ਜ਼ੇਲੇਂਸਕੀ ਖ਼ਿਲਾਫ਼ ਯੂਕ੍ਰੇਨ 'ਚ ਪਹਿਲੀ ਵਾਰ ਬਗਾਵਤ, ਬਿਜਲੀ ਕੱਟ, ਪਾਣੀ ਦੀ ਕਿੱਲਤ ਕਾਰਨ ਵਿਰੋਧ ਪ੍ਰਦਰਸ਼ਨ
Monday, Nov 28, 2022 - 12:54 PM (IST)
ਕੀਵ (ਬਿਊਰੋ) ਰੂਸੀ ਹਮਲੇ ਦੇ ਨੌਂ ਮਹੀਨਿਆਂ ਬਾਅਦ ਯੂਕ੍ਰੇਨ ਵਿੱਚ ਸਥਿਤੀ ਚਿੰਤਾਜਨਕ ਹੈ।ਬਿਜਲੀ ਕੱਟਾਂ, ਪਾਣੀ ਦੀ ਕਿੱਲਤ ਦੇ ਵਿਚਕਾਰ ਠੰਢ ਵਧ ਰਹੀ ਹੈ। ਪਹਿਲੀ ਵਾਰ ਦੇਸ਼ ਵਿਚ ਹੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਖ਼ਿਲਾਫ਼ ਜਨਤਕ ਆਵਾਜ਼ ਉਠ ਰਹੀ ਹੈ। ਕੀਵ ਸਮੇਤ ਵਿਨਿਤਸਾ, ਮਾਈਕੋਲਾਈਵ ਅਤੇ ਓਡੇਸਾ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋਏ।ਇੱਥੇ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ, ਜਿਸ ਦਾ ਜ਼ੇਲੇਂਸਕੀ ਵੀ ਆਪਣੇ ਹਿੱਤ ਵਿੱਚ ਸਿਆਸੀ ਲਾਹਾ ਲੈ ਰਿਹਾ ਹੈ। ਵਿਕਟਰ ਮੇਦਵੇਚੁਕ ਸਮੇਤ ਲਗਭਗ ਸਾਰੇ ਵਿਰੋਧੀ ਨੇਤਾਵਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।
ਹਾਲਾਂਕਿ ਮੇਦਵੇਚੁਕ ਬਾਅਦ ਵਿੱਚ ਜੇਲ੍ਹ ਤੋਂ ਫਰਾਰ ਹੋ ਗਿਆ। ਜ਼ੇਲੇਂਸਕੀ ਨੇ 11 ਪ੍ਰਮੁੱਖ ਵਿਰੋਧੀ ਪਾਰਟੀਆਂ ਦੀ ਮਾਨਤਾ ਖ਼ਤਮ ਕਰ ਦਿੱਤੀ ਹੈ। ਇਨ੍ਹਾਂ ਵਿੱਚ ਵਿਰੋਧੀ ਧਿਰ ਫਾਰ ਲਾਈਫ ਪਾਰਟੀ (ਐਫਐਲਪੀ) ਸ਼ਾਮਲ ਹੈ। ਐਫਐਲਪੀ ਸੰਸਦ ਵਿੱਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਸੀ। ਵਿਰੋਧੀ ਪਾਰਟੀਆਂ ਦੀ ਮਾਨਤਾ ਖ਼ਤਮ ਕਰਦੇ ਹੋਏ ਜ਼ੇਲੇਂਸਕੀ ਨੇ ਦੋਸ਼ ਲਾਇਆ ਕਿ ਇਹ ਪਾਰਟੀਆਂ ਰੂਸ ਪੱਖੀ ਹਨ।
ਸਾਰੇ ਪ੍ਰਾਈਵੇਟ ਟੈਲੀਵਿਜ਼ਨ ਚੈਨਲਾਂ 'ਤੇ ਸਰਕਾਰੀ ਕਬਜ਼ਾ
ਜ਼ੇਲੇਂਸਕੀ ਨੇ ਸਾਰੇ ਨਿੱਜੀ ਟੈਲੀਵਿਜ਼ਨ ਚੈਨਲਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਹੈ। ਇਸ ਨੂੰ ਏਕੀਕ੍ਰਿਤ ਸੂਚਨਾ ਨੀਤੀ ਦਾ ਨਾਂ ਦਿੱਤਾ ਗਿਆ ਹੈ। ਚੈਨਲਾਂ 'ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਸਮੱਗਰੀ ਨੂੰ ਪਹਿਲਾਂ ਯੂਕ੍ਰੇਨ ਦੀ ਸੁਰੱਖਿਆ ਸੇਵਾ (SBU) ਦੁਆਰਾ ਪਾਸ ਕਰਾਉਣਾ ਹੁੰਦਾ ਹੈ। ਹੁਣ ਜ਼ੇਲੇਂਸਕੀ ਜਾਂ ਸਰਕਾਰ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਜੰਗ ਦੀ ਫੁਟੇਜ ਪੋਸਟ ਨਹੀਂ ਕੀਤੀ ਜਾ ਸਕਦੀ। ਸੂਤਰਾਂ ਮੁਤਾਬਕ ਅਮਰੀਕੀ ਸੀਆਈਏ ਵੀ ਪ੍ਰਸਾਰਣ 'ਤੇ ਨਜ਼ਰ ਰੱਖਦੀ ਹੈ।
ਧਨਕੁਬੇਰਾਂ ਦੀ 69% ਜਾਇਦਾਦ ਜ਼ਬਤ
ਰੂਸੀ ਹਮਲੇ ਦੇ ਕਾਰਨ ਜ਼ੇਲੇਂਸਕੀ ਆਪਣੇ ਵਿਰੋਧੀ ਸ਼ਾਹੂਕਾਰਾਂ 'ਤੇ ਵੀ ਨੱਥ ਪਾਉਣ ਵਿਚ ਸਫਲ ਰਿਹਾ। ਰੂਸੀ ਹਮਲੇ ਤੋਂ ਬਾਅਦ ਰਿਨਾਤ ਅਖਮੇਤੋਵ ਦੀ ਜਾਇਦਾਦ 1.12 ਲੱਖ ਕਰੋੜ ਰੁਪਏ ਤੋਂ ਘਟ ਕੇ 35 ਹਜ਼ਾਰ ਕਰੋੜ ਰੁਪਏ ਰਹਿ ਗਈ ਹੈ। ਫੋਰਬਸ ਯੂਕ੍ਰੇਨ ਮੁਤਾਬਕ ਇਕ ਹੋਰ ਧਨਕੁਬੇਰ ਵਦਯਾਨ ਨੋਵਿੰਸਕੀ ਦੀ ਸੰਪਤੀ 28 ਹਜ਼ਾਰ ਕਰੋੜ ਰੁਪਏ ਤੋਂ ਘਟ ਕੇ 10 ਹਜ਼ਾਰ ਕਰੋੜ ਰੁਪਏ ਰਹਿ ਗਈ ਹੈ। ਜ਼ੇਲੇਂਸਕੀ ਨੇ ਐਂਟੀ-ਓਲੀਗਰਚ (ਧਨਕੁਬੇਰ) ਕਾਨੂੰਨ ਦੇ ਤਹਿਤ 4 ਹੋਰ ਐਂਟੀ-ਮਨੀਲੰਡਰਾਂ ਦੀ ਜਾਇਦਾਦ ਜ਼ਬਤ ਕੀਤੀ ਅਤੇ ਇਸ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਦੋ ਭਾਰਤੀ ਵਿਦਿਆਰਥੀਆਂ ਦੀ ਝੀਲ 'ਚ ਡੁੱਬਣ ਕਾਰਨ ਮੌਤ
ਇਸ ਕਦਮ ਨਾਲ ਜ਼ੇਲੇਂਸਕੀ ਨੂੰ 2 ਵੱਡੇ ਫਾਇਦੇ
-ਕੁਝ ਸ਼ਾਹੂਕਾਰ ਰਾਸ਼ਟਰਪਤੀ ਜ਼ੇਲੇਂਸਕੀ ਲਈ ਸਿਰਦਰਦੀ ਬਣ ਰਹੇ ਸਨ। ਰੂਸੀ ਹਮਲੇ ਤੋਂ ਪਹਿਲਾਂ ਉਹ ਯੂਕ੍ਰੇਨ ਦੀਆਂ ਵਿਰੋਧੀ ਪਾਰਟੀਆਂ ਨੂੰ ਚੰਦਾ ਦਿੰਦੇ ਸਨ। ਜਾਇਦਾਦ ਜ਼ਬਤ ਹੋਣ ਤੋਂ ਬਾਅਦ ਇਨ੍ਹਾਂ ਧਨਕੁਬੇਰਾਂ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ।
-ਧਨਾਢਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ ਵਾਧਾ ਹੋਇਆ ਹੈ। ਨਾਲ ਹੀ ਪੱਛਮੀ ਦੇਸ਼ ਵੀ ਇਸ ਕਾਰਵਾਈ ਤੋਂ ਖੁਸ਼ ਹਨ। ਇਸ ਕਾਰਨ ਯੂਕ੍ਰੇਨ ਨੂੰ ਵੱਡੀ ਮਾਤਰਾ ਵਿੱਚ ਆਰਥਿਕ ਅਤੇ ਫ਼ੌਜੀ ਮਦਦ ਵੀ ਮਿਲ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।