100 ਤੋਂ ਵੱਧ ਲਾਸ਼ਾਂ ਨਾਲ ਰੇਪ, 2 ਕਤਲ, ਜੇਲ ’ਚ ਲੰਘੇਗੀ ਜ਼ਿੰਦਗੀ

Thursday, Dec 16, 2021 - 10:43 PM (IST)

100 ਤੋਂ ਵੱਧ ਲਾਸ਼ਾਂ ਨਾਲ ਰੇਪ, 2 ਕਤਲ, ਜੇਲ ’ਚ ਲੰਘੇਗੀ ਜ਼ਿੰਦਗੀ

ਲੰਡਨ – 100 ਤੋਂ ਵੱਧ ਲਾਸ਼ਾਂ ਨਾਲ ਰੇਪ ਅਤੇ 2 ਕਤਲ ਕਰਨ ਦੇ ਦੋਸ਼ੀ ਸਾਈਕੋ ਰੇਪਿਸਟ ਨੂੰ ਇੰਗਲੈਂਡ ਦੀ ਅਦਾਲਤ ਨੇ ਹੁਣ ਜ਼ਿੰਦਗੀ ਭਰ ਲਈ ਜੇਲ ਭੇਜ ਦਿੱਤਾ ਹੈ। ਡੇਵਿਡ ਫੁਲਰ (67) ਨਾਂ ਦਾ ਇਹ ਮੁਲਜ਼ਮ ਔਰਤਾਂ ਦੀਆਂ ਲਾਸ਼ਾਂ ਨਾਲ ਰੇਪ ਕਰਦਾ ਸੀ। ਉਸ ਨੇ 2 ਔਰਤਾਂ ਦਾ ਕਤਲ ਵੀ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਇੰਨਾ ਹੀ ਨਹੀਂ, ਫੁਲਰ ਬੱਚਿਆਂ ਦੀਆਂ ਇਤਰਾਜ਼ਯੋਗ ਫੋਟੋਆਂ ਵੀ ਖਿੱਚਦਾ ਸੀ। ਪੁਲਸ ਨੂੰ ਉਸ ਦੇ ਘਰੋਂ ਕਈ ਅਜਿਹੀਆਂ ਫੋਟੋਆਂ ਮਿਲੀਆਂ ਸਨ। ਹੁਣ ਤਕ 100 ਤੋਂ ਵੱਧ ਲਾਸ਼ਾਂ ਨਾਲ ਰੇਪ ਕਰਨ ਦੇ ਦੋਸ਼ੀ ਇਸ ਮੁਲਜ਼ਮ ਨੂੰ ਅਦਾਲਤ ਨੇ ਸਮਾਜ ਲਈ ਖਤਰਾ ਕਰਾਰ ਦਿੰਦੇ ਹੋਏ ਜੇਲ ਭੇਜ ਦਿੱਤਾ ਹੈ।

ਫੁਲਰ ਨੇ 1987 ਵਿਚ 25 ਸਾਲ ਦੀ ਵੇਂਡੀ ਨੇਲ ਤੇ 20 ਸਾਲ ਦੀ ਕੈਰੋਲਿਨ ਪੀਅਰਸ ਨੂੰ ਮੌਤ ਦੇ ਘਾਟ ਉਤਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਸੈਕਸ ਕੀਤਾ ਸੀ। ਲਗਭਗ 33 ਸਾਲ ਬਾਅਦ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ ਹੈ। 2 ਔਰਤਾਂ ਦੇ ਕਤਲ ਤੇ ਰੇਪ ਦਾ ਇਹ ਕੇਸ ਬ੍ਰਿਟੇਨ ਦੇ ਇਤਿਹਾਸ ਵਿਚ ਪਹਿਲਾ ਅਜਿਹਾ ਕੇਸ ਬਣ ਗਿਆ ਸੀ, ਜੋ ਇੰਨੇ ਲੰਮੇ ਸਮੇਂ ਤਕ ਅਣਸੁਲਝਿਆ ਰਿਹਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News