ਬੰਗਲਾਦੇਸ਼ ''ਚ ਕੱਟੜਪੰਥੀ ਇਸਲਾਮੀ ਸਮੂਹ ਦੇ 4 ਮੈਂਬਰ ਗ੍ਰਿਫ਼ਤਾਰ

04/29/2021 6:12:00 PM

ਢਾਕਾ (ਭਾਸ਼ਾ): ਬੰਗਲਾਦੇਸ਼ ਵਿਚ ਹਿੰਸਾ ਦੇ ਪੈਂਡਿੰਗ ਮਾਮਲਿਆਂ ਦੇ ਸੰਬੰਧ ਵਿਚ ਵੱਖ-ਵੱਖ ਹਿੱਸਿਆਂ ਤੋਂ ਇਕ ਕੱਟੜਪੰਥੀ ਇਸਲਾਮੀ ਸਮੂਹ ਦੇ 4 ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 'ਢਾਕਾ ਟ੍ਰਿਬਿਊਨ' ਦੀ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਖ਼ਬਰ ਦੇ ਮੁਤਾਬਕ ਹਿਫਾਜ਼ਤ-ਏ-ਇਸਲਾਮ ਦੇ ਚਾਰ ਨੇਤਾਵਾਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ 'ਤੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਯਾਤਰਾ ਦੌਰਾਨ ਹਿੰਸਾ ਭੜਕਾਉਣ ਅਤੇ 2013 ਵਿਚ ਹਿੰਸਕ ਪ੍ਰਦਰਸਨ ਕਰਨ ਦੇ ਦੋਸ਼ ਲਗਾਏ ਜਾ ਸਕਦੇ ਹਨ।

2013 ਵਿਚ ਹਿੰਸਕ ਪ੍ਰਦਰਸ਼ਨਾਂ ਵਿਚ ਕਈ ਲੋਕ ਮਾਰੇ ਗਏ ਸਨ, ਜਦੋਂ ਇਸ ਸਮੂਹ ਨੇ ਈਸ਼ਨਿੰਦਾ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਸੀ। ਇਸ ਕੱਟੜਪੰਥੀ ਇਸਲਾਮੀ ਸਮੂਹ ਵੱਲੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਨ ਦੇ ਬਾਅਦ ਹਾਲ ਹੀ ਦੇ ਹਫ਼ਤਿਆਂ ਵਿਚ ਕਈ ਹਿਫਾਜ਼ਤ ਨੇਤਾਵਾਂ ਅਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਖ਼ਬਾਰ ਨੇ ਦੱਸਿਆ ਕਿ ਹਿਫਾਜ਼ਤ-ਏ-ਇਸਲਾਮ ਦੀ ਭੰਗ ਹੋ ਚੁੱਕੀ ਕੇਂਦਰੀ ਕਮੇਟੀ ਦੇ ਮੈਂਬਰ ਮੌਲਾਨਾ ਅਬਦੁੱਲ ਕਵਯੂਮ ਨੂੰ ਬੁੱਧਵਾਰ ਨੂੰ ਉੱਤਰੀ ਨੇਤਰਕੋਨਾ ਜ਼ਿਲ੍ਹੇ ਦੇ ਮਦਰਸੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕਵਯੂਮ 2013 ਦੇ ਦੰਗਿਆਂ ਦਾ ਮੁੱਖ ਦੋਸ਼ੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਨੇਪਾਲ ਦੀ ਰਾਜਧਾਨੀ ਸਮੇਤ ਕਈ ਸ਼ਹਿਰਾਂ 'ਚ 15 ਦਿਨਾਂ ਦਾ ਕਰਫਿਊ

ਢਾਕਾ ਦੇ ਡੇਮਰਾ ਇਲਾਕੇ ਵਿਚ ਹਿਫਾਜ਼ਤ-ਏ-ਇਸਲਾਮ ਦੇ ਸੰਯੁਕਤ ਸਕੱਤਰ ਮੁਹੰਮਦ ਮੁਫਤੀ ਫੈਜ਼ਲ ਮਹਿਮੂਦ ਹਬੀਬੀ ਨੂੰ 2013 ਵਿਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਹਿੰਸਾ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ। ਹਿਫਾਜ਼ਤ ਦੇ ਇਕ ਹੋਰ ਨੇਤਾ ਮੁਹੰਮਦ ਮੁਫਤੀ ਹਬੀਉੱਲਾਹ ਮਹਿਮੂਦ ਕਾਸ਼ਮੀ ਨੂੰ ਵੀ ਇਸ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ। ਕਾਸ਼ਮੀ ਨੂੰ ਬੁੱਧਵਾਰ ਸ਼ਾਮ ਨੂੰ ਢਾਕਾ ਦੇ ਬਟਾਰਾ ਇਲਾਕੇ ਤੋਂ ਫੜਿਆ ਗਿਆ। ਇਸੇ ਤਰ੍ਹਾਂ ਹਿਫਾਜ਼ਤ ਨੇਤਾ ਮੁਫਤੀ ਹਾਰੂਨ ਇਜ਼ਹਾਰ ਨੂੰ ਬੁੱਧਵਾਰ ਰਾਤ ਨੂੰ ਢਾਕਾ ਦੇ ਲਾਲਖਾਨ ਬਾਜ਼ਾਰ ਇਲਾਕੇ ਵਿਚ ਇਕ ਮਦਰਸੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਜ਼ਹਾਰ ਹਿੰਸਾ ਦੇ 11 ਮਾਮਲਿਆਂ ਵਿਚ ਲੋੜੀਂਦਾ ਹੈ। ਉਹ ਲਾਲਖਾਨ ਬਾਜ਼ਾਰ ਮਦਰਸੇ ਵਿਚ 7 ਅਕਤੂਬਰ, 2013 ਨੂੰ ਕਥਿਤ ਗ੍ਰੇਨੇਡ ਹਮਲੇ ਲਈ ਜੇਲ੍ਹ ਵਿਚ ਵੀ ਰਹਿ ਚੁੱਕਾ ਹੈ। ਇਸ ਹਮਲੇ ਵਿਚ 2 ਵਿਦਿਆਰਥੀ ਮਾਰੇ ਗਏ ਸਨ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।
 


Vandana

Content Editor

Related News