ਭਾਰਤੀ-ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਮੂਰਤੀ 'ਵਿਲੱਖਣ ਲੀਡਰਸ਼ਿਪ ਐਵਾਰਡ' ਨਾਲ ਸਨਮਾਨਿਤ
Tuesday, May 31, 2022 - 10:57 AM (IST)
ਵਾਸ਼ਿੰਗਟਨ (ਭਾਸ਼ਾ)- ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੂੰ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਅਤੇ ਜਨਤਕ ਸੇਵਾ ਪ੍ਰਤੀ ਸਮਰਪਣ ਲਈ 'ਵਿਲੱਖਣ ਲੀਡਰਸ਼ਿਪ ਐਵਾਰਡ' (Distinguished Leadership Award) ਨਾਲ ਸਨਮਾਨਿਤ ਕੀਤਾ ਗਿਆ ਹੈ। ਇਲੀਨੋਇਸ ਦੇ ਮੰਤਰੀ ਜੇਸੀ ਵ੍ਹਾਈਟ ਨੇ 48 ਸਾਲਾ ਡੈਮੋਕ੍ਰੇਟਿਕ ਨੇਤਾ ਕ੍ਰਿਸ਼ਨਾਮੂਰਤੀ ਨੂੰ ਇਹ ਪੁਰਸਕਾਰ ਦਿੱਤਾ, ਜੋ 2017 ਤੋਂ ਇਲੀਨੋਇਸ ਦੇ ਅੱਠਵੇਂ ਸੰਸਦੀ ਜ਼ਿਲ੍ਹੇ ਲਈ ਅਮਰੀਕੀ ਪ੍ਰਤੀਨਿਧੀ ਵਜੋਂ ਸੇਵਾ ਕਰ ਰਹੇ ਹਨ।
ਵ੍ਹਾਈਟ ਨੇ ਪਿਛਲੇ ਹਫ਼ਤੇ ਕ੍ਰਿਸ਼ਨਾਮੂਰਤੀ ਨੂੰ ਪੁਰਸਕਾਰ ਦਿੰਦੇ ਹੋਏ ਕਿਹਾ ਕਿ ਤੁਹਾਡੇ ਸ਼ਾਨਦਾਰ ਕਰੀਅਰ ਅਤੇ ਜਨਤਕ ਸੇਵਾ ਪ੍ਰਤੀ ਤੁਹਾਡੇ ਸਮਰਪਣ ਦੇ ਸਨਮਾਨ ਵਿੱਚ, ਮੈਂ ਤੁਹਾਨੂੰ ਆਪਣੀ ਕਿਸਮ ਦਾ ਇੱਕ ਵਿਲੱਖਣ ਨਿੱਜੀ ਲਾਇਸੈਂਸ ਤਖ਼ਤੀ ਪੇਸ਼ ਕਰਦਾ ਹਾਂ: 'ਰਾਜਾ'। ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਇਸ ਪ੍ਰਾਂਤ ਅਤੇ ਸਾਡੇ ਦੇਸ਼ ਲਈ ਤੁਹਾਡੀਆਂ ਅਸਾਧਾਰਨ ਸੇਵਾਵਾਂ ਲਈ ਤੁਹਾਨੂੰ ਸਾਡੇ ਧੰਨਵਾਦ ਦੀ ਯਾਦ ਦਿਵਾਉਂਦਾ ਰਹੇਗਾ।'ਵਿਲੱਖਣ ਲੀਡਰਸ਼ਿਪ ਐਵਾਰਡ' ਜਿੱਤਣ 'ਤੇ ਦੁਬਾਰਾ ਇਕ ਵਾਰ ਫਿਰ ਵਧਾਈ।
ਪੜ੍ਹੋ ਇਹ ਅਹਿਮ ਖ਼ਬਰ -ਟਰੂਡੋ ਦਾ ਵੱਡਾ ਫ਼ੈਸਲਾ, ਕੈਨੇਡਾ 'ਚ 'ਬੰਦੂਕ' ਦੀ ਖਰੀਦ-ਵਿਕਰੀ 'ਤੇ ਲੱਗੇਗੀ ਪਾਬੰਦੀ
ਉੱਧਰ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਵ੍ਹਾਈਟ ਜਿਹੀ ਬਹੁਪੱਖੀ ਸ਼ਖਸੀਅਤ ਵਾਲੇ ਵਿਅਕਤੀ ਤੋਂ ਅਗਵਾਈ ਲਈ ਪੁਰਸਕਾਰ ਪ੍ਰਾਪਤ ਕਰਨਾ ਅਸਲ ਵਿਚ ਸਨਮਾਨ ਦੀ ਗੱਲ ਹੈ। ਇੱਥੇ ਦੱਸ ਦਈਏ ਕਿ ਕ੍ਰਿਸ਼ਨਾਮੂਰਤੀ ਦਾ ਜਨਮ ਨਵੀਂ ਦਿੱਲੀ ਵਿੱਚ ਇੱਕ ਤਾਮਿਲ ਭਾਸ਼ੀ ਪਰਿਵਾਰ ਵਿੱਚ ਹੋਇਆ ਸੀ। ਜਦੋਂ ਉਹ ਤਿੰਨ ਮਹੀਨਿਆਂ ਦਾ ਸੀ ਤਾਂ ਉਸਦਾ ਪਰਿਵਾਰ ਅਮਰੀਕਾ ਆਵਾਸ ਕਰ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।