ਭਾਰਤ ਨੇ ਬਣਾਇਆ ਦਬਾਅ, ਬ੍ਰਿਟਿਸ਼ ਪੁਲਸ ਅਤੇ ਆਕਸਫੋਰਡ ਨੇ ਰਸ਼ਮੀ ਮਾਮਲੇ ਦੀ ਸ਼ੁਰੂ ਕੀਤੀ ਜਾਂਚ

Tuesday, Mar 23, 2021 - 05:38 PM (IST)

ਭਾਰਤ ਨੇ ਬਣਾਇਆ ਦਬਾਅ, ਬ੍ਰਿਟਿਸ਼ ਪੁਲਸ ਅਤੇ ਆਕਸਫੋਰਡ ਨੇ ਰਸ਼ਮੀ ਮਾਮਲੇ ਦੀ ਸ਼ੁਰੂ ਕੀਤੀ ਜਾਂਚ

ਲੰਡਨ (ਬਿਊਰੋ): ਆਕਸਫੋਰਡ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀ ਪਹਿਲੀ ਭਾਰਤੀ ਪ੍ਰਧਾਨ ਬਣ ਕੇ ਇਤਿਹਾਸ ਰਚਣ ਵਾਲੀ ਰਸ਼ਮੀ ਸਾਮੰਤ ਦਾ ਅਸਤੀਫ਼ਾ ਫਿਰ ਸੁਰਖੀਆਂ ਵਿਚ ਹੈ। ਭਾਰਤੀ ਸੰਸਦ ਵਿਚ ਰਸ਼ਮੀ ਦੇ ਅਸਤੀਫ਼ੇ ਨੂੰ ਲੈ ਕੇ ਹੋਏ ਘਮਾਸਾਨ ਦੇ ਬਾਅਦ ਹੁਣ ਬ੍ਰਿਟਿਸ਼ ਪੁਲਸ ਅਤੇ ਆਕਸਫੋਕਡ ਯੂਨੀਵਰਸਿਟੀ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸਲ ਵਿਚ ਆਕਸਫੋਰਡ ਯੂਨੀਵਰਸਿਟੀ ਦਾ ਪ੍ਰਧਾਨ ਚੁਣੇ ਜਾਣ ਦੇ ਬਾਅਦ ਰਸ਼ਮੀ ਦੀਆਂ ਕੁਝ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਜਾਣਬੁੱਝ ਕੇ ਵਾਇਰਲ ਕੀਤਾ ਗਿਆ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਦੀਆਂ ਪੋਸਟਾਂ ਨਸਲਭੇਦੀ ਸਨ।

ਰਾਜਸਭਾ ਵਿਚ ਚੁੱਕਿਆ ਗਿਆ ਮੁੱਦਾ
ਬੀਜੇਪੀ ਦੇ ਰਾਜਸਭਾ ਸਾਂਸਦ ਅਸ਼ਵਿਨੀ ਵੈਸ਼ਨਵ ਨੇ ਪਿਛਲੇ ਹਫ਼ਤੇ ਉੱਚ ਸਦਨ ਵਿਚ ਇਹ ਮੁੱਦਾ ਚੁੱਕਦੇ ਹੋਏ ਕਿਹਾ ਸੀ ਕਿ ਆਕਸਫੋਰਡ ਯੂਨੀਵਰਸਿਟੀ ਸਟੂ਼ਡੈਂਟ ਯੂਨੀਅਨ (OUSU) ਦੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ ਨੂੰ ਚੋਣਾਂ ਜਿੱਤਣ ਦੇ ਬਾਅਦ ਵੀ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ। ਇਹ ਬਸਤੀਵਾਦੀ ਯੁੱਗ ਦੇ ਨਜ਼ਰੀਏ ਨੂੰ ਦਰਸਾਉਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਮਾਤਾ-ਪਿਤਾ ਦੀ ਹਿੰਦੂ ਧਾਰਮਿਕ ਆਸਥਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਜੈਸ਼ੰਕਰ ਨੇ ਸੰਸਦ ਵਿਚ ਦਿੱਤਾ ਬਿਆਨ
ਇਸ ਸਵਾਲ ਦੇ ਜਵਾਬ ਵਿਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਉਹ ਚੁੱਪ ਨਹੀਂ ਬੈਠਣਗੇ ਅਤੇ ਜਦੋਂ ਲੋੜ ਹੋਵੇਗੀ ਤਾਂ ਇਸ ਮੁੱਦੇ ਨੂੰ ਸਬੰਧਤ ਪੱਖ ਦੇ ਸਾਹਮਣੇ ਚੁੱਕਿਆ ਜਾਵੇਗਾ। ਜੈਸ਼ੰਕਰ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਜ਼ਮੀਨ ਤੋਂ ਹੋਣ ਦੇ ਨਾਤੇ ਅਸੀਂ ਨਸਲਵਾਦ ਦੇ ਮੁੱਦੇ 'ਤੇ ਚੁੱਪ ਨਹੀਂ ਰਹਿ ਸਕਦੇ। ਬ੍ਰਿਟੇਨ ਦੇ ਨਾਲ ਸਾਡੇ ਮਜ਼ਬੂਤ ਸੰਬੰਧ ਹਨ, ਅਸੀਂ ਇਸ ਮਾਮਲੇ 'ਤੇ ਕਰੀਬੀ ਨਜ਼ਰ ਬਣਾਏ ਹੋਏ ਹਾਂ।

ਪੜ੍ਹੋ ਇਹ ਅਹਿਮ ਖਬਰ - ਬ੍ਰਿਟੇਨ ਤੋਂ ਹਵਾਲਗੀ ਦਾ ਦੂਜਾ ਮਾਮਲਾ, ਡਰੱਗ ਤਸਕਰ ਕਿਸ਼ਨ ਸਿੰਘ ਨੂੰ ਲਿਆਂਦਾ ਗਿਆ ਭਾਰਤ

ਹਸਪਤਾਲ ਵਿਚ ਦਾਖਲ ਰਹੀ ਰਸ਼ਮੀ
ਰਸ਼ਮੀ ਆਕਸਫੋਰਡ ਯੂਨੀਵਰਸਿਟੀ ਤੋਂ ਐਨਰਜੀ ਸਿਸਟਮ ਵਿਚ ਐੱਮ.ਐੱਸ.ਸੀ. ਦਾ ਕੋਰਸ ਕਰ ਰਹੀ ਹੈ। ਵਿਦਿਆਰਥੀ ਸੰਘ ਪ੍ਰਧਾਨ ਬਣਨ ਦੇ ਕੁਝ ਦਿਨਾਂ ਬਾਅਦ ਹੀ ਉਹਨਾਂ ਖ਼ਿਲਾਫ਼ ਸੋਸ਼ਲ ਮੀਡੀਆ ਵਿਚ ਇਕ ਮੁਹਿੰਮ ਚਲਾਈ ਗਈ, ਜਿਸ ਵਿਚ ਉਹਨਾਂ ਦੇ ਪੁਰਾਣੇ ਇੰਸਟਾਗ੍ਰਾਮ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੂੰ ਨਸਲਭੇਦੀ ਤੱਕ ਦੱਸਿਆ ਗਿਆ। ਇਸ ਪੂਰੇ ਮਾਮਲੇ ਨੇ ਰਸ਼ਮੀ ਨੂੰ ਇੰਨਾ ਦੁਖੀ ਕੀਤਾ ਕਿ ਉਹ ਅਸਤੀਫ਼ਾ ਦੇ ਕੇ ਭਾਰਤ ਪਰਤ ਆਈ। ਤਣਾਅ ਕਾਰਨ ਉਹਨਾਂ ਨੂੰ ਉਡੁਪੀ ਦੇ ਇਕ ਹਸਪਤਾਲ ਵਿਚ ਤਿੰਨ ਦਿਨ ਤੱਕ ਦਾਖਲ ਰਹਿਣਾ ਪਿਆ।

ਰਸ਼ਮੀ ਨੂੰ ਮਿਲੇ 1966 ਵੋਟ
ਰਸ਼ਮੀ ਨੂੰ ਪ੍ਰਧਾਨ ਅਹੁਦੇ ਲਈ ਪਾਏ ਗਏ 3708 ਵੋਟਾਂ ਵਿਚੋਂ 1966 ਮਿਲੇ ਸਨ, ਜੋ ਬਾਕੀ ਉਮੀਦਵਾਰਾਂ ਤੋਂ ਸਭ ਤੋਂ ਵੱਧ ਸਨ। ਇਸ ਸਾਲ ਆਕਸਫੋਰਡ ਦੀਆਂ ਚੋਣਾਂ ਵਿਚ ਰਿਕਾਰਡ 4881 ਵਿਦਿਆਰਥੀਆਂ ਨੇ ਵੋਟ ਕੀਤੀ ਅਤੇ ਸਾਰੀਆਂ ਕੈਟੀਗਰੀ ਵਿਚ ਕੁੱਲ਼ 36,508 ਵੋਟ ਪਏ। ਇੱਥੇ ਦੱਸ ਦਈਏ ਕਿ ਵਤਸਲਾ ਅਤੇ ਦਿਨੇਸ਼ ਸਾਮੰਤ ਦੀ ਬੇਟੀ ਰਸ਼ਮੀ ਨੇ ਮਣੀਪਾਲ ਅਤੇ ਉਡੁਪੀ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ। ਉਹਨਾਂ ਦੇ ਪਿਤਾ ਦਿਨੇਸ਼ ਪਰਕਲਾ ਵਿਚ ਕਾਰੋਬਾਰੀ ਹਨ ਜਦਕਿ ਮਾਂ ਵਤਸਲਾ ਹਾਊਸਵਾਈਫ ਹਨ। ਉਹਨਾਂ ਨੇ ਮਣੀਪਾਲ ਇੰਸਟੀਚਿਊਟ ਆਫ ਤਕਨਾਲੋਜੀ (2016-20 ਬੈਚ), ਮਣੀਪਾਲ ਵਿਚ ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਰਸ਼ਮੀ ਐੱਮ.ਆਈ.ਟੀ., ਮਣੀਪਾਲ ਵਿਚ ਸਟੂ਼ਡੈਂਟ ਕੌਂਸਲ ਦੀ ਤਕਨੀਕੀ ਸਕੱਤਰ ਸੀ।

ਪੜ੍ਹੋ ਇਹ ਅਹਿਮ ਖਬਰ - ਪੀ.ਐੱਮ. ਸ਼ੇਖ ਹਸੀਨਾ ਦੀ ਹੱਤਿਆ ਦੇ ਦੋਸ਼ 'ਚ 14 ਅੱਤਵਾਦੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ


author

Vandana

Content Editor

Related News