ਚੀਨ ਖ਼ਿਲਾਫ਼ ਯੋਜਨਾਵਾਂ ਬਣਾਉਣ ''ਚ ਭਾਰਤੀ ਮੂਲ ਦੇ ਕ੍ਰਿਸ਼ਨਮੂਰਤੀ ਦਾ ਹੈ ਅਹਿਮ ਯੋਗਦਾਨ: ''ਫਾਰੇਨ ਪਾਲਿਸੀ'' ਮੈਗਜ਼ੀਨ
Tuesday, Nov 28, 2023 - 06:12 PM (IST)
ਇੰਟਰਨੈਸ਼ਨਲ ਡੈਸਕ- ਇਕ ਮਸ਼ਹੂਰ ਮੈਗਜ਼ੀਨ 'ਚ ਭਾਰਤੀ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ 'ਤੇ ਇਕ ਲੇਖ ਲਿਖਿਆ ਗਿਆ ਹੈ। ਦਰਅਸਲ, ਰਾਜਾ ਕ੍ਰਿਸ਼ਨਮੂਰਤੀ (50 ਸਾਲ) ਚੀਨ ਖਿਲਾਫ਼ ਅਮਰੀਕੀ ਨੀਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਰਾਜਾ ਕ੍ਰਿਸ਼ਨਮੂਰਤੀ ਅਤੇ ਮਾਈਕ ਗੈਲਾਘਰ ਅਮਰੀਕੀ ਸੰਸਦ ਦੀ ਚੋਣ ਕਮੇਟੀ ਦੇ ਮੈਂਬਰ ਹਨ। ਇਹ ਕਮੇਟੀ ਅਮਰੀਕਾ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਦੁਸ਼ਮਣੀ 'ਤੇ ਨੀਤੀ ਬਣਾਉਂਦੀ ਹੈ। ਮੈਗਜ਼ੀਨ 'ਚ ਕ੍ਰਿਸ਼ਨਮੂਰਤੀ ਅਤੇ ਗੈਲਘੇਰ ਦੋਵਾਂ 'ਤੇ ਸਾਂਝਾ ਲੇਖ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ- 4 ਸਾਲ ਤੋਂ ਰਹਿ ਰਹੇ ਸੀ ਰਿਸ਼ਤੇਦਾਰ ਦੇ ਘਰ, ਜਦੋਂ ਆਪਣੇ ਘਰ ਪਰਤੇ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਦੱਸ ਦੇਈਏ ਕਿ ਇਸ ਕਮੇਟੀ ਦਾ ਗਠਨ ਇਸੇ ਸਾਲ ਫਰਵਰੀ 'ਚ ਹੀ ਕੀਤਾ ਗਿਆ ਸੀ। ਇਸ ਕਮੇਟੀ ਦਾ ਮਕਸਦ ਆਰਥਿਕ, ਤਕਨੀਕੀ ਅਤੇ ਸੁਰੱਖਿਆ ਮਾਮਲਿਆਂ 'ਚ ਚੀਨ ਨਾਲ ਅਮਰੀਕਾ ਦੇ ਮੁਕਾਬਲੇ 'ਤੇ ਨਜ਼ਰ ਰੱਖਣਾ ਅਤੇ ਇਸ ਨਾਲ ਜੁੜੀਆਂ ਨੀਤੀਆਂ ਬਣਾਉਣਾ ਹੈ। ਰਾਜਾ ਕ੍ਰਿਸ਼ਨਮੂਰਤੀ ਦੱਖਣੀ ਏਸ਼ੀਆਈ ਮੂਲ ਦੇ ਪਹਿਲੇ ਵਿਅਕਤੀ ਹਨ ਜੋ ਅਮਰੀਕੀ ਸੰਸਦ ਦੀ ਕਿਸੇ ਵੀ ਕਮੇਟੀ ਦੇ ਰੈਂਕਿੰਗ ਮੈਂਬਰ ਜਾਂ ਚੇਅਰਮੈਨ ਬਣੇ ਹਨ। ਲੇਖ ਵਿੱਚ ਲਿਖਿਆ ਗਿਆ ਹੈ ਕਿ ਇਹ ਕਮੇਟੀ ਭਵਿੱਖ ਲਈ ਜਿਹੜੀਆਂ ਨੀਤੀਆਂ ਬਣਾਵੇਗੀ, ਅਮਰੀਕਾ ਉਨ੍ਹਾਂ 'ਤੇ ਹੀ ਅੱਗੇ ਵਧੇਗਾ।
ਕ੍ਰਿਸ਼ਨਮੂਰਤੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇਕ ਪੋਸਟ 'ਚ ਲਿਖਿਆ ਕਿ ਗੈਲਘੇਰ ਨਾਲ ਕੰਮ ਕਰਨਾ ਅਤੇ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਪੇਸ਼ ਚੁਣੌਤੀ ਨਾਲ ਨਜਿੱਠਣਾ ਖੁਸ਼ੀ ਦੀ ਗੱਲ ਹੈ। ਸਾਡੇ ਸਹਿਯੋਗ ਨਾਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹੋਣਗੀਆਂ ਤੇ ਮੈਂ ਇਹ ਦੇਖਣ ਲਈ ਉਤਸੁਕ ਹਾਂ ਕਿ ਭਵਿੱਖ ਵਿੱਚ ਕੀ ਹੋਵੇਗਾ।
ਇਹ ਵੀ ਪੜ੍ਹੋ- ਪਹਿਲਾਂ ਰੱਜ ਕੇ ਪਿਲਾਈ ਸ਼ਰਾਬ, ਫ਼ਿਰ ਕੁੱਟ-ਕੁੱਟ ਤੋੜੇ ਦੰਦ, ਜਾਂਦੇ-ਜਾਂਦੇ ਕਰ ਗਏ ਹਵਾਈ ਫਾਇਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8