਾਂ ਨਾਲ ਤੀਜੇ, ਇਕਬਾਲ ਟਾਊਨ 57 ਘਟਨਾਵਾਂ ਨਾਲ ਚੌਥੇ, ਸਿਵਲ ਲਾਈਨ 52 ਘਟਨਾਵਾਂ ਨਾਲ ਪੰਜਵੇਂ ਅਤੇ ਸਿਟੀ ਡਵੀਜ਼ਨ 45 ਘਟਨਾਵਾਂ ਨਾਲ ਛੇਵੇਂ ਸਥਾਨ ’ਤੇ ਹੈ। ਔਰਤਾਂ ਅਤੇ ਨਾਬਾਲਿਗ ਕੁੜੀਆਂ ਵਿਰੁੱਧ ਸਮੂਹਿਕ ਜਿਣਸੀ ਹਿੰਸਾ ਦੀਆਂ 8 ਘਟਨਾਵਾਂ ਨਾਲ ਸਿਟੀ ਡਵੀਜ਼ਨ ਅਤੇ ਸਦਰ ਡਵੀਜ਼ਨ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਹਨ। ਜਵਾਨ ਕੁੜੀਆਂ ਵਿਰੁੱਧ ਜਿਣਸੀ ਹਿੰਸਾ ਦੇ ਮਾਮਲਿਆਂ ’ਚ ਸਦਰ ਡਵੀਜ਼ਨ 30 ਮਾਮਲਿਆਂ ਨਾਲ ਸੂਚੀ ’ਚ ਸਭ ਤੋਂ ਉੱਪਰ ਹੈ।

ਇਹ ਵੀ ਪੜ੍ਹੋ- ਤਲਾਕਸ਼ੁਦਾ ਔਰਤ ਨਾਲ ਇਸ਼ਕ ਦੀਆਂ ਪੀਂਘਾ ਪਾ ਬਣਾਏ ਸਰੀਰਕ ਸਬੰਧ, ਅਖ਼ੀਰ ਕਰ ਗਿਆ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News