ਰਾਮਗੜ੍ਹੀਆਂ ਸਿੱਖ ਗੁਰਦੁਆਰਾ ਸਲੋਹ ਪ੍ਰਬੰਧਕ ਕਮੇਟੀ ਚੋਣ ''ਚ ਵਕੀਲ ਭੱਚੂ ਦੀ ਟੀਮ ਜੇਤੂ

05/22/2024 9:40:55 PM

ਸਲੋਹ, (ਸਰਬਜੀਤ ਸਿੰਘ ਬਨੂੜ)- ਰਾਮਗੜ੍ਹੀਆਂ ਸਿੱਖ ਗੁਰਦੁਆਰਾ ਸਲੋਹ ਵਿੱਚ ਹੋਈਆਂ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਵਿੱਚ ਪ੍ਰੀਤਮ ਸਿੰਘ ਜੰਡੂ ਨੇ ਆਪਣੇ ਨਿਕਟਵਰਤੀ ਬਲਬੀਰ ਸਿੰਘ ਜੀਤਾ ਤੋਂ 214 ਵੋਟਾਂ ਦੇ ਵੱਡੇ ਫਰਕ ਨਾਲ ਪ੍ਰਧਾਨਗੀ ਦੀ ਚੋਣ ਜਿੱਤੀ ਹੈ। 25 ਮੈਂਬਰੀ ਪ੍ਰਬੰਧਕ ਕਮੇਟੀ ਵਿੱਚ 13 ਅਹੁਦੇਦਾਰਾਂ ਸਮੇਤ 12 ਮੈਂਬਰ ਜੇਤੂ ਰਹੇ ਜਿਨ੍ਹਾਂ ਵਿੱਚ 3 ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਨੂੰ 300 ਤੋਂ ਉੱਪਰ ਵੋਟਾਂ ਪਈਆਂ। 

ਰਾਮਗੜ੍ਹੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਕੀਲ ਭੱਚੂ ਦੀ ਟੀਮ ਨੇ ਵੱਡੇ ਫਰਕ ਨਾਲ ਚੋਣਾਂ ਜਿੱਤ ਕੇ ਇਤਿਹਾਸ ਰਚਿਆ ਹੈ। ਜ਼ਿਕਰਯੋਗ ਹੈ ਕਿ ਸਥਾਨਕ ਗੁਰਦੁਆਰੇ ਵਿੱਚ ਹਮੇਸ਼ਾ ਸਰਬ ਸੰਮਤੀ ਨਾਲ ਚੋਣ ਹੁੰਦੀ ਰਹੀ ਹੈ ਪਰ ਵਿਰੋਧੀ ਧਿਰ ਵੱਲੋਂ ਪ੍ਰਬੰਧਕ ਕਮੇਟੀ ਦੀ ਦੋ ਸਾਲ ਟਰਮ ਨੂੰ ਚੋਣ ਪ੍ਰਕਿਰਿਆ ਵਿੱਚ ਕਰਵਾਉਣ ਦੀ ਅਪੀਲ ਤੋਂ ਬਾਦ ਚੋਣ ਆਬਜ਼ਰਵਰਾਂ ਦੀ ਦੇਖ-ਰੇਖ ਹੇਠ ਸ਼ਾਂਤੀ ਪੂਰਵਕ ਹੋਈ ਚੋਣ ਵਿੱਚ ਵਿਰੋਧੀ ਧਿਰ ਦੇ ਦੋ ਮੈਂਬਰ ਹੀ ਸੌ ਵੋਟਾਂ ਦਾ ਅੰਕੜਾ ਪ੍ਰਾਪਤ ਕਰ ਸਕੇ ਜਦੋਂ ਕਿ ਸਭ ਤੋਂ ਘੱਟ 86 ਵੋਟਾਂ ਲੈ ਕੇ ਸਬਰ ਕਰਨਾ ਪਿਆ। ਇਨ੍ਹਾਂ ਚੋਣਾ ਵਿੱਚ ਉੱਘੇ ਵਕੀਲ ਸ. ਅਮਰਜੀਤ ਸਿੰਘ ਭੱਚੂ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਜੋ 311 ਵੋਟਾਂ ਲੈ ਕੇ ਮੈਂਬਰ ਬਣੇ। ਭੱਚੂ ਦੀ ਟੀਮ ਨੂੰ ਸਭ ਤੋ ਵੱਧ 312 ਵੋਟਾਂ ਪਈਆਂ ਤੇ ਵਿਰੋਧੀ ਪਾਰਟੀ ਨੂੰ 86 ਵੋਟਾਂ ਨਾਲ ਸਬਰ ਕਰਨਾ ਪਿਆ। 
ਰਾਮਗੜ੍ਹੀਆ ਸਿੱਖ ਗੁਰਦੁਆਰੇ ਵਿੱਚ ਸ਼ਾਂਤੀ ਪੂਰਵਕ ਚੋਣ ਤੇ ਨਵੀਂ ਬਣੀ ਪ੍ਰਬੰਧਕ ਕਮੇਟੀ ਲਈ ਸਭਾ ਦੇ ਹੈੱਡ ਗ੍ਰੰਥੀ ਜਗਮਿੱਠਾ ਸਿੰਘ ਨੇ ਸਰਬੱਤ ਦੇ ਭਲੇ ਤੇ ਆਪਸੀ ਭਾਈਚਾਰਕ ਸਾਂਝ ਦੀ ਅਰਦਾਸ ਕੀਤੀ।


Rakesh

Content Editor

Related News