ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੀਆਂ ਕਿਡਨੀਆਂ ਦਾ ਹੋਵੇਗਾ ਆਪਰੇਸ਼ਨ, ਟਵੀਟ ਕਰ ਦਿੱਤੀ ਜਾਣਕਾਰੀ

Thursday, Apr 08, 2021 - 05:00 PM (IST)

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੀਆਂ ਕਿਡਨੀਆਂ ਦਾ ਹੋਵੇਗਾ ਆਪਰੇਸ਼ਨ, ਟਵੀਟ ਕਰ ਦਿੱਤੀ ਜਾਣਕਾਰੀ

ਲੰਡਨ (ਬਿਊਰੋ): ਖਾਲਸਾ ਏਡ ਦੇ ਸੀ.ਈ.ਓ. ਰਵੀ ਸਿੰਘ ਨੇ ਟਵੀਟ ਕਰ ਕੇ ਆਪਣੀ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਪਿਛਲੇ 22 ਸਾਲਾਂ ਤੋਂ ਗੁਰੂ ਸਾਹਿਬ ਕ੍ਰਿਪਾ ਕਰਕੇ ਸੇਵਾ ਲੈ ਰਹੇ ਹਨ। ਸੇਵਾ ਦੇ ਪਹਿਲੇ 10 ਸਾਲਾਂ ਵਿਚ ਹੋਈ ਦੌੜ ਭੱਜ ਅਤੇ ਦੁਨੀਆ ਦੇ ਵੱਖ-ਵੱਖ ਥਾਵਾਂ ਦੇ ਹਾਲਾਤ ਮੁਤਾਬਕ ਮੈਂ ਆਪਣੇ ਖਾਣ-ਪੀਣ ਅਤੇ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਸਕਿਆ। ਜਿਸ ਦਾ ਨਤੀਜਾ ਅੱਜ ਵਿਗੜੀ ਹੋਈ ਸਿਹਤ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। 

PunjabKesari

ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਮੇਰੇ ਦੋਵੇਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ। ਅੱਜ ਮੇਰਾ ਪਹਿਲਾ ਆਪਰੇਸ਼ਨ ਹੈ। ਮੈਨੂੰ ਆਸ ਹੈ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਮੈਂ ਜਲਦੀ ਠੀਕ ਹੋ ਜਾਵਾਂਗਾ। ਕ੍ਰਿਪਾ ਕਰਕੇ ਕੋਈ ਫਿਕਰ ਨਹੀਂ ਕਰਨੀ। ਸਾਨੂੰ ਸਾਰਿਆਂ ਨੂੰ ਸਤਿਗੁਰੂ ਦੀ ਰਜ਼ਾ ਵਿਚ ਰਹਿਣ ਦੀ ਤਾਕਤ ਮਿਲੇ। ਅਸੀਂ ਸਾਰੇ ਫਾਨੀ ਸੰਸਾਰ ਦੀ ਖੇਡ ਦੇ ਰਾਹੀ ਹਾਂ। ਮੇਰੀ ਜ਼ਿੰਦਗੀ ਦਾ ਇਹ ਪੈਂਡਾ ਗੁਰੂ ਸਾਹਿਬ ਮੈਨੂੰ ਸੇਵਾ ਵਿਚ ਲਾ ਕੇ ਆਪ ਤੈਅ ਕਰਵਾ ਕਰ ਰਹੇ ਹਨ। ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਅਸੀਸਾਂ ਲਈ ਰਿਣੀ ਹਾਂ। ਆਸ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਅਸੀਸਾਂ ਬਖਸ਼ਦੇ ਰਹੋਗੇ। ਤੁਹਾਡੇ ਵੱਲੋਂ ਕੀਤੀ ਅਰਦਾਸ ਹੀ ਮੇਰੇ ਲਈ ਸਭ ਕੁਝ ਹੈ। ਮੈਨੂੰ ਆਸ ਹੈ ਕਿ ਮੈਂ ਆਪਰੇਸ਼ਨ ਤੋਂ ਬਾਅਦ ਅਗਲੇ 48 ਘੰਟਿਆਂ ਵਿਚ ਤੁਹਾਡੇ ਨਾਲ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਸਾਂਝੀ ਕਰਾਂਗਾ।


author

Vandana

Content Editor

Related News