ਕੁਈਨਜ਼ਲੈਂਡ ਨੇ ਘਰੇਲੂ ਯਾਤਰੀਆਂ ਲਈ ਖੋਲ੍ਹੇ ਆਪਣੇ ਬਾਰਡਰ

Thursday, Jan 28, 2021 - 03:21 PM (IST)

ਬ੍ਰਿਸਬੇਨ (ਭਾਸ਼ਾ): ਕੁਈਨਜ਼ਲੈਂਡ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਆਸਟ੍ਰੇਲੀਆਈ ਰਾਜ ਫਰਵਰੀ ਤੋਂ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਯਾਤਰੀਆਂ ਦਾ ਸਵਾਗਤ ਕਰੇਗਾ ਕਿਉਂਕਿ ਉਸ ਦੇ ਗੁਆਂਢੀ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਵਿਚ ਹਾਲ ਹੀ ਵਿਚ ਕੋਵਿਡ-19 ਦਾ ਪ੍ਰਕੋਪ ਘੱਟ ਗਿਆ ਹੈ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਪਲਾਸਕਜ਼ੁਕ ਨੇ ਕਿਹਾ ਕਿ ਰਾਜ ਨੇ ਗ੍ਰੇਟਰ ਸਿਡਨੀ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਐਨ.ਐਸ.ਡਬਲਊ. ਵੱਲੋਂ ਲਗਾਤਾਰ 11 ਦਿਨਾਂ ਤੱਕ ਕੋਵਿਡ-19 ਦੇ ਜ਼ੀਰੋ ਮਾਮਲੇ ਦਰਜ ਕੀਤੇ ਗਏ ਹਨ।

ਪਲਾਸਕਜ਼ੁਕ ਨੇ ਕਿਹਾ,“ਅਸੀਂ ਸਮਝਦੇ ਹਾਂ ਕਿ ਸਰਹੱਦ ਦੇ ਕਿੰਨੇ ਸਖ਼ਤ ਕਦਮ ਚੁੱਕੇ ਗਏ ਹਨ ਪਰ ਇਹ ਕੁਈਨਜ਼ਲੈਂਡਰਜ਼ ਨੂੰ ਸੁਰੱਖਿਅਤ ਰੱਖਣ ਬਾਰੇ ਹਨ।'' ਉਹਨਾਂ ਨੇ ਕਿਹਾ ਕਿ ਅਧਿਕਾਰੀ ਅਗਲੇ ਹਫਤੇ ਤੋਂ ਸਰਹੱਦ ਨੂੰ ਸੁਚਾਰੂ ਢੰਗ ਨਾਲ ਖੋਲ੍ਹਣ ਨੂੰ ਯਕੀਨੀ ਬਣਾਉਣ ਲਈ ਓਵਰਟਾਈਮ ਕੰਮ ਕਰ ਰਹੇ ਹਨ। ਇਸ ਦੌਰਾਨ, ਐਨ.ਐਸ.ਡਬਲਊ. ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਕਿਹਾ ਕਿ ਉਹ ਤਬਦੀਲੀਆਂ ਬਾਰੇ ਜਾਣ ਕੇ ਬਹੁਤ ਖੁਸ਼ ਹਨ ਅਤੇ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਮੁਤਾਬਕ ਮੈਨੂੰ ਉਮੀਦ ਹੈ ਕਿ ਇਸ ਨਾਲ ਲੋਕਾਂ ਨੂੰ ਬਹੁਤ ਖ਼ੁਸ਼ੀ ਅਤੇ ਰਾਹਤ ਮਿਲੇਗੀ ਅਤੇ ਲੋਕ ਦੁਬਾਰਾ ਇਕਮੁੱਠ ਹੋ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਸੁਪਰੀਮ ਕੋਰਟ ਵੱਲੋਂ ਡੇਨੀਅਲ ਪਰਲ ਦੇ ਕਾਤਲ ਅੱਤਵਾਦੀ ਉਮਰ ਸ਼ੇਖ ਦੀ ਰਿਹਾਈ ਦੇ ਆਦੇਸ਼

ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ (SA) ਰਾਜ ਨੇ ਐਲਾਨ ਕੀਤਾ ਹੈ ਕਿ ਇਸ ਹਫਤੇ ਸਿਡਨੀ ਤੋਂ ਆਉਣ ਵਾਲੇ ਯਾਤਰੀਆਂ ਲਈ ਉਨ੍ਹਾਂ ਦੀਆਂ ਸਰਹੱਦੀ ਪਾਬੰਦੀਆਂ ਘੱਟ ਕੀਤੀਆਂ ਜਾਣਗੀਆਂ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸ਼ੁੱਕਰਵਾਰ ਤੋਂ ਸਿਡਨੀ ਦੇ ਜ਼ਿਆਦਾਤਰ ਹਿੱਸਿਆਂ ਨੂੰ ਗ੍ਰੀਨ ਟ੍ਰੈਵਲ ਜ਼ੋਨ ਵਜੋਂ ਦੁਬਾਰਾ ਵੰਡਿਆ ਜਾਵੇਗਾ। ਹਾਲਾਂਕਿ, ਸਿਡਨੀ, ਵੋਲਨੋਂਗੋਂਗ ਜਾਂ ਕੇਂਦਰੀ ਤੱਟ ਤੋਂ ਆਉਣ ਵਾਲੇ ਯਾਤਰੀਆਂ ਨੂੰ ਅਜੇ ਵੀ ਰਾਜ ਵਿਚ ਦਾਖਲ ਹੋਣ ਤੋਂ ਪਹਿਲਾਂ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ। ਐਸ.ਏ. ਦੇ ਪੁਲਸ ਕਮਿਸ਼ਨਰ ਗ੍ਰਾਂਟ ਸਟੀਵੰਸ ਨੇ ਕਿਹਾ,''ਉਨ੍ਹਾਂ 'ਤੇ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਉਣ ਵਾਲੇ ਲੋਕਾਂ ਨੂੰ ਪਹਿਲੇ, ਪੰਜਵੇਂ ਅਤੇ 12ਵੇਂ ਦਿਨ ਪੀ.ਸੀ.ਆਰ. ਟੈਸਟ ਲਈ ਜਮ੍ਹਾ ਕਰਵਾਉਣ ਅਤੇ ਟੈਸਟ ਦੇ ਨਤੀਜੇ ਆਉਣ ਤੱਕ ਉਹਨਾਂ ਨੂੰ ਵੱਖਰਾ ਰੱਖਣ। 

ਨੋਟ- ਉਕਤ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।


Vandana

Content Editor

Related News