ਪ੍ਰਾਰਥਨਾ ਅਤੇ ਵਰਤ ਰੱਖ ਕੇ ਆਤਮ-ਚਿੰਤਨ ਅਤੇ ਸ਼ਰਧਾ ਦਾ ਸਮਾਂ ਹੈ ਰਮਜ਼ਾਨ

Saturday, Apr 02, 2022 - 05:52 PM (IST)

ਰਿਆਦ- ਰਮਜ਼ਾਨ ਪ੍ਰਾਰਥਨਾ ਕਰਨ ਅਤੇ ਵਰਤ ਰੱਖ ਕੇ ਆਤਮ-ਚਿੰਤਨ ਅਤੇ ਸ਼ਰਧਾ ਦਾ ਸਮਾਂ ਹੈ।ਰਮਜ਼ਾਨ ਇਕ ਅਜਿਹਾ ਮੌਕਾ ਵੀ ਹੈ ਜਦੋਂ ਦੁਨੀਆ ਭਰ ਦੇ ਮੁਸਲਮਾਨ ਆਰਥਿਕ ਤੰਗੀ ਅਤੇ ਅਸਮਾਨਤਾ ਦੇ ਕਾਰਨ ਸੰਘਰਸ਼ ਕਰ ਰਹੇ ਲੋਕਾਂ ਦੀ ਮਦਦ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ। ਰਮਜ਼ਾਨ ਸਾਨੂੰ ਦੂਜਿਆਂ ਨਾਲ ਉਸ ਤਰ੍ਹਾਂ ਦਾ ਵਿਵਹਾਰ ਕਰਨ ਦੀ ਸਾਡੀ ਸਾਂਝੀ ਜ਼ਿੰਮੇਵਾਰੀ ਦੀ ਵੀ ਯਾਦ ਦਿਵਾਉਂਦਾ ਹੈ ਜਿਵੇਂਂ ਅਸੀਂ ਆਪਣੇ ਆਪ ਨਾਲ ਪੇਸ਼ ਆਉਣਾ ਚਾਹੁੰਦੇ ਹਾਂ। ਇਸ ਮੌਕੇ ਡਾ. ਸੁਰਿੰਦਰ ਸਿੰਘ ਕੰਧਾਰੀ, ਸੰਸਥਾਪਕ ਅਤੇ ਚੇਅਰਮੈਨ ਅਲ ਦੋਬੋਵੀ ਗਰੁੱਪ ਅਤੇ ਚੇਅਰਮੈਨ ਗੁਰੂ ਨਾਨਕ ਦਰਬਾਰ ਗੁਰਦੁਆਰਾ ਦੁਬਈ ਨੇ ਕਿਹਾ ਕਿ ਦੁਬਈ ਦੀ ਸਾਰੀ ਸਿੱਖ ਸੰਗਤ ਵੱਲੋਂ ਮੈਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਮੌਕੇ ਆਪਣੇ ਸਾਰੇ ਭੈਣ-ਭਰਾਵਾਂ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ। 

ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਕ ਤੁਕ ਦਾ ਅਰਥ ਹੈ: ਜੋ ਵਿਅਕਤੀ ਫਲ ਦੀ ਸੋਚ ਤੋਂ ਬਿਨਾਂ ਨਿਰਸਵਾਰਥ ਹੋ ਕੇ ਸੇਵਾ ਕਰਦਾ ਹੈ, ਉਹ ਆਪਣੇ ਭਗਵਾਨ ਅਤੇ ਗੁਰੂ ਨੂੰ ਪ੍ਰਾਪਤ ਕਰਦਾ ਹੈ। ਸਿੱਖ ਜੀਵਨ ਦਾ ਧੁਰਾ ਪਰਮਾਤਮਾ ਨਾਲ ਪੱਕਾ ਰਿਸ਼ਤਾ ਕਾਇਮ ਕਰਨਾ ਹੈ। ਸਿੱਖ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਵਿੱਚੋਂ ਇਕ ਸਮਾਨਤਾ ਅਤੇ ਮਨੁੱਖਤਾ ਦੀ ਏਕਤਾ ਹੈ। ਰਮਜ਼ਾਨ ਦੇ ਮਹੀਨੇ ਵਿੱਚ ਮੁਸਲਮਾਨ ਅਜਿਹੇ ਸਿਧਾਤਾਂ ਨੂੰ ਪ੍ਰਣਾਏ ਹੁੰਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਨੇ ਵੀ "ਗੁਰੂ ਕਾ ਲੰਗਰ" ਨਾਮਕ ਮੁਫ਼ਤ ਕਮਿਊਨਿਟੀ ਰਸੋਈ ਦੀ ਸ਼ੁਰੂਆਤ ਕੀਤੀ, ਜਿੱਥੇ ਜਾਤ-ਪਾਤ ਦੀ ਪਰਵਾਹ ਕੀਤੇ ਬਿਨਾਂ ਸਾਰੇ ਇਕੱਠੇ ਬੈਠਕੇ ਲੰਗਰ ਛਕਦੇ ਹਨ। ਰ

ਇਸਲਾਮ ਵਿਚ ਇਕ ਮਹਾਨ ਸਿਧਾਂਤ ਭੁੱਖਿਆਂ ਨੂੰ ਭੋਜਨ ਦੇਣਾ ਹੈ। ਅਸੀਂ ਅਜੇ ਵੀ ਦੁਬਈ ਗੁਰਦੁਆਰੇ ਵਿਚ ਉਸੇ ਸਿਧਾਂਤ ਦੀ ਪਾਲਣਾ ਕਰਦੇ ਹਾਂ, ਜਿੱਥੇ ਸਾਰਾ ਦਿਨ ਸਾਰਿਆਂ ਨੂੰ ਭੋਜਨ ਮੁਫ਼ਤ ਪਰੋਸਿਆ ਜਾਂਦਾ ਹੈ। ਅਸੀਂ ਰੋਜ਼ਾਨਾ 1500 ਲੋਕਾਂ ਅਤੇ ਸ਼ੁੱਕਰਵਾਰ ਨੂੰ 15,000 ਲੋਕਾਂ ਦੀ ਸੇਵਾ ਕਰਦੇ ਹਾਂ। ਇਹ ਸਮਾਜ ਪ੍ਰਤੀ ਸਾਡੀ ਵਚਨਬੱਧਤਾ ਹੈ,ਇਸਲਾਮ ਵਿਚ ਇਕ ਮੁਸਲਮਾਨ ਦਾ ਜਨਮ ਸਿਰਫ਼ ਮੁਸਲਮਾਨਾਂ ਦੀ ਹੀ ਨਹੀਂ, ਸਗੋਂ ਸਾਰੀ ਮਨੁੱਖਤਾ ਦੀ ਸੇਵਾ ਲਈ ਹੁੰਦਾ ਹੈ। ਇਸ ਦਾ ਜ਼ਿਕਰ ਕੁਰਾਨ ਸ਼ਰੀਫ ਸੂਰਾ 21 ਆਇਤ 107 ਵਿਚ ਹੈ। 

ਇਸੇ ਤਰ੍ਹਾਂ ਸਿੱਖ ਧਰਮ ਵਿਚ ਅਸੀਂ ਆਪਣੀ ਰੋਜ਼ਾਨਾ ਦੀ ਅਰਦਾਸ ਵਿਚ ਸਰਬੱਤ ਦਾ ਭਲਾ ਮੰਗਦੇ ਹਾਂ। ਗੁਰਦੁਆਰਾ 2012 ਤੋਂ ਹਰ ਰੋਜ਼ 30 ਦਿਨਾਂ ਲਈ ਰਮਜ਼ਾਨ ਦੌਰਾਨ ਇਫਤਾਰ ਦਾ ਆਯੋਜਨ ਕਰਦਾ ਹੈ ਅਤੇ ਇਸ ਸਮੇਂ ਦੌਰਾਨ ਸਿੱਖ, ਇਸਲਾਮ ਦੇ ਭਾਈਚਾਰਿਆਂ ਵਿਚਾਲੇ ਵਿਚਾਰਾਂ, ਦਰਸ਼ਨ ਦੇ ਨਾਲ-ਨਾਲ ਸੱਭਿਆਚਾਰ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਈਸਾਈ ਅਤੇ ਹਿੰਦੂ ਧਰਮ ਦੇ ਲੋਕ ਸਾਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਕਿਹਾ ਜਾਂਦਾ ਹੈ ਕਿ ਭੋਜਨ ਦੀ ਇੱਕ ਪਲੇਟ 'ਤੇ ਦੁਨੀਆ ਦੇ ਬਹੁਤ ਸਾਰੇ ਵਿਵਾਦਾਂ ਦਾ ਹੱਲ ਕੀਤਾ ਜਾ ਸਕਦਾ ਹੈ। ਗੁਰਦੁਆਰੇ ਵਿਚ ਦਿੱਤੀ ਜਾਂਦੀ ਇਫਤਾਰ ਉਹ ਹੈ ਜਿੱਥੇ ਮੁਸਲਮਾਨ ਅਤੇ ਗੈਰ-ਮੁਸਲਿਮ ਆਪਣੇ ਵਿਸ਼ਵਾਸ ਦਾ ਅਭਿਆਸ ਕਰਨ ਦੇ ਯੋਗ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਜੇ ਕੋਈ ਰੱਬ ਨੂੰ ਸਭ ਵਿੱਚ ਨਹੀਂ ਦੇਖ ਸਕਦਾ, ਤਾਂ ਉਹ ਰੱਬ ਨੂੰ ਬਿਲਕੁਲ ਨਹੀਂ ਦੇਖ ਸਕਦਾ। ਇਸੇ ਤਰ੍ਹਾਂ ਜੇਕਰ ਮਨੁੱਖ ਵਿੱਚ ਚੰਗਿਆਈ ਨਹੀਂ ਵੇਖੀ ਜਾ ਸਕਦੀ ਤਾਂ ਮਨੁੱਖਤਾ ਵਿੱਚ ਕਦੇ ਵੀ ਚੰਗਿਆਈ ਨਹੀਂ ਦਿਖਾਈ ਦੇਵੇਗੀ।

ਜਦੋਂ ਕਿ ਸਾਡੇ ਉਪਦੇਸ਼ ਵਿੱਚ ਇਹ ਕਿਹਾ ਜਾਂਦਾ ਹੈ ਕੇਵਲ ਇਕ ਹੀ ਪਰਮਾਤਮਾ ਹੈ ਜਿਸਨੇ ਸਭ ਤੋਂ ਪਹਿਲਾਂ ਰੌਸ਼ਨੀ ਦੀ ਰਚਨਾ ਕੀਤੀ। ਉਸੇ ਰੌਸ਼ਨੀ ਤੋਂ ਅਸੀਂ ਸਾਰੇ ਪੈਦਾ ਹੋਏ ਹਾਂ - ਇਸ ਲਈ ਅਸੀਂ ਕਿਸੇ ਨੂੰ ਚੰਗਾ ਜਾਂ ਮਾੜਾ ਨਹੀਂ ਕਹਿ ਸਕਦੇ ਹਾਂ। 1971 ਵਿੱਚ ਦੇਸ਼ ਦੀ ਸਥਾਪਨਾ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਦੇ ਡੀਐਨਏ ਵਿੱਚ ਆਪਸੀ ਸਤਿਕਾਰ ਅਤੇ ਧਾਰਮਿਕ ਆਜ਼ਾਦੀ ਦੀਆਂ ਕਦਰਾਂ-ਕੀਮਤਾਂ ਮੌਜੂਦ ਹਨ।

ਅਸੀਂ UAE ਦੇ ਸ਼ਾਸਕਾਂ ਦੇ ਦਿਆਲੂ ਅਤੇ ਪਰਉਪਕਾਰੀ ਦ੍ਰਿਸ਼ਟੀਕੋਣ ਲਈ ਧੰਨਵਾਦ ਕਰਦੇ ਹਾਂ ਜੋ UAE ਦੇ ਲੋਕਾਂ ਵਿੱਚ ਏਕਤਾ ਅਤੇ ਸਹਿਣਸ਼ੀਲਤਾ ਦੇ ਆਦਰਸ਼ਾਂ ਨੂੰ ਦਰਸਾਉਂਦਾ ਹੈ, ਜਿੱਥੇ ਹਰ ਕਿਸੇ ਨੂੰ ਇੱਕ ਖੁਸ਼ਹਾਲ ਭਵਿੱਖ ਦਾ ਹਿੱਸਾ ਬਣਨ ਅਤੇ ਹੋਣ 'ਤੇ ਮਾਣ ਹੈ। ਸਹਿਣਸ਼ੀਲਤਾ ਸਿੱਖੀ ਜਾ ਸਕਦੀ ਹੈ, ਅਤੇ ਸਿੱਖੀ ਜਾਣੀ ਚਾਹੀਦੀ ਹੈ। ਸਾਨੂੰ ਕੁੜੀਆਂ ਅਤੇ ਮੁੰਡਿਆਂ ਨੂੰ ਇਹ ਸਿਖਾਉਣ ਦੀ ਲੋੜ ਹੈ ਕਿ ਨਾ ਸਿਰਫ਼ ਇਕੱਠੇ ਕਿਵੇਂ ਰਹਿਣਾ ਹੈ, ਸਗੋਂ ਵਿਸ਼ਵ ਨਾਗਰਿਕ ਵਜੋਂ ਇਕੱਠੇ ਕੰਮ ਕਿਵੇਂ ਕਰਨਾ ਹੈ। ਸਾਨੂੰ ਸੰਸਦ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਸੱਭਿਆਚਾਰਕ ਸਮਝ ਅਤੇ ਸਤਿਕਾਰ ਨੂੰ ਉਤਸ਼ਾਹ ਦੇ ਕੇ ਸਹਿਣਸ਼ੀਲਤਾ ਨੂੰ ਵਧਾਉਣ ਦੀ ਲੋੜ ਹੈ। ਸਾਨੂੰ ਵੱਧ ਰਹੀ ਅਸਮਾਨਤਾ ਨਾਲ ਨਜਿੱਠਣ ਅਤੇ ਸਮਾਜਿਕ ਅਲਹਿਦਗੀ ਨੂੰ ਰੱਦ ਕਰਨ ਦੀ ਲੋੜ ਹੈ। ਸਹਿਣਸ਼ੀਲਤਾ ਸ਼ਾਂਤੀ ਅਤੇ ਮੇਲ-ਮਿਲਾਪ ਦੀ ਸਭ ਤੋਂ ਮਜ਼ਬੂਤ ਨੀਂਹ ਹੈ।


 


cherry

Content Editor

Related News