ਰਾਜਪਕਸ਼ੇ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ''ਚ ਆਪਣੇ ਛੋਟੇ ਭਰਾ ਦੇ ਨਾਂ ਦਾ ਕੀਤਾ ਐਲਾਨ
Monday, Aug 12, 2019 - 02:25 AM (IST)

ਕੋਲੰਬੋ - ਸ਼੍ਰੀਲੰਕਾ ਪੋਡੁਜਨਾ ਪੇਰਾਮੁਨਾ (ਐੱਸ. ਐੱਲ. ਪੀ. ਪੀ.) ਨੇ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਦੇ ਰੂਪ 'ਚ ਸਾਬਕਾ ਰੱਖਿਆ ਮੰਤਰੀ ਗੋਟਾਭਯਾ ਰਾਜਪਕਸ਼ੇ ਦੇ ਨਾਂ ਦਾ ਐਤਵਾਰ ਨੂੰ ਐਲਾਨ ਕੀਤਾ।
ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਛੋਟੇ ਭਰਾ ਗੋਟਾਭਯਾ (70) ਨੇ 2006 ਤੋਂ 2009 ਵਿਚਾਲੇ ਲਿੱਟੇ ਖਿਲਾਫ ਰਾਜਪਕਸ਼ੇ ਦੇ ਫੌਜੀ ਅਭਿਆਨ ਦੀ ਅਗਵਾਈ ਕੀਤੀ ਸੀ। ਰਾਜਪਕਸ਼ੇ ਨੇ ਮਹੀਨਿਆਂ ਚਲੀਆਂ ਅਟਕਲਾਂ 'ਤੇ ਵਿਰਾਮ ਲਾਉਂਦੇ ਹੋਏ ਐਤਵਾਰ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਗੋਟਾਭਯਾ ਦੇ ਨਾਂ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰਾਜਪਕਸ਼ੇ ਪਰਿਵਾਰ ਦੀ ਨਵੀਂ ਰਾਜਨੀਤੀ ਪਾਰਟੀ ਐੱਲ. ਐੱਲ. ਪੀ. ਪੀ. ਦੀ ਅਗਵਾਈ ਵੀ ਸੌਂਪੀ ਗਈ। ਸ਼੍ਰੀਲੰਕਾ 'ਚ ਸਤੰਬਰ ਦੇ ਆਖਿਰ ਤੱਕ ਰਾਸ਼ਟਰਪਤੀ ਚੋਣਾਂ ਦਾ ਐਲਾਨ ਕਰਨਾ ਅਤੇ 8 ਦਸੰਬਰ ਤੋਂ ਪਹਿਲਾਂ ਚੋਣਾਂ ਕਰਾਉਣੀਆਂ ਜ਼ਰੂਰੀ ਹਨ।