ਰਾਹੁਲ ਗਾਂਧੀ ਨੇ ਅਮਰੀਕੀ ਲੋਕਾਂ ਨੂੰ ''ਆਧੁਨਿਕ ਭਾਰਤ'' ਲਈ ਖੜ੍ਹੇ ਹੋਣ ਦਾ ਦਿੱਤਾ ਸੱਦਾ (ਤਸਵੀਰਾਂ)

Tuesday, Jun 06, 2023 - 11:42 AM (IST)

ਰਾਹੁਲ ਗਾਂਧੀ ਨੇ ਅਮਰੀਕੀ ਲੋਕਾਂ ਨੂੰ ''ਆਧੁਨਿਕ ਭਾਰਤ'' ਲਈ ਖੜ੍ਹੇ ਹੋਣ ਦਾ ਦਿੱਤਾ ਸੱਦਾ (ਤਸਵੀਰਾਂ)

ਨਿਊਯਾਰਕ (ਰਾਜ ਗੋਗਨਾ)- ਭਾਰਤੀ ਸਿਆਸਤਦਾਨ ਰਾਹੁਲ ਗਾਂਧੀ ਅਮਰੀਕਾ ਵਿੱਚ ਆਪਣੇ 6 ਦਿਨ ਦੇ ਦੌਰੇ ਦੌਰਾਨ ਬੀਤੇ ਦਿਨ ਨਿਊਯਾਰਕ ਦੇ ਜੈਵਿਟਸ ਸੈਂਟਰ ਵਿੱਚ ਪਹੁੰਚੇ। ਜਿੱਥੇ ਉਹਨਾਂ ਪਾਰਟੀ ਵਰਕਰਾਂ ਦੀ ਇਕ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਭਾਰਤੀ ਵਿਰੋਧੀ ਧਿਰ ਦੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਦੇਸ਼ ਦੀ ਲੀਡਰਸ਼ਿਪ ਦੀ ਆਲੋਚਨਾ ਕਰਦੇ ਹੋਏ ਅਮਰੀਕਾ ਅਤੇ ਭਾਰਤੀਆਂ ਨੂੰ ਲੋਕਤੰਤਰ ਅਤੇ ਭਾਰਤੀ ਸੰਵਿਧਾਨ ਲਈ ਖੜ੍ਹੇ ਹੋਣ ਲਈ ਕਿਹਾ। ਰਾਹੁਲ ਗਾਂਧੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੱਖੇ ਤੇਵਰ ਕੱਸਦੇ ਹੋਏ ਆਲੋਚਨਾ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਗੱਲ ਕਰਦੇ ਸਮੇਂ ਉਹਨਾਂ ਨੂੰ ਸੰਸਦ ਤੋਂ ਕੱਢ ਦਿੱਤਾ ਗਿਆ ਸੀ। ਮੋਦੀ ਅਤੇ ਉਸਦੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਦੇਸ਼ ਨੂੰ ਵੰਡਣ ਅਤੇ ਬੇਰੁਜ਼ਗਾਰੀ ਅਤੇ ਸਿੱਖਿਆ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਅਸਫਲ ਰਹਿਣ ਦਾ ਵੀ ਉਹਨਾਂ ਦੋਸ਼ ਲਗਾਇਆ। 

PunjabKesari

52 ਸਾਲਾ ਰਾਹੁਲ ਗਾਂਧੀ ਨੇ ਮੈਨਹਟਨ ਦੇ ਜੈਕਬ ਜਾਵਿਟਸ ਸੈਂਟਰ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਦੇ ਸਮਾਗਮ ਵਿੱਚ ਲਗਭਗ 800 ਦੇ ਕਰੀਬ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ “ਲੋਕਾਂ ਲਈ ਇਕ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਘਮੰਡੀ ਹੋਣਾ, ਹੰਕਾਰੀ ਹੋਣਾ, ਹਿੰਸਕ ਹੋਣਾ, ਇਹ ਭਾਰਤੀ ਲੋਕਾਂ ਦੀਆ ਕਦਰਾਂ-ਕੀਮਤਾਂ ਨਹੀਂ ਹਨ। ਉਹਨਾਂ ਪੂਰਬੀ ਭਾਰਤ ਵਿੱਚ ਬੀਤੇ ਦਿਨੀਂ ਇੱਕ ਵਿਸ਼ਾਲ ਰੇਲਗੱਡੀ ਦੇ ਪਟੜੀ ਤੋਂ ਉਤਰਨ ਨਾਲ ਮਾਰੇ ਗਏ ਭਾਰਤੀਆ ਦਾ ਜ਼ਿਕਰ ਕਰਦੇ ਹੋਏ ਇੱਕ ਮਿੰਟ ਦਾ ਮੌਨ ਧਾਰਨ ਤੋਂ ਬਾਅਦ ਸੰਬੋਧਨ ਕੀਤਾ। ਇਸ ਹਾਦਸੇ ਵਿੱਚ 275 ਲੋਕ ਮਾਰੇ ਗਏ ਅਤੇ ਸੈਂਕੜੇ ਹੋਰ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਕੈਲੀਫੋਰਨੀਆ ਵਿੱਚ ਸਟੈਨਫੋਰਡ ਯੂਨੀਵਰਸਿਟੀ ਅਤੇ ਵਾਸ਼ਿੰਗਟਨ, ਡੀ.ਸੀ. ਵਿੱਚ ਨੈਸ਼ਨਲ ਪ੍ਰੈਸ ਕਲੱਬ ਵਿੱਚ ਭਾਸ਼ਣ ਰੁਝੇਵਿਆਂ ਸਮੇਤ ਸੰਯੁਕਤ ਰਾਜ ਦੇ ਤਿੰਨ ਸ਼ਹਿਰਾਂ ਦੇ ਦੌਰੇ 'ਤੇ ਰਹੇ ਸਨ। 

PunjabKesari

ਇਸ ਦੌਰਾਨ ਅਮਰੀਕੀ ਕਾਂਗਰਸ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਹੀਨੇ ਦੇ ਅੰਤ ਵਿੱਚ ਕਾਂਗਰਸ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਲਈ ਵੀ ਸੱਦਾ ਦਿੱਤਾ ਹੈ। ਅਮਰੀਕੀ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ, ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਅਤੇ ਹੋਰ ਨੇਤਾਵਾਂ ਨੇ ਸੰਬੋਧਨ ਵਿੱਚ ਭਾਰਤ ਦੇ ਭਵਿੱਖ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨ ਅਤੇ ਸਾਡੇ ਦੋਵਾਂ ਦੇਸ਼ਾਂ ਨੂੰ ਦਰਪੇਸ਼ ਵਿਸ਼ਵਵਿਆਪੀ ਚੁਣੌਤੀਆਂ ਨਾਲ ਗੱਲ ਕਰਨ ਦੇ ਮੌਕੇ ਵਜੋਂ ਘੋਸ਼ਿਤ ਕੀਤਾ। ਰਾਹੁਲ ਗਾਂਧੀ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਮੈਂਬਰ ਵੀ ਹਨ। ਅਤੇ ਉਨ੍ਹਾਂ ਆਉਣ ਵਾਲੀਆਂ ਚੋਣਾਂ ਵਿੱਚ ਮੋਦੀ ਦੀ ਬੀਜੇਪੀ ਪਾਰਟੀ ਨੂੰ ਮੁੱਖ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ ਕਿ “ਸਾਡੇ ਸੰਵਿਧਾਨ ਅਤੇ ਸਾਡੇ ਲੋਕਤੰਤਰ ਤੋਂ ਬਿਨਾਂ ਆਧੁਨਿਕ ਭਾਰਤ ਦੀ ਹੋਂਦ ਨਹੀਂ ਹੋ ਸਕਦੀ। ਉਹਨਾਂ ਚੀਨ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਭਾਰਤ ਅਤੇ ਅਮਰੀਕਾ ਦਰਮਿਆਨ ਮਜ਼ਬੂਤ ​​ਸਾਂਝੇਦਾਰੀ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ, ਕਾਂਗਰਸ ਪਾਰਟੀ ਨੇ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਰਾਜਾਂ ਵਿੱਚ ਹਾਲ ਹੀ ਵਿੱਚ ਰਾਜ ਚੋਣਾਂ ਵਿੱਚ ਭਾਜਪਾ ਨੂੰ ਹਰਾਇਆ। ਇਹ ਜਿੱਤ ਜੋ 2014 ਵਿੱਚ ਮੋਦੀ ਦੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜ ਦੀਆਂ ਚੋਣਾਂ ਦੀ ਇੱਕ ਲੜੀ ਤੋਂ ਬਾਅਦ ਬੀਜੇਪੀ ਨੂੰ ਭਾਰੀ ਹਾਰ ਮਿਲੀ ਹੈ।

PunjabKesari

ਉਹਨਾਂ 2019 ਦੀਆਂ ਰਾਸ਼ਟਰੀ ਚੋਣਾਂ ਵਿੱਚ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਪਾਰਟੀ ਦੁਆਰਾ ਗੰਭੀਰ ਹਾਰਾਂ ਤੋਂ ਬਾਅਦ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ। ਹਾਲਾਂਕਿ ਉਸਦੇ ਸਮਰਥਕਾਂ ਨੂੰ ਉਮੀਦ ਹੈ ਕਿ ਤਾਜ਼ਾ ਨਤੀਜੇ ਦੇਸ਼ ਦੀਆਂ 2024 ਦੀਆਂ ਰਾਸ਼ਟਰੀ ਚੋਣਾਂ ਨੂੰ ਪ੍ਰਭਾਵਤ ਕਰਨਗੇ, ਜੋ ਮਈ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੂੰ ਮਾਰਚ ਵਿੱਚ ਇੱਕ ਗੰਭੀਰ ਝਟਕਾ ਲੱਗਾ ਸੀ ਜਦੋਂ ਇੱਕ ਅਦਾਲਤ ਨੇ ਉਸਨੂੰ ਮੋਦੀ ਦੇ ਉਪਨਾਮ ਦਾ ਮਜ਼ਾਕ ਉਡਾਉਣ ਲਈ ਇੱਕ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਠਹਿਰਾਇਆ ਸੀ, ਜਿਸ ਫ਼ੈਸਲੇ ਕਾਰਨ ਉਸਨੂੰ ਸੰਸਦ ਵਿੱਚੋਂ ਬਾਹਰ ਵੀ ਕੱਢ ਦਿੱਤਾ ਗਿਆ। ਉਹ ਵੀ ਅਗਲੇ ਅੱਠ ਸਾਲਾਂ ਦੇ ਲਈ। ਰਾਹੁਲ ਗਾਂਧੀ ਨੇ ਕਿਹਾ ਕਿ ਬੀਜੇਪੀ ਆਪਣੀਆਂ ਅਸਫਲਤਾਵਾਂ ਲਈ ਹਮੇਸ਼ਾ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਂਦੇ ਹਨ ਅਤੇ ਭਾਰਤ ਵਿੱਚ ਦੋ ਵਿਚਾਰ ਧਰਾਵਾਂ ਵਿਚਕਾਰ ਲਝਾਈ ਚਲ ਰਹੀ ਹੈ। ਜ਼ਿੰਨਾਂ ਵਿੱਚ ਇਕ ਪਾਸੇ ਮਹਾਤਮਾ ਗਾਂਧੀ ਤੇ ਦੂਜੇ ਪਾਸੇ ਨੱਥੂ ਰਾਮ ਗੋਡਸੇ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੂਰੀਨਾਮ ਨੇ 'ਸਰਵਉੱਚ ਨਾਗਰਿਕ ਪੁਰਸਕਾਰ' ਨਾਲ ਕੀਤਾ ਸਨਮਾਨਿਤ 

ਇਸ ਮੌਕੇ ਉਹਨਾ ਨਾਲ ਅਮਰਿੰਦਰ ਸਿੰਘ, ਰਾਜਾ ਵੜਿੰਗ, ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਦਪਿੰਦਰ ਹੁੱਡਾ ਐਮਪੀ, ਡਾ: ਸੈਮ ਪਿਟਰੋਡਾ, ਨੀਰਜ ਸ਼ਰਮਾ,ਕਾਂਗਰਸੀ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਸੀਨੀਅਰ ਕਾਗਰਸੀ ਕੇ.ਕੇ. ਬਾਵਾ ਤੋਂ ਇਲਾਵਾ ਹੋਰ ਕਈ ਕਾਂਗਰਸ ਪਾਰਟੀ ਦੇ ਆਗੂ ਮੌਜੂਦ ਸਨ। ਅਮਰੀਕਾ ਤੋਂ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਸਮੇਤ ਗੁਰਮੀਤ ਗਿੱਲ ਪ੍ਰਧਾਨ ਆਈਐਨੳਸੀ (ਪੰਜਾਬ ਚੈਪਟਰ) ਅਮਰੀਕਾ, ਮਹਿੰਦਰ ਸਿੰਘ ਗਿਲਜੀਆ ਪ੍ਰਧਾਨ ਆਈਐਨੳਸੀ, ਅਮਰੀਕਾ, ਫੁੰਮਣ ਸਿੰਘ ਚੇਅਰਮੈਨ, ਅਮਰ ਸਿੰਘ ਗੁਲਸ਼ਨ, ਪ੍ਰਧਾਨ ਹਰਿਅਾਣਾ ਚੈਪਟਰ ਅਮਰੀਕਾ ਅਤੇ ਨਿਊਯਾਰਕ, ਨਿਊਜਰਸੀ ਅਤੇ ਹੋਰ ਸੂਬਿਆ ਤੋਂ ਵੀ ਕਾਂਗਰਸ ਪਾਰਟੀ ਦੇ ਵਰਕਰ ਵੀ ਮੌਜੂਦ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News