ਕੁਈਨਜ਼ਲੈਂਡ ''ਚ ਸਾਹਮਣੇ ਆਇਆ ਕੋਵਿਡ-19 ਦਾ ਨਵਾਂ ਮਾਮਲਾ

Thursday, Jun 11, 2020 - 03:33 PM (IST)

ਕੁਈਨਜ਼ਲੈਂਡ ''ਚ ਸਾਹਮਣੇ ਆਇਆ ਕੋਵਿਡ-19 ਦਾ ਨਵਾਂ ਮਾਮਲਾ

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਵਿਚ ਕੋਵਿਡ-19 ਦਾ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪ੍ਰੀਮੀਅਰ ਅਨਾਸਤਾਸੀਆ ਪਲਾਸਕੁਜ਼ੁਕ ਨੇ ਦੱਸਿਆ ਕਿ ਇਹ ਮਾਮਲਾ ਵਿਦੇਸ਼ ਤੋਂ ਆਈ ਬੀਬੀ ਨਾਲ ਸਬੰਧਤ ਸੀ।

ਅਨਾਸਤਾਸੀਆ ਨੇ ਦੱਸਿਆ,''ਇਹ ਇਕ ਬੀਬੀ ਹੈ ਜੋ ਵਿਦੇਸ਼ ਤੋਂ ਪਰਤੀ ਹੈ। ਉਹ ਕੁਆਰੰਟੀਨ ਵਿਚ ਸੀ, ਇਸ ਲਈ ਸਾਨੂੰ ਵਾਇਰਸ ਦੇ ਭਾਈਚਾਰੇ ਵਿਚ ਫੈਲਣ ਦੀ ਕੋਈ ਚਿੰਤਾ ਨਹੀਂ ਹੈ।'' ਉਹਨਾਂ ਮੁਤਾਬਕ,''ਬੀਬੀ ਦੀ ਸਿਹਤ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।'' ਗੌਰਤਲਬ ਹੈ ਕਿ ਕੁਈਨਜ਼ਲੈਂਡ ਵਿਚ ਕੋਵਿਡ-19  ਨਾਲ ਸਬੰਧਤ 1063 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ ਸਿਰਫ 3 ਮਾਮਲੇ ਐਕਟਿਵ ਹਨ।

ਪੜ੍ਹੋ ਇਹ ਅਹਿਮ ਖਬਰ- ਸੈਲਾਨੀਆਂ ਦੇ ਮਨੋਰੰਜਨ ਖਾਤਰ ਤੋੜੇ ਮਾਸੂਮ ਦੇ ਪੈਰ, ਰਾਸ਼ਟਰਪਤੀ ਵੱਲੋਂ ਜਾਂਚ ਦੇ ਆਦੇਸ਼

ਉੱਧਰ ਨਿਊ ਸਾਊਥ ਵੇਲਜ਼ ਸੂਬੇ ਵਿਚ ਕੋਰੋਨਾਵਾਇਰਸ ਪਾਬੰਦੀਆਂ ਵਿਚ ਢਿੱਲ ਦਿੰਦੇ ਹੋਏ ਘਰਾਂ ਦੇ ਅੰਦਰ 20 ਲੋਕਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਗਿਣਤੀ ਬਾਹਰੀ ਸਮਾਰੋਹਾਂ 'ਤੇ ਵੀ ਲਾਗੂ ਹੋਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਕੋਰੋਨਾਵਾਇਰਸ ਦੇ ਕੁੱਲ 7285 ਮਾਮਲੇ ਹਨ ਅਤੇ 102 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Vandana

Content Editor

Related News