1918 ''ਚ ਡੁੱਬੇ ਜਹਾਜ਼ ਦੇ ਮਲਬੇ ''ਚੋਂ ਮਿਲੇ ਦੁਰਲੱਭ ਭਾਰਤੀ ਕਰੰਸੀ ਨੋਟਾਂ ਦੀ ਲੰਡਨ ''ਚ ਹੋਵੇਗੀ ਨਿਲਾਮੀ
Friday, May 24, 2024 - 06:06 PM (IST)
ਲੰਡਨ (ਭਾਸ਼ਾ) - ਸਾਲ 1918 'ਚ ਲੰਡਨ ਤੋਂ ਬੰਬਈ ਜਾਂਦੇ ਸਮੇਂ ਸਮੁੰਦਰ ਵਿਚ ਡੁੱਬੇ ਇਕ ਜਹਾਜ਼ ਦੇ ਮਲਬੇ 'ਚੋਂ ਬਰਾਮਦ ਹੋਏ 10 ਰੁਪਏ ਦੇ ਦੋ ਦੁਰਲੱਭ ਭਾਰਤੀ ਨੋਟਾਂ ਦੀ ਅਗਲੇ ਬੁੱਧਵਾਰ ਨੂੰ ਨਿਲਾਮੀ ਕੀਤੀ ਜਾਵੇਗੀ। ਐੱਸਐੱਸ ਸ਼ਿਰਾਲਾ ਨਾਮਕ ਜਹਾਜ਼ ਦੇ ਮਲਬੇ ਵਿੱਚੋਂ 10 ਰੁਪਏ ਦੇ ਦੋ ਬੈਂਕ ਨੋਟ ਬਰਾਮਦ ਕੀਤੇ ਗਏ ਸਨ, ਜਿਹਨਾਂ ਨੂੰ 2 ਜੁਲਾਈ, 1918 ਨੂੰ ਜਰਮਨ ਯੂ-ਕਿਸ਼ਤੀ ਦੁਆਰਾ ਡੁੱਬਾਇਆ ਗਿਆ ਸੀ। ਇਨ੍ਹਾਂ ਨੋਟਾਂ 'ਤੇ 25 ਮਈ 1918 ਦੀ ਤਾਰੀਖ਼ ਲਿਖੀ ਹੋਈ ਹੈ।
ਇਹ ਵੀ ਪੜ੍ਹੋ - ਕੈਨੇਡਾ 'ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਇਹ ਜਵਾਬ
ਲੰਡਨ ਵਿੱਚ ਨਨਸ ਮੇਫੇਅਰ ਨਿਲਾਮੀ ਘਰ ਆਪਣੀ 'ਵਰਲਡ ਬੈਂਕਨੋਟ' ਵਿਕਰੀ ਦੇ ਹਿੱਸੇ ਵਜੋਂ ਬੋਲੀ ਲਈ ਨੋਟਾਂ ਨੂੰ ਪੇਸ਼ ਕਰੇਗਾ ਅਤੇ ਉਹਨਾਂ ਦੀ ਕੀਮਤ 2,000 ਅਤੇ 2,600 ਪੌਂਡ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ। ਨੂਨਾਨਸ ਵਿਚ ਅੰਕ ਵਿਗਿਆਨ ਨਾਲ ਸਬੰਧਤ ਮਾਮਲੇ ਦੀ ਗਲੋਬਲ ਮੁਖੀ ਥੌਮਸੀਨਾ ਸਮਿਥ ਨੇ ਕਿਹਾ, "ਇਹਨਾਂ ਨੋਟਾਂ ਦੀ ਪੂਰੀ ਖੇਪ ਨਾਲ ਮੁਰੱਬੇ ਤੋਂ ਲੈ ਕੇ ਗੋਲਾ ਬਾਰੂਦ ਤੱਕ, ਲੰਡਨ ਤੋਂ ਬੰਬਈ ਭੇਜੀ ਜਾ ਰਹੀ ਸੀ, ਜਦੋਂ ਜਹਾਜ਼ ਨੂੰ ਇਕ ਜਰਮਨ ਯੂ-ਕਿਸ਼ਤੀ ਦੁਆਰਾ ਡੁੱਬਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਕਈ ਨੋਟ ਤੈਰ ਕੇ ਕਿਨਾਰੇ 'ਤੇ ਆ ਗਏ ਸੀ, ਜਿਸ ਵਿਚ ਦਸਤਖ਼ਤ ਰਹਿਤ 5 ਅਤੇ 10 ਰੁਪਏ ਦੇ ਨੋਟ ਅਤੇ ਇਕ ਰੁਪਏ ਦੇ ਦਸਤਾਖ਼ਤ ਕੀਤੇ ਨੋਟ ਸ਼ਾਮਲ ਹਨ।
ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ
ਇਨ੍ਹਾਂ ਵਿਚੋਂ ਇਕ ਰੁਪਏ ਦਾ ਇਕ ਨੋਟ ਇਸ ਨਿਲਾਮੀ ਵਿਚ ਸ਼ਾਮਲ ਹੈ। ਜ਼ਿਆਦਾਤਰ ਨੋਟ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਬਾਅਦ ਵਿਚ ਸਰਕਾਰ ਦੁਆਰਾ ਇਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਇਹਨਾਂ ਦੀ ਥਾਂ 'ਤੇ ਨਵੇਂ ਨੋਟ ਛਾਪੇ ਗਏ। ਪਰ ਕੁਝ ਨੋਟ ਨਿਜੀ ਲੋਕਾਂ ਕੋਲ ਰਹਿ ਗਏ। ਸਮਿਥ ਨੇ ਕਿਹਾ ਕਿ ਉਹਨਾਂ ਨੇ ਅਜਿਹੇ ਨੋਟ ਪਹਿਲਾਂ ਕਦੇ ਨਹੀਂ ਵੇਖੇ ਅਤੇ ਇਹ ਨੋਟ ਬੈਂਕ ਆਫ ਇੰਗਲੈਂਡ ਦੁਆਰਾ ਸੋਸ਼ਲ ਮੀਡੀਆ 'ਤੇ 1918 ਵਿਚ ਜਹਾਜ਼ ਹਾਦਸੇ ਦਾ ਜ਼ਿਕਰ ਕਰਨ ਤੋਂ ਬਾਅਦ ਸਾਹਮਣੇ ਆਏ। ਉਹਨਾਂ ਨੇ ਕਿਹਾ ਕਿ ਇਹ ਨੋਟ ਬਹੁਤ ਹੀ ਚੰਗੀ ਸਥਿਤੀ ਵਿਚ ਹਨ ਅਤੇ ਇਹ ਨਿਸ਼ਚਿਤ ਤੌਰ 'ਤੇ ਨੋਟ ਦੇ ਬੰਡਲ ਵਿਚ ਰਹਿ ਹੋਣਗੇ, ਜਿਸ ਕਾਰਨ ਇਹ ਸਮੁੰਦਰੀ ਪਾਣੀ ਨਾਲ ਗਿੱਲੇ ਨਹੀਂ ਹੋਵੇ।
ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ
ਇਸ ਦੌਰਾਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨੋਟਾਂ 'ਤੇ ਛਾਪੇ ਗਏ ਨੰਬਰ ਲਗਾਤਾਰ ਦੋ ਨੰਬਰ ਹਨ। ਇਸ ਨਿਲਾਮੀ ਵਿਚ ਬ੍ਰਿਟਿਸ਼ ਉਪਨਿਵੇਸ਼ ਦੌਰਾਨ ਤਤਕਾਲੀ ਭਾਰਤ ਸਰਕਾਰ ਦੇ 100 ਰੁਪਏ ਦੇ ਇਕ ਦੁਰਲੱਭ ਨੋਟ ਨੂੰ ਵੀ ਵਿਕਰੀ ਲਈ ਰੱਖਿਆ ਜਾਵੇਗਾ ਅਤੇ ਇਸ ਦੇ 4,400 ਤੋਂ 5,000 ਪੌਂਡ ਵਿੱਚ ਵਿਕਣ ਦਾ ਅਨੁਮਾਨ ਹੈ। ਇਸ ਨੋਟ ਦੇ ਪਿਛਲੇ ਹਿੱਸੇ ਵਿਚ ਬੰਗਾਲੀ ਅਤੇ ਹਿੰਦੀ ਸਮੇਤ ਕਈ ਭਾਰਤੀ ਭਾਸ਼ਾਵਾਂ ਵਿੱਚ 100 ਰੁਪਏ ਛਾਪੇ ਗਏ ਹਨ।
ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8