ਜਰਮਨੀ ''ਚ ਲੱਗੇ ''ਰਾਹੁਲ ਗਾਂਧੀ ਜ਼ਿੰਦਾਬਾਦ'' ਦੇ ਨਾਅਰੇ
Thursday, Aug 23, 2018 - 01:17 PM (IST)
ਇਟਲੀ/ਬਰਲਿਨ (ਸਾਬੀ ਚੀਨੀਆ)— ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਜਰਮਨੀ ਦੌਰੇ ਦੌਰਾਨ 'ਰਾਹੁਲ ਗਾਂਧੀ ਜ਼ਿੰਦਾਬਾਦ' ਦੇ ਨਾਅਰੇ ਲੱਗੇ। ਰਾਹੁਲ ਗਾਂਧੀ ਕੱਲ ਭਾਵ ਬੁੱਧਵਾਰ ਨੂੰ ਜਰਮਨੀ ਪੁੱਜੇ। ਰਾਹੁਲ ਜਰਮਨੀ ਦੇ ਹੈਮਬਰਗ 'ਚ ਕਾਨਫਰੰਸ ਤੋਂ ਸਿੱਧੇ ਟਰੇਨ ਜ਼ਰੀਏ ਬਰਲਿਨ ਪੁੱਜੇ, ਜਿੱਥੇ ਸਮਰਥਕਾਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘੀ ਜੀ ਆਇਆ ਆਖਿਆ ਗਿਆ।
ਰਾਹੁਲ ਗਾਂਧੀ ਇੱਥੇ ਭਾਰਤੀ ਪ੍ਰਵਾਸੀਆਂ ਦੀ ਕਾਨਫਰੰਸ ਨੂੰ ਸੰਬੋਧਨ ਕਰਨਗੇ। ਦੱਸਣਯੋਗ ਹੈ ਕਿ ਰਾਹੁਲ ਗਾਂਧੀ 4 ਦਿਨਾਂ ਯੂਰਪ ਦੇਸ਼ਾਂ ਦੇ ਦੌਰੇ 'ਤੇ ਹਨ। ਰਾਹੁਲ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਨਾਲ ਵੀ ਮੁਲਾਕਾਤ ਕਰਨਗੇ। ਜਰਮਨੀ ਦੌਰੇ ਮਗਰੋਂ ਰਾਹੁਲ ਗਾਂਧੀ ਬ੍ਰਿਟੇਨ ਜਾਣਗੇ, ਜਿੱਥੇ ਉਹ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਦੇ ਸਹਿਯੋਗ ਨਾਲ 'ਇੰਡੀਅਨ ਓਵਰਸੀਜ਼ ਕਾਂਗਰਸ ਪ੍ਰੋਗਰਾਮ' ਨੂੰ ਸੰਬੋਧਿਤ ਕਰਨਗੇ।
