ਰੂਸ ''ਚ ਤੇਜ਼ੀ ਨਾਲ ਵਧ ਰਹੇ ਕੋਵਿਡ-19 ਦੇ ਮਾਮਲੇ, ਮਾਸਕੋ ''ਚ ਕੰਮਕਾਜ ''ਤੇ ਲੱਗੀ ਪਾਬੰਦੀ
Thursday, Oct 28, 2021 - 08:12 PM (IST)
ਮਾਸਕੋ-ਰੂਸ 'ਚ ਕੋਵਿਡ-19 ਦੇ ਮਾਮਲਿਆਂ 'ਚ ਰੋਜ਼ਾਨਾ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ ਜਿਸ ਦੇ ਚੱਲਦੇ ਵੀਰਵਾਰ ਨੂੰ ਮਾਸਕੋ 'ਚ ਕੰਮਕਾਜ 'ਤੇ ਪਾਬੰਦੀ ਦੀ ਮਿਆਦ ਸ਼ੁਰੂ ਹੋ ਗਈ। ਸਰਕਾਰੀ ਕੋਰੋਨਾ ਵਾਇਰਸ ਟਾਸਕ ਫੋਰਸ ਨੇ ਦੱਸਿਆ ਕਿ 24 ਘੰਟਿਆਂ 'ਚ 1,159 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 2,35,057 ਹੋ ਗਈ। ਦੇਸ਼ 'ਚ ਮਹਾਮਾਰੀ ਫੈਲਣ ਤੋਂ ਬਾਅਦ ਇਕ ਦਿਨ 'ਚ ਮੌਤਾਂ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਜਾਂਚ ਕਰਵਾਉਣ ਦੇ ਸਮੇਂ ਤੋਂ ਹੋ ਸਕਦੈ ਕੋਵਿਡ-19 ਜਾਂਚ ਦੇ ਨਤੀਜਿਆਂ 'ਚ ਬਦਲਾਅ : ਅਧਿਐਨ
ਇਸ ਤੋਂ ਇਲਾਵਾ ਇਨਫੈਕਸ਼ਨ ਦੇ 40,096 ਨਵੇਂ ਮਾਮਲੇ ਸਾਹਮਣੇ ਆਏ ਹਨ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਇਨਫੈਕਸ਼ਨ ਦੀ ਰੋਕਥਾਮ ਲਈ 30 ਅਕਤੂਬਰ ਤੋਂ ਸੱਤ ਨਵੰਬਰ ਦਰਮਿਆਨ ਕੰਮਕਾਜ 'ਤੇ ਪਾਬੰਦੀ ਦਾ ਹੁਕਮ ਦਿੱਤਾ ਸੀ। ਇਸ ਦੌਰਾਨ ਜ਼ਿਆਦਾਤਰ ਸਰਕਾਰੀ ਸੰਗਠਨ ਅਤੇ ਨਿੱਜੀ ਵਪਾਰ ਬੰਦ ਕਰਨ ਦਾ ਪ੍ਰਬੰਧ ਹੈ। ਉਨ੍ਹਾਂ ਨੇ ਜ਼ਿਆਦਾਤਰ ਪ੍ਰਭਾਵਿਤ ਖੇਤਰਾਂ ਤੋਂ ਜਲਦ ਤੋਂ ਜਲਦ ਇਸ ਨੂੰ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਸੀ। ਕੁਝ ਖੇਤਰਾਂ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਇਸ ਨੂੰ ਲਾਗੂ ਕਰ ਦਿੱਤਾ ਸੀ।
ਇਹ ਵੀ ਪੜ੍ਹੋ :ਕਾਂਗਰਸ ਦੇ ਹਲਕਾ ਇੰਚਾਰਜ ਅਤੇ ਜਰਨਲ ਸਕੱਤਰ ਨੇ ਸਮਰਥਕਾਂ ਨਾਲ ਚੁਕਿਆ 'ਝਾੜੂ'
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।