ਜਿਸ ਥਾਂ ਤੇ ਮੈਨੂੰ ਗੋਲੀ ਮਾਰੀ ਗਈ ਸੀ, ਉਸ ਥਾਂ 'ਤੇ ਦੁਬਾਰਾ ਕੀਤੀ ਜਾਵੇਗੀ ਰੈਲੀ: ਟਰੰਪ

Tuesday, Jul 30, 2024 - 02:41 PM (IST)

ਜਿਸ ਥਾਂ ਤੇ ਮੈਨੂੰ ਗੋਲੀ ਮਾਰੀ ਗਈ ਸੀ, ਉਸ ਥਾਂ 'ਤੇ ਦੁਬਾਰਾ ਕੀਤੀ ਜਾਵੇਗੀ ਰੈਲੀ: ਟਰੰਪ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਪੈਨਸਿਲਵੇਨੀਆ ਵਿੱਚ ਇੱਕ ਵਾਰ ਫਿਰ ਉਸੇ ਥਾਂ ਤੋਂ ਰੈਲੀ ਕਰਨਗੇ, ਜਿੱਥੇ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਸੋਸ਼ਲ ਮੀਡੀਆ 'ਤੇ ਇਹ ਘੋਸ਼ਣਾ ਕੀਤੀ ਗਈ ਹੈ ਕਿ ਉਹ ਸਾਡੇ ਪਿਆਰੇ ਫਾਇਰ ਫਾਈਟਰ ਕੋਰੀ ਦੇ ਸਨਮਾਨ ਵਿੱਚ ਉਸ ਥਾਂ ਤੋਂ ਰੈਲੀ ਕਰਨ ਜਾ ਰਹੇ ਹਨ ਜਿੱਥੇ ਮੈਨੂੰ ਗੋਲੀ ਮਾਰੀ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਚਿਤਾਵਨੀ; ਜੇਕਰ ਮੈਂ ਚੋਣਾਂ ਹਾਰ ਗਿਆ ਤਾਂ ਹੋ ਸਕਦਾ ਹੈ ਤੀਜਾ ਵਿਸ਼ਵ ਯੁੱਧ 

ਟਰੰਪ ਨੇ ਕਿਹਾ ਕਿ ਅਸੀਂ ਰੈਲੀ ਲਈ ਬਟਲਰ, ਪੈਨਸਿਲਵੇਨੀਆ ਵਾਪਸ ਜਾ ਰਹੇ ਹਾਂ। ਟਰੰਪ ਨੇ ਖੁਲਾਸਾ ਕੀਤਾ ਕਿ ਉਹ ਪ੍ਰੋਗਰਾਮ ਬਾਰੇ ਜਲਦੀ ਹੀ ਜਾਣਕਾਰੀ ਦੇਣਗੇ। ਸਾਬਕਾ ਫਾਇਰ ਫਾਈਟਰ ਕੋਰੀ ਕੰਪੋਟਰ ਗੋਲੀਬਾਰੀ ਵਿੱਚ ਆਪਣੀ ਜਾਨ ਗੁਆ ​​ਬੈਠਾ। ਆਪਣੇ ਪਰਿਵਾਰ ਨੂੰ ਬਚਾਉਣ ਲਈ, ਉਸਨੂੰ ਇੱਕ ਹਮਲਾਵਰ ਨੇ ਮਾਰ ਦਿੱਤਾ ਸੀ। ਹਾਲ ਹੀ ਵਿੱਚ ਡੋਨਾਲਡ ਟਰੰਪ ਨੇ ਇੱਕ ਜਨਤਕ ਮੀਟਿੰਗ ਵਿੱਚ ਉਨ੍ਹਾਂ ਨੂੰ ਯਾਦ ਕੀਤਾ ਅਤੇ ਵਿਸ਼ੇਸ਼ ਸ਼ਰਧਾਂਜਲੀ ਦਿੱਤੀ। ਟਰੰਪ ਨੇ ਘੋਸ਼ਣਾ ਕੀਤੀ ਕਿ ਉਹ ਫਾਇਰਫਾਈਟਰ ਕੋਰੀ ਦੇ ਸਨਮਾਨ ਵਿੱਚ ਇੱਕ ਵਾਰ ਫਿਰ ਰੈਲੀ ਕਰਨ ਜਾ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਲੇਬਨਾਨ 'ਚ ਸਥਿਤੀ ਦੇ ਮੱਦੇਨਜ਼ਰ ਆਸਟ੍ਰੇਲੀਆਈ PM ਨੇ ਜਾਰੀ ਕੀਤੀ ਐਡਵਾਈਜ਼ਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News