ਕੁਈਨਜ਼ਲੈਂਡ 'ਚ ਤਿੰਨ ਦਿਨ ਦੀ ਹੋਵੇਗੀ ਤਾਲਾਬੰਦੀ : ਐਨਾਸਟੇਸ਼ੀਆ ਪੈਲਾਸ਼ਾਈ
Tuesday, Jun 29, 2021 - 09:56 AM (IST)

ਬ੍ਰਿਸਬੇਨ ਸਾਊਥ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ।ਇਸ ਦੌਰਾਨ ਕੁਈਨਜ਼ਲੈਂਡ ਦੇ ਪ੍ਰੀਮੀਅਰ ਮਾਣਯੋਗ ਐਨਾਸਟੇਸ਼ੀਆ ਪੈਲਾਸ਼ਾਈ ਨੇ ਇੱਕ ਵਾਰ ਫਿਰ ਦੱਖਣੀ ਪੂਰਬੀ ਕੁਈਨਜ਼ਲੈਂਡ ਵਿੱਚ ਤਿੰਨ ਦਿਨਾਂ ਤਾਲਾਬੰਦੀ ਦਾ ਐਲਾਨ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : 24 ਘੰਟਿਆਂ 'ਚ ਕੋਰੋਨਾ ਦੇ 18 ਨਵੇਂ ਕੇਸ ਆਏ ਸਾਹਮਣੇ
ਉਨ੍ਹਾਂ ਕਿਹਾ ਕਿ ਟਾਊਨਜਵਿਲੇ, ਪਾਲਮ ਆਇਲੈਂਡ, ਮੈਗਨੇਟਿਕ ਆਇਲੈਂਡ, ਨੂਸਾ, ਸਨਸ਼ਾਈਨ ਕੋਸਟ, ਇਪਸਵਿੱਚ, ਲੋਗਨ, ਰੈੱਡਲੈਂਡਜ, ਮੌਰੇਟਨ, ਬ੍ਰਿਸਬੇਨ, ਗੋਲਡ ਕੋਸਟ, ਦ ਸੀਨਿਕ ਰਿਮ, ਲੌਕੀਅਰ ਵੈਲੀ ਅਤੇ ਸਮਰਸੈੱਟ ਵਿੱਚ ਅੱਜ ਸ਼ਾਮ 6 ਵਜੇ ਤੋਂ ਸ਼ੁੱਕਰਵਾਰ ਸ਼ਾਮ 2 ਜੁਲਾਈ 2021 ਤੱਕ ਤਾਲਾਬੰਦੀ ਰਹੇਗੀ। ਤੁਸੀਂ ਘਰ ਤੋਂ ਬਾਹਰ ਸਿਰਫ ਚਾਰ ਕਾਰਨਾਂ ਕਰਕੇ ਹੀ ਜਾ ਸਕੋਗੇ। ਰਾਸ਼ਨ ਤੇ ਦਵਾਈਆਂ ਲਈ, ਕੰਮ 'ਤੇ ਜਾਂ ਪੜ੍ਹਾਈ ਲਈ ਜੇ ਤੁਸੀਂ ਘਰ ਨਹੀਂ ਕਰ ਸਕਦੇ, ਲੋਕਲ ਇਲਾਕੇ ਵਿੱਚ ਕਸਰਤ ਲਈ, ਸਿਹਤ ਸੇਵਾਵਾਂ ਲਈ ਜਾਂ ਕਿਸੇ ਮਰੀਜ਼ ਦੀ ਦੇਖਭਾਲ ਲਈ। ਤੁਹਾਨੂੰ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।