‘ਮੇਡ ਇਨ ਚਾਈਨਾ’ ਵੈਕਸੀਨ ’ਤੇ ਉੱਠੇ ਸਵਾਲ, ਜਿਹੜੇ ਦੇਸ਼ਾਂ ’ਚ ਲੱਗੀ, ਤੇਜ਼ੀ ਨਾਲ ਫੈਲ ਰਿਹੈ ਕੋਰੋਨਾ

06/24/2021 12:35:23 PM

ਇੰਟਰਨੈਸ਼ਨਲ ਡੈਸਕ : ਭਾਰਤ ਦੀ ਨਕਲ ਕਰਦਿਆਂ ਚੀਨ ਨੇ ਆਪਣੀ ਵੈਕਸੀਨ ਕੂਟਨੀਤੀ ਵਧਾਉਂਦਿਆਂ ਕਈ ਦੇਸ਼ਾਂ ਨੂੰ ਟੀਕੇ ਪਹੁੰਚਾਏ। ਕਈ ਦੇਸ਼ਾਂ ਨੇ ਚੀਨ ਤੋਂ ਟੀਕੇ ਵੀ ਖਰੀਦੇ ਪਰ ਚੀਨੀ ਕੋਰੋਨਾ ਵੈਕਸੀਨ ਕਿੰਨੀ ਪ੍ਰਭਾਵਸ਼ਾਲੀ ਹੈ, ਇਸ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਰਹੇ ਹਨ। ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਅਨੁਸਾਰ, ਜਿਨ੍ਹਾਂ ਦੇਸ਼ਾਂ ’ਚ ‘ਮੇਡ ਇਨ ਚਾਈਨਾ’ ਵੈਕਸੀਨ ਲਾਈ ਗਈ ਹੈ, ਉਥੇ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਮੰਗੋਲੀਆ, ਸੇਸ਼ੇਲਜ਼ ਅਤੇ ਬਹਿਰੀਨ ਚੀਨੀ ਟੀਕਿਆਂ ’ਤੇ ਨਿਰਭਰ ਸਨ ਪਰ ਰਿਪੋਰਟ ਦੇ ਅਨੁਸਾਰ, ਲਾਗ ਹੁਣ ਇਨ੍ਹਾਂ ਦੇਸ਼ਾਂ ’ਚ ਤੇਜ਼ੀ ਨਾਲ ਫੈਲ ਰਹੀ ਹੈ। ਕਈ ਦੇਸ਼ਾਂ ਦੀਆਂ ਉਦਾਹਰਣਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਚੀਨੀ ਟੀਕਾ ਕੋਰੋਨਾ ਵਾਇਰਸ ਦੀ ਲਾਗ ਦੇ ਫੈਲਣ ਨੂੰ ਰੋਕਣ ਲਈ ਖਾਸ ਕਰਕੇ ਨਵੇਂ ਰੂਪਾਂ ਨੂੰ ਰੋਕਣ ਲਈ ਕਾਰਗਰ ਨਹੀਂ ਹੈ।

ਇਹ ਵੀ ਪੜ੍ਹੋ : ਇਟਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਇਨ੍ਹਾਂ ਦੇਸ਼ਾਂ ਦੇ ਸੈਲਾਨੀਆਂ ਲਈ ਖੋਲ੍ਹੇ ਬੂਹੇ

ਸੇਸ਼ੇਲਜ਼, ਚਿੱਲੀ, ਬਹਿਰੀਨ ਅਤੇ ਮੰਗੋਲੀਆ ’ਚ ਤਕਰੀਬਨ 50 ਤੋਂ 68 ਫੀਸਦੀ ਆਬਾਦੀ ਨੂੰ ਟੀਕਾ ਲਾਇਆ ਗਿਆ ਹੈ। ਇਹ ਸਥਿਤੀ ਉਦੋਂ ਹੈ, ਜਦੋਂ ਇਹ ਦੇਸ਼ ਤੇਜ਼ੀ ਨਾਲ ਟੀਕਾਕਰਨ ਦੇ ਮਾਮਲੇ ਵਿਚ ਅਮਰੀਕਾ ਤੋਂ ਅੱਗੇ ਹਨ। ਹਾਲਾਂਕਿ ਕੋਰੋਨਾ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਚੋਟੀ ਦੇ 10 ਦੇਸ਼ਾਂ ’ਚ ਇਹ ਸ਼ਾਮਲ ਹਨ। ਕੇਸਾਂ ’ਚ ਵਾਧੇ ਦੇ ਬਾਵਜੂਦ ਮੰਗੋਲੀਆ ਅਤੇ ਸੇਸ਼ੇਲਜ਼ ਦੇ ਅਧਿਕਾਰੀ ਚੀਨ ਦੇ ਸਿਨੋਫਾਰਮ ਟੀਕੇ ਦੀ ਵਕਾਲਤ ਕਰ ਰਹੇ ਹਨ ਤੇ ਕਹਿੰਦੇ ਹਨ ਕਿ ਇਹ ਕੋਰੋਨਾ ਦੇ ਗੰਭੀਰ ਮਾਮਲਿਆਂ ਨਾਲ ਨਜਿੱਠਣ ਲਈ ਕਾਰਗਰ ਹੈ। ਯੂਨੀਵਰਸਿਟੀ ਆਫ ਹਾਂਗਕਾਂਗ ਦੇ ਵਾਇਰੋਲਾਜਿਸਟ ਜਿਨ ਡੋਂਗਯਾਨ ਕਹਿੰਦੇ ਹਨ, ਜੇ ਟੀਕੇ ਪ੍ਰਭਾਵਸ਼ਾਲੀ ਹੁੰਦੇ ਤਾਂ ਸਾਨੂੰ ਇਹ ਪੈਟਰਨ ਦੇਖਣ ਨੂੰ ਨਾ ਮਿਲਦਾ। ਇਸ ਨੂੰ ਹੱਲ ਕਰਨਾ ਚੀਨ ਦੀ ਜ਼ਿੰਮੇਵਾਰੀ ਹੈ। ਚੀਨ ਦੀ ਸਿਨੋਫਾਰਮ ’ਤੇ ਨਿਰਭਰ ਸੇਸ਼ੇਲਜ਼ ਵਿਚ ਹਰ 10 ਲੱਖ ’ਚੋਂ 716 ਲੋਕ ਅਜੇ ਵੀ ਕੋਰੋਨਾ ਪਾਜ਼ੇਟਿਵ ਪਾਏ ਜਾ ਰਹੇ ਹਨ। ਮੰਗੋਲੀਆ, ਜੋ ਚੀਨ ਵੱਲੋਂ ਸਹਾਇਤਾ ਵਜੋਂ ਦਿੱਤੀ ਵੈਕਸੀਨ ’ਤੇ ਨਿਰਭਰ ਕਰਦਾ ਹੈ, ਨੇ ਵੀ ਟੀਕਾਕਰਨ ਸ਼ੁਰੂ ਕਰਦਿਆਂ ਹੀ ਪਾਬੰਦੀਆਂ ਨੂੰ ਸੌਖਾਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਗੋਲੀਆ ਨੇ ਦੇਸ਼ ਦੀ 52 ਫੀਸਦੀ ਆਬਾਦੀ ਨੂੰ ਟੀਕਾ ਲਗਾਇਆ ਹੈ।

ਇਹ ਵੀ ਪੜ੍ਹੋ : G-7 ਦੇ ਪਲਾਨ ਤੋਂ ਘਬਰਾਇਆ ਚੀਨ ! ਏਸ਼ੀਆ ਪ੍ਰਸ਼ਾਂਤ ਦੇਸ਼ਾਂ ਦੀ ਬੁਲਾਈ ਬੈਠਕ

ਹਾਲਾਂਕਿ ਐਤਵਾਰ ਨੂੰ ਇਥੇ ਕੋਰੋਨਾ ਦੇ 2 ਹਜ਼ਾਰ 400 ਨਵੇਂ ਕੇਸ ਦਰਜ ਕੀਤੇ ਗਏ। ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਸਿਨੋਫਾਰਮ ਪਹਿਲੇ ਦੋ ਦੇਸ਼ ਸਨ, ਜਿਨ੍ਹਾਂ ਨੇ ਸਿਨੋਫਾਰਮ ਟੀਕੇ ਨੂੰ ਮਨਜ਼ੂਰੀ ਦਿੱਤੀ ਸੀ, ਜਦਕਿ ਇਸ ਦੇ ਅੰਤਿਮ ਪੜਾਅ ਦੇ ਕਲੀਨਿਕਲ ਟ੍ਰਾਇਲ ਦੇ ਅੰਕੜੇ ਆਉਣੇ ਅਜੇ ਬਾਕੀ ਸਨ। ਹਾਲਾਂਕਿ, ਇਸ ਦੇ ਬਾਵਜੂਦ ਜਿਨ੍ਹਾਂ ਦੇਸ਼ਾਂ ’ਚ ਟੀਕੇ ਲਗਵਾਏ ਗਏ ਲੋਕ ਬੀਮਾਰ ਹੋ ਰਹੇ ਹਨ। ਹਾਲਾਂਕਿ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਲਾਗ ’ਚ ਹੋਏ ਵਾਧੇ ਦਾ ਚੀਨੀ ਟੀਕੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਡਬਲਯੂ. ਐੱਚ. ਓ. ਦਾ ਹਵਾਲਾ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੁਝ ਦੇਸ਼ਾਂ ’ਚ ਟੀਕਾਕਰਨ ਦੀ ਦਰ ਲਾਗ ਨੂੰ ਰੋਕਣ ਲਈ ਢੁੱਕਵੇਂ ਪੱਧਰ ’ਤੇ ਨਹੀਂ ਪਹੁੰਚੀ ਹੈ ਅਤੇ ਦੇਸ਼ਾਂ ਨੂੰ ਅਜੇ ਵੀ ਪਾਬੰਦੀਆਂ ਜਾਰੀ ਰੱਖਣ ਦੀ ਲੋੜ ਹੈ। ਤੁਹਾਨੂੰ ਦੱਸ ਦੇਈਏ ਕਿ ਫਾਈਜ਼ਰ-ਬਾਇਓਨਟੈੱਕ ਅਤੇ ਮਾਡਰਨਾ ਦੀ ਟੀਕਾ 90 ਫੀਸਦੀ ਤੱਕ ਪ੍ਰਭਾਵਸ਼ਾਲੀ ਹੈ, ਚੀਨ ਦਾ ਸਿਨੋਫਾਰਮ ਟੀਕਾ ਲਾਗ ਵਿਰੁੱਧ 78 ਫੀਸਦੀ ਪ੍ਰਭਾਵਸ਼ਾਲੀ ਹੈ। ਇਸ ਤੋਂ ਇਲਾਵਾ ਚੀਨ ਦਾ ਸਿਨੋਵੈਕ ਟੀਕਾ ਸਿਰਫ 51 ਫੀਸਦੀ ਪ੍ਰਭਾਵਸ਼ਾਲੀ ਹੈ।


Manoj

Content Editor

Related News