RBI ਦੇ ਮੁਖੀ ਸ਼ਕਤੀਕਾਂਤ ਦਾਸ ‘ਗਵਰਨਰ ਆਫ ਦਿ ਯੀਅਰ’ ਪੁਰਸਕਾਰ ਨਾਲ ਸਨਮਾਨਿਤ
Thursday, Jun 15, 2023 - 10:20 AM (IST)
ਲੰਡਨ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਗਵਰਨਰ ਸ਼ਕਤੀਕਾਂਤ ਦਾਸਨੂੰ ਬ੍ਰਿਟੇਨ ਦੇ ਮਸ਼ਹੂਰ ‘ਗਵਰਨਰ ਆਫ ਦਿ ਯੀਅਰ 2023’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਦਾਸ ਨੂੰ ਇਹ ਪੁਰਸਕਾਰ ਲੰਡਨ ’ਚ ਮੰਗਲਵਾਰ ਨੂੰ ‘ਸੈਂਟਰਲ ਬੈਂਕਿੰਗ’ ਵਲੋਂ ਦਿੱਤਾ ਗਿਆ। ਦੱਸ ਦੇਈਏ ਕਿ ਆਰ. ਬੀ. ਆਈ. ਗਵਰਨਰ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਮਾਰਚ ’ਚ ਹੀ ਕੀਤਾ ਗਿਆ ਸੀ। ਉਸ ਸਮੇਂ ਆਯੋਜਕਾਂ ਨੇ ਕਿਹਾ ਸੀ ਕਿ ਦਾਸ ਨੇ ਆਰ. ਬੀ. ਆਈ. ਗਵਰਨਰ ਵਜੋਂ ਅਹਿਮ ਸੁਧਾਰਾਂ ਨੂੰ ਮਜ਼ਬੂਤੀ ਦਿੱਤੀ ਹੈ। ਨਾਲ ਹੀ ਮੋਹਰੀ ਭੁਗਤਾਨ ਇਨੋਵੇਸ਼ਨਸ ਦੀ ਨਿਗਰਾਨੀ ਕੀਤੀ ਅਤੇ ਭਾਰਤ ਨੂੰ ਮੁਸ਼ਕਲ ਦੌਰ ’ਚੋਂ ਬਾਹਰ ਕੱਢਣ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਕਾਕਪਿਟ 'ਚ ਮਹਿਲਾ ਦੋਸਤ ਨੂੰ ਬੁਲਾਉਣਾ ਪਿਆ ਮਹਿੰਗਾ, ਏਅਰ ਇੰਡੀਆ ਦੇ ਦੋ ਪਾਇਲਟਾਂ ਖ਼ਿਲਾਫ਼ ਸਖ਼ਤ ਕਾਰਵਾਈ
ਸੈਂਟਰਲ ਬੈਂਕਿੰਗ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦਾ ਦੁਨੀਆ ਭਰ ’ਚ ਵਿਨਾਸ਼ਕਾਰੀ ਪ੍ਰਭਾਵ ਪਿਆ ਅਤੇ ਸੰਘਣੀ ਆਬਾਦੀ ਵਾਲਾ ਭਾਰਤ ਵਿਸ਼ੇਸ਼ ਤੌਰ ’ਤੇ ਨਾਜ਼ੁਕ ਸਥਿਤੀ ’ਚ ਸੀ। ਇਸ ਸੰਕਟ ਦੇ ਪ੍ਰਬੰਧਨ ਵਿਚ ਦਾਸ ਦਾ ਸ਼ਾਇਦ ਸਭ ਤੋਂ ਵੱਡਾ ਅਸਰ ਰਿਹਾ। ਇਸ ਤੋਂ ਇਲਾਵਾ ਵੀ ਦਾਸ ਨੇ ਆਰ. ਬੀ. ਆਈ. ਗਵਰਨਰ ਵਜੋਂ ਕਈ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕੀਤਾ। ਇਸ ਮੌਕੇ ਦਾਸ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮੁਦਰਾ ਅਤੇ ਵਿੱਤੀ ਪ੍ਰਣਾਲੀ ਦੇ ਕੇਂਦਰ ’ਚ ਮੌਜੂਦ ਕੇਂਦਰੀ ਬੈਂਕਾਂ ਨੂੰ ਉਨ੍ਹਾਂ ਦੀਆਂ ਰਵਾਇਤੀ ਜ਼ਿੰਮੇਵਾਰੀਆਂ ਤੋਂ ਇਲਾਵਾ ‘ਵੱਡੀ ਜ਼ਿੰਮੇਵਾਰੀ ਉਠਾਉਣ’ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : MRF ਨੇ ਬਣਾਇਆ ਰਿਕਾਰਡ, 1 ਲੱਖ ਰੁਪਏ ਦਾ ਅੰਕੜਾ ਪਾਰ ਕਰਨ ਵਾਲਾ ਭਾਰਤ ਦਾ ਪਹਿਲਾ ਸਟਾਕ ਬਣਿਆ
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ