ਅਮਰੀਕਾ ''ਚ ਰਮਨ ਕੌਰ ਸਿੱਧੂ ਨੇ ਚਮਕਾਇਆ ਪੰਜਾਬੀਆਂ ਦਾ ਨਾਮ
Monday, Aug 30, 2021 - 06:22 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਵਿਦੇਸ਼ਾਂ ਵਿੱਚ ਪੰਜਾਬੀ ਨਵੀਂਆਂ ਮੱਲ੍ਹਾਂ ਮਾਰਕੇ ਦੁਨੀਆ ਭਰ ਵਿੱਚ ਪੰਜਾਬੀਆਂ ਦਾ ਨਾਮ ਚਮਕਾ ਰਹੇ ਹਨ। ਇਸੇ ਕੜੀ ਤਹਿਤ ਲੇਖਕ ਜਗਤਾਰ ਸਿੰਘ ਗਿੱਲ (ਪੁਰਾਣੇਵਾਲ) ਦੀ ਭਾਣਜੀ ਰਮਨ ਕੌਰ ਸਿੱਧੂ ਨੇ ਛੇ ਸਾਲ ਦੀ ਪੜ੍ਹਾਈ ਖ਼ਤਮ ਮਗਰੋਂ ਸਖ਼ਤ ਮਿਹਨਤ ਕਰਕੇ ਯੂ.ਐਸ. ਨੇਵੀ ਵਿੱਚ ਕਮਿਸ਼ਨ ਹਾਸਲ ਕਰ ਲਿਆ ਹੈ।
ਪੜ੍ਹੋ ਇਹ ਅਹਿਮ ਖਬਰ- 12 ਸਾਲਾ ਬੱਚੇ ਦਾ ਕਮਾਲ, ਤਕਨੀਕ ਦੀ ਮਦਦ ਨਾਲ ਘਰ ਬੈਠੇ ਕਮਾਏ ਕਰੀਬ 3 ਕਰੋੜ
ਇਸ ਮੌਕੇ ਖੁਸ਼ੀ ਵਿੱਚ ਖੀਵੇ ਮਾਪਿਆਂ ਪਿਤਾ ਕਰਨੈਲ ਸਿੰਘ ਸਿੱਧੂ ਅਤੇ ਮਾਤਾ ਮਨਜੀਤ ਕੌਰ ਸਿੱਧੂ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆ ਹਨ। ਰਮਨ ਕੌਰ ਸਿੱਧੂ ਦੀ ਇਸ ਪ੍ਰਾਪਤੀ ਲਈ ਅਮਰੀਕਾ ਦਾ ਪੰਜਾਬੀ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।ਰਮਨ ਕੌਰ ਸਿੱਧੂ ਨੇ ਸਾਡੀ ਨਵੀਂ ਪੀੜ੍ਹੀ ਲਈ ਪੂਰਨਾ ਵੀ ਪਾਇਆ ਕਿ ਕੁੜੀਆਂ ਮੁੰਡਿਆਂ ਨਾਲ਼ੋਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ, ਸਗੋਂ ਦੇਸ਼ ਕੌਮ ਦੀ ਸੇਵਾ ਲਈ ਬਰਾਬਰ ਯੋਗਦਾਨ ਪਾਉਂਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ -ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 'ਸਰੂਪਾਂ' ਦੀ ਵਿਦੇਸ਼ਾਂ 'ਚ ਛਪਾਈ ਦੀ ਇਜਾਜ਼ਤ 'ਤੇ ਕੈਨੇਡਾ ਦੀਆਂ ਜਥੇਬੰਦੀਆਂ ਨੇ ਜਤਾਈ ਨਰਾਜ਼ਗੀ