ਅਮਰੀਕਾ 'ਚ 'ਸਿੱਖ' ਦੀ ਬੱਲੇ-ਬੱਲੇ, ਦੂਜੀ ਵਾਰ ਮੇਅਰ ਚੁਣੇ ਗਏ ਰਵੀ ਭੱਲਾ

Wednesday, Jan 05, 2022 - 03:26 PM (IST)

ਨਿਉੂਜਰਸੀ (ਰਾਜ ਗੋਗਨਾ) - ਨਿਉੂਜਰਸੀ ਸੂਬੇ ਦੇ ਹੋਬੋਕੇਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੇ ਬੀਤੇ ਦਿਨੀਂ ਦੂਜੀ ਵਾਰ ਇਸੇ ਸ਼ਹਿਰ ਦਾ ਮੇਅਰ ਚੁਣੇ ਜਾਣ ਮਗਰੋਂ ਸਹੁੰ ਚੁੱਕੀ। ਮੇਅਰ ਰਵੀ ਭੱਲਾ ਨੇ ਇਕ ਸਮਾਗਮ ਦੌਰਾਨ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਚੁੱਕੀ। ਹੋਬੋਕੇਨ ਦੇ ਮੇਅਰ ਰਵੀ ਭੱਲਾ ਨੂੰ ਸਿਟੀ ਕਲਰਕ ਜੇਮਸ ਫਰੀਨਾ ਵੱਲੋਂ ਆਪਣੇ ਦੂਜੇ ਕਾਰਜਕਾਲ ਲਈ ਸਹੁੰ ਚੁਕਾਈ ਗਈ। ਮਹਾਮਾਰੀ ਦੇ ਕਾਰਨ, ਸਿਟੀ ਹਾਲ ਵਿਚ ਆਯੋਜਿਤ ਸਹੁੰ ਚੁੱਕ ਸਮਾਗਮ ਵਿਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਇਸ ਮੌਕੇ ਚੁਣੇ ਗਏ ਕੌਂਸਲਮੈਨ, ਜਿਨ੍ਹਾਂ 'ਚ ਜੋਅ ਕੁਇੰਟੇਰੋ, ਜਿੰਮ ਡੋਇਲ, ਐਮਿਲੀ ਜੈਬਰ ਨੂੰ ਵੀ ਸਿਟੀ ਕਲਰਕ ਜੇਮਸ ਫਰੀਨਾ ਵੱਲੋਂ ਉਹਨਾਂ ਦੇ ਅਹੁਦੇ ਦੀ ਸਹੁੰ ਚੁਕਾਈ ਗਈ।

ਇਹ ਵੀ ਪੜ੍ਹੋ: WHO ਦੀ ਚਿਤਾਵਨੀ, ਬੇਹੱਦ ਖ਼ਤਰਨਾਕ ਵੇਰੀਐਂਟ ਨੂੰ ਜਨਮ ਦੇ ਸਕਦੇ ਨੇ ਓਮੀਕਰੋਨ ਦੇ ਵਧਦੇ ਮਾਮਲੇ

ਆਪਣੇ ਸੰਬੋਧਨ 'ਚ ਰਵੀ ਭੱਲਾ ਨੇ ਕਿਹਾ, 'ਹੋਬੋਕੇਨ ਦੇ ਮੇਅਰ ਵਜੋਂ ਦੂਜੀ ਵਾਰ ਸਹੁੰ ਚੁੱਕਣਾ ਮੇਰੇ ਲਈ ਜੀਵਨ ਭਰ ਦਾ ਸਨਮਾਨ ਹੈ ਅਤੇ ਮੈਂ ਅਗਲੇ ਚਾਰ ਸਾਲਾਂ 'ਚ ਹੋਬੋਕੇਨ ਸ਼ਹਿਰ ਨੂੰ ਸ਼ਹਿਰ ਵਾਸੀਆਂ ਦੇ ਰਹਿਣ ਲਈ ਇਕ ਹੋਰ ਵਧੀਆ ਜਗ੍ਹਾ ਬਣਾਉਣ 'ਚ ਕੋਈ ਕਸਰ ਨਹੀਂ ਛੱਡਾਂਗਾ। ਆਉਂਦੇ ਚਾਰ ਸਾਲਾਂ 'ਚ ਹੋਬੋਕੇਨ ਨੂੰ ਨਿਉੂਜਰਸੀ ਦਾ ਇਕ ਬਿਹਤਰ ਸ਼ਹਿਰ ਬਣਾਇਆ ਜਾਵੇਗਾ। ਆਪਣੇ ਪਰਿਵਾਰ ਨਾਲ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ ਮੇਅਰ ਭੱਲਾ ਨੇ ਕਿਹਾ ਕਿ ਮੈਂ ਆਪਣੀ ਕਮਿਊਨਿਟੀ ਅਤੇ ਉਨ੍ਹਾਂ ਸਾਰੇ ਸਮਰਥਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਦੂਸਰੀ ਵਾਰ ਸ਼ਹਿਰ ਦੀ ਕਮਾਨ ਸੌਂਪੀ ਅਤੇ ਮੈਨੂੰ ਮੇਅਰ ਵਜੋਂ ਸੇਵਾ ਕਰਨ ਦਾ ਮਾਣ ਬਖ਼ਸ਼ਿਆ। ਭੱਲਾ ਨਵੰਬਰ 2021 ਦੀਆਂ ਚੋਣਾਂ ਵਿਚ ਬਿਨਾਂ ਮੁਕਾਬਲਾ ਚੋਣ ਲੜੇ ਸਨ।

ਇਹ ਵੀ ਪੜ੍ਹੋ: ਭਾਰਤ ’ਚ ਨਸ਼ੇ ਵਾਲੀਆਂ ਦਵਾਈਆਂ ਦੀ ਸਮੱਗਲਿੰਗ ਨੂੰ ਹਵਾ ਦਿੰਦੇ ਪਾਕਿਸਤਾਨ ਸਮੇਤ ਗੁਆਂਢੀ ਦੇਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News