ਕੁਰੈਸ਼ੀ ਨੇ ''ਹਾਰਟ ਆਫ ਏਸ਼ੀਆ'' ਸੰਮੇਲਨ ''ਚ ਵੀ.ਕੇ. ਸਿੰਘ ਦੇ ਭਾਸ਼ਣ ਦਾ ਕੀਤਾ ਬਾਈਕਾਟ

Tuesday, Dec 10, 2019 - 01:42 AM (IST)

ਕੁਰੈਸ਼ੀ ਨੇ ''ਹਾਰਟ ਆਫ ਏਸ਼ੀਆ'' ਸੰਮੇਲਨ ''ਚ ਵੀ.ਕੇ. ਸਿੰਘ ਦੇ ਭਾਸ਼ਣ ਦਾ ਕੀਤਾ ਬਾਈਕਾਟ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਤੁਰਕੀ ਵਿਚ ਅਫਗਾਨਿਸਤਾਨ ਨੂੰ ਲੈ ਕੇ ਚੱਲ ਰਹੇ ਖੇਤਰੀ ਸੰਮੇਲਨ ਵਿਚ ਕੇਂਦਰੀ ਮੰਤਰੀ ਵੀ.ਕੇ. ਸਿੰਘ ਦੇ ਭਾਸ਼ਣ ਦਾ ਸੋਮਵਾਰ ਨੂੰ ਬਾਈਕਾਟ ਕੀਤਾ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਕੁਰੈਸ਼ੀ ਨੇ ਇਹ ਬਾਈਕਾਟ ਕਸ਼ਮੀਰ ਵਿਚ ਸਥਿਤੀ ਨੂੰ ਲੈ ਕੇ ਵਿਰੋਧ ਜਤਾਉਂਦੇ ਹੋਏ ਕੀਤਾ। ਐਕਸਪ੍ਰੈਸ ਟ੍ਰਬਿਊਨ ਨੇ ਖਬਰ ਦਿੱਤੀ ਕਿ ਇਸਤਾਨਬੁਲ ਵਿਚ ਹਾਰਟ ਆਫ ਏਸ਼ੀਆ ਇਸਤਾਨਬੁਲ ਪ੍ਰੋਸੈਸ ਦੇ 8ਵੇਂ ਮੰਤਰੀ ਪੱਧਰੀ ਸੰਮੇਲਨ ਵਿਚ ਜਿਵੇਂ ਹੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਰਿਟਾਇਰਡ) ਵੀ.ਕੇ. ਸਿੰਘ ਨੇ ਭਾਸ਼ਣਾ ਦੇਣਾ ਸ਼ੁਰੂ ਕੀਤਾ, ਕੁਰੈਸ਼ੀ ਆਪਣੀ ਸੀਟ ਤੋਂ ਖੜ੍ਹੇ ਹੋ ਗਏ ਅਤੇ ਹਾਲ ਤੋਂ ਬਾਹਰ ਨਿਕਲ ਗਏ। ਅਖਬਾਰ ਵਿਚ ਦੱਸਿਆ ਗਿਆ ਕਿ ਕੁਰੈਸ਼ੀ ਨੇ ਤੁਰਕੀ ਤੋਂ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੇ ਕਸ਼ਮੀਰ ਵਿਚ ਸਥਿਤੀ ਨੂੰ ਲੈ ਕੇ ਵਿਰੋਧ ਜਤਾਉਣ ਲਈ ਭਾਰਤੀ ਮੰਤਰੀ ਦੇ ਭਾਸ਼ਣ ਦਾ ਬਾਈਕਾਟ ਕੀਤਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕੁਰੈਸ਼ੀ ਦੇ ਬਾਈਕਾਟ 'ਤੇ ਕੋਈ ਟਿੱਪਣੀ ਨਹੀਂ ਕੀਤੀ।


author

Sunny Mehra

Content Editor

Related News