ਪ੍ਰਸਿੱਧ ਲੋਕ ਗਾਇਕ ਰਾਜੂ ਮਾਨ ਪਹੁੰਚੇ ਇਟਲੀ, ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ

Monday, Jul 22, 2024 - 03:02 PM (IST)

ਪ੍ਰਸਿੱਧ ਲੋਕ ਗਾਇਕ ਰਾਜੂ ਮਾਨ ਪਹੁੰਚੇ ਇਟਲੀ, ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ

ਰੋਮ (ਕੈਂਥ): ਆਪਣੇ ਅਨੇਕਾਂ ਸੁਪਰਹਿੱਟ ਗੀਤਾਂ "ਪੁੱਤ ਪ੍ਰਦੇਸ਼ੀ, ਸਲਾਮਾਂ ਤੇ ਬਾਪੂ ਆਦਿ ਨਾਲ ਪੰਜਾਬੀ ਸਰੋਤਿਆਂ ਦੀ ਕਚਹਿਰੀ ਵਿੱਚ ਭਰਵੀਂ ਹਾਜ਼ਰੀ ਲੁਆਕੇ ਵਾਹ-ਵਾਹ ਕਰਵਾ ਰਿਹਾ ਚਰਚਿਤ ਲੋਕ ਗਾਇਕ "ਰਾਜੂ ਮਾਨ" ਜਿਹੜਾ ਕਿ ਆਪਣੀ ਪਹਿਲੀ ਯੂਰਪ ਫੇਰੀ ਦੌਰਾਨ ਇਟਲੀ ਪਹੁੰਚ ਗਿਆ ਹੈ। ਏਅਰਪੋਰਟ 'ਤੇ ਰਾਜੂ ਮਾਨ ਦਾ ਭਾਰਤੀ ਭਾਈਚਾਰੇ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਨਿੱਘਾ ਸਵਾਗਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਡੈਮੋਕ੍ਰੇਟ ਪਾਰਟੀ ਦਾ ਕਨਵੈਨਸ਼ਨ 19 ਅਗਸਤ ਤੋਂ, ਕਮਲਾ ਹੈਰਿਸ ਨੂੰ ਹਾਸਲ ਕਰਨਾ ਪਵੇਗਾ ਬਹੁਮਤ

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਆਪਣੀ ਪਲੇਠੀ ਯੂਰਪ ਫੇਰੀ ਸੰਬਧੀ ਜਾਣਕਾਰੀ ਦਿੰਦੀਆਂ ਰਾਜੂ ਮਾਨ ਨੇ ਦੱਸਿਆ ਕਿਹਾ ਇਹ ਫੇਰੀ ਮਾਤਾ ਰਾਣੀ ਦੀ ਕਿਰਪਾ ਨਾਲ ਹੋਈ ਹੈ ਤੇ ਇਟਲੀ ਉਨ੍ਹਾਂ ਦੇ ਕਈ ਮੰਦਿਰਾਂ ਵਿੱਚ ਮਾਂ ਭਗਵਤੀ ਜਾਗਰਣ ਹੋਣ ਜਾ ਰਹੇ ਹਨ, ਜਿਸ ਵਿੱਚ ਉਹ ਭਗਤਾਂ ਦੇ ਖੁੱਲੇ ਦਰਸ਼ਨ ਕਰਦੇ ਹੋਏ ਸੰਗਤਾਂ ਨੂੰ ਮਹਾਂਮਾਈ ਦੀ ਮਹਿਮਾਂ ਦਾ ਗੁਣਗਾਨ ਕਰਨਗੇ। 27 ਜੁਲਾਈ 2024 ਨੂੰ ਸ਼੍ਰੀ ਨਵ ਦੁਰਗਾ ਮੰਦਿਰ ਜਬੇਲੋ (ਪਾਰਮਾ) ਵੱਲੋਂ ਸਜਾਈ ਜਾ ਰਹੀ ਵਿਸ਼ਾਲ ਸੋ਼ਭਾ ਯਾਤਰਾ ਮੌਕੇ ਉਹ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਤਰ੍ਹਾਂ ਹੀ 10 ਅਗਸਤ 2024 ਨੂੰ ਉਹ ਸ਼੍ਰੀ ਸ਼ਨੀ ਮੰਦਿਰ ਬਰੇਸ਼ੀਆ ਵਿਖੇ ਹੋ ਰਹੇ ਵਿਸ਼ਾਲ ਮਾਂ ਭਗਵਤੀ ਜਾਗਰਣ ਵਿੱਚ ਭਗਤਾਂ ਨੂੰ ਭਗਵਤੀ ਮਾਂ ਦੇ ਚਰਨਾਂ ਨਾਲ ਜੋੜਨਗੇ। ਇਸ ਮੌਕੇ ਲਾਂਬਾ ਟ੍ਰੈਵਲ ਜਲੰਧਰ ਦੇ ਐਮ, ਡੀ ਸੰਜੀਵ ਲਾਂਬਾ ਵੀ ਉਚੇਚੇ ਤੌਰ 'ਤੇ ਇਟਲੀ ਵਿਖੇ ਹੋ ਰਹੇ ਮਾਂ ਭਗਵਤੀ ਜਾਗਰਣਾਂ ਵਿੱਚ ਹਾਜ਼ਰੀ ਲਗਵਾਉਣ ਪਹੁੰਚੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News