ਰਾਕਾ ਪੂਰੀ ਤਰ੍ਹਾਂ ਆਈ.ਐੱਸ. ਦੇ ਕਬਜ਼ੇ ਤੋਂ ਆਜ਼ਾਦ
Tuesday, Oct 17, 2017 - 09:41 PM (IST)

ਰਾਕਾ— ਅਮਰੀਕਾ ਸਮਰਥਿਤ ਇਕ ਬਲ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਚਾਰ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਸੰਘਰਸ਼ ਤੋਂ ਬਾਅਦ ਇਸਲਾਮਿਕ ਸਟੇਟ ਦੇ ਕਬਜ਼ੇ ਤੋਂ ਰਾਕਾ ਇਲਾਕੇ ਨੂੰ ਪੂਰੀ ਤਰ੍ਹਾਂ ਰਿਹਾਅ ਕਰਵਾ ਲਿਆ ਹੈ ਤੇ ਇਲਾਕੇ 'ਤੇ ਕੰਟਰੋਲ ਕਰ ਲਿਆ ਹੈ।
6 ਜੂਨ ਨੂੰ ਆਈ.ਐੱਸ. ਦੇ ਕਬਜ਼ੇ ਤੋਂ ਬਾਅਦ ਇਸ ਸ਼ਹਿਰ 'ਤੇ ਕੰਟਰੋਲ ਕਰਨ ਲਈ ਸੰਘਰਸ਼ ਕਰ ਰਹੀ ਸੀਰੀਅਨ ਡੈਮੌਕ੍ਰੇਟਿਕ ਫੋਰਸ ਨੇ ਸ਼ਹਿਰ 'ਚ ਰਹਿ ਰਹੇ ਕੁਝ ਸੌ ਆਈ.ਐੱਸ. ਲੜਾਕਿਆਂ ਨੂੰ ਖਦੇੜ ਦਿੱਤਾ। ਰਾਕਾ 'ਤੇ ਕਬਜ਼ਾ ਕਰਨ ਲਈ ਚਾਰ ਮਹੀਨਿਆਂ ਤੋਂ ਜ਼ਿਆਦਾ ਸਮੇਂ ਚੱਲੀ ਇਸ ਲੜਾਈ 'ਚ ਘੱਟ ਤੋਂ ਘੱਟ 3,250 ਲੋਕ ਮਾਰੇ ਗਏ, ਜਿਨ੍ਹਾਂ 'ਚ ਇਕ ਤਿਹਾਈ ਲੋਕ ਆਮ ਨਾਗਰਿਕ ਸਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਜੂਨ ਦੀ ਸ਼ੁਰੂਆਤ 'ਚ ਅਭਿਆਨ ਸ਼ੁਰੂ ਹੋਣ ਤੋਂ ਬਾਅਦ 1130 ਲੋਕ ਮਾਰੇ ਜਾ ਚੁੱਕੇ ਹਨ।
ਐੱਸ.ਡੀ.ਐੱਫ. ਦੇ ਬੁਲਾਰੇ ਤਲਾਲ ਸੇਲੋ ਨੇ ਕਿਹਾ ਰਾਕਾ 'ਚ ਫੌਜੀ ਅਭਿਆਨ ਖਤਮ ਹੋ ਗਿਆ ਹੈ ਪਰ ਇਥੇ ਕਿਸੇ ਸਲੀਪਰ ਸੈਲ ਦਾ ਪਤਾ ਲਗਾਉਣ ਜਾਂ ਬਾਰੂਦੀ ਸੁਰੰਗਾਂ ਦਾ ਪਤਾ ਲਗਾਉਣ ਲਈ ਅਭਿਆਨ ਚੱਲ ਰਿਹਾ ਹੈ। ਸੇਲੋ ਨੇ ਕਿਹਾ ਕਿ ਸ਼ਹਿਰ ਦੀ ਆਬਾਦੀ ਦਾ ਐਲਾਨ ਜਲਦੀ ਹੀ ਅਧਿਕਾਰਿਤ ਬਿਆਨ ਜਾਰੀ ਕਰਕੇ ਕੀਤਾ ਜਾਵੇਗਾ।