ਆਸਟ੍ਰੇਲੀਆ : ਫ੍ਰੇਜ਼ਰ ਟਾਪੂ ''ਤੇ ਲੱਗੀ ਜੰਗਲੀ ਅੱਗ ਹੋਈ ਬੇਕਾਬੂ, ਚਿਤਾਵਨੀ ਜਾਰੀ

11/25/2020 6:01:02 PM

ਸਿਡਨੀ (ਬਿਊਰੋ): ਕੁਈਨਜ਼ਲੈਂਡ ਦੇ ਫ੍ਰੇਜ਼ਰ ਆਈਲੈਂਡ 'ਤੇ ਲੱਗੀ ਜੰਗਲੀ ਝਾੜੀਆਂ ਦੀ ਅੱਗ ਹੁਣ ਬੇਕਾਬੂ ਹੁੰਦੀ ਜਾ ਰਹੀ ਹੈ।ਅੱਗ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿਚ ਧੂੰਆਂ ਭਰ ਗਿਆ ਹੈ ਅਤੇ ਨਾਲ ਹੀ ਇਹ ਅੱਗ ਕੰਟਰੋਲ ਰੇਖਾ ਨੂੰ ਪਾਰ ਕਰ ਚੁੱਕੀ ਹੈ।ਹਵਾਈ ਫਾਇਰ ਕਰਮਚਾਰੀਆਂ ਸਮੇਤ ਅੱਗ ਬੁਝਾਊ ਅਮਲੇ ਵਿਸ਼ਵ ਵਿਰਾਸਤ ਦੀ ਸੂਚੀਬੱਧ ਸਾਈਟ ਦੇ ਇੱਕ ਦੂਰ-ਦੁਰਾਡੇ ਖੇਤਰ ਵਿਚ ਜੰਗਲੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਾਪੂ 'ਤੇ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਫਾਇਰ ਐਡਵਾਈਸ ਚਿਤਾਵਨੀ ਜਾਰੀ ਕੀਤੀ ਗਈ ਹੈ ਤਾਂਜੋ ਕੈਂਪਾਂ ਵਿਚ ਰਹਿਣ ਵਾਲਿਆਂ ਅਤੇ ਵਸਨੀਕਾਂ ਨੂੰ ਸਾਵਧਾਨ ਕੀਤਾ ਜਾ ਸਕੇ।

PunjabKesari

ਫਰੇਜ਼ਰ ਕੋਸਟ ਦੇ ਮੇਅਰ ਜਾਰਜ ਸੀਮੌਰ ਨੇ ਕੱਲ੍ਹ ਇਸ ਟਾਪੂ ਦਾ ਦੌਰਾ ਕੀਤਾ ਅਤੇ ਕਿਹਾ ਕਿ ਅੱਗ ਨੂੰ ਕਾਬੂ ਕਰਨਾ ਕਾਫੀ ਮੁਸ਼ਕਲ ਸਾਬਤ ਹੋ ਰਿਹਾ ਸੀ। ਉਹਨਾਂ ਨੇ ਕਿਹਾ,“ਸਾਡੇ ਅੱਗ ਬੁਝਾਊ ਅਮਲੇ ਲਈ ਇਹ ਬਹੁਤ ਹੀ ਮੁਸ਼ਕਲ ਸਥਿਤੀ ਹੈ।” ਉਹਨਾਂ ਮੁਤਾਬਕ,“ਸਾਡੇ ਕੋਲ ਉਥੇ ਹੀਰੋ ਹਨ, ਉਨ੍ਹਾਂ ਵਿਚੋਂ ਬਹੁਤ ਸਾਰੇ ਵਲੰਟੀਅਰ ਹਨ, ਜੋ ਬਹੁਤ ਮੁਸ਼ਕਲ ਹਾਲਤਾਂ ਵਿਚ ਅੱਗ ਨਾਲ ਲੜ ਰਹੇ ਹਨ, ਜਿਨ੍ਹਾਂ ਨੂੰ ਬਾਹਰ ਕੱਢਣਾ ਮੁਸ਼ਕਲ ਹੈ।''

PunjabKesari

ਪਿਛਲੇ ਮਹੀਨੇ ਇਕ ਗੈਰਕਾਨੂੰਨੀ ਕੈਂਪ ਫਾਇਰ ਦੁਆਰਾ ਇਹ ਅੱਗ ਲਗਾਈ ਗਈ ਸੀ ਅਤੇ ਹੁਣ ਉਹ 40 ਕਿਲੋਮੀਟਰ ਤੋਂ ਵੱਧ ਝਾੜੀਆਂ ਨੂੰ ਨਸ਼ਟ ਕਰ ਚੁੱਕੀ ਹੈ। ਅੱਗ ਦੇ ਇਸ ਧਮਾਕੇ ਨੇ ਕੁਈਨਜ਼ਲੈਂਡ ਦੇ ਤੱਟ ਤੋਂ ਪਾਰ ਧੂੰਏਂ ਦੇ ਗੁੱਛੇ ਭੇਜੇ ਹਨ, ਜਿਸ ਨਾਲ ਨਿਵਾਸੀ ਅਤੇ ਕੈਂਪ ਯਾਤਰੀ ਗੰਦੀ ਹਵਾ ਵਿਚ ਸਾਹ ਲੈਣ ਲਈ ਮਜਬੂਰ ਹਨ। ਮੌਸਮ ਵਿਗਿਆਨ ਬਿਊਰੋ ਦਾ ਕਹਿਣਾ ਹੈ ਕਿ ਅੱਗ ਬੁਝਾਉਣ ਲਈ ਕਈਂ ਦਿਨ ਭਾਰੀ ਮੀਂਹ ਦੀ ਜ਼ਰੂਰਤ ਹੁੰਦੀ ਹੈ ਪਰ ਭਵਿੱਖਬਾਣੀ ਕੀਤੀ ਜਾਂਦੀ ਹੈ ਕਿ ਹਾਲਾਤ ਹੋਰ ਵਿਗੜਨ ਵਾਲੇ ਹਨ।ਭਵਿੱਖਬਾਣੀ ਕਰਨ ਵਾਲੇ ਚੇਤਾਵਨੀ ਦੇ ਰਹੇ ਹਨ ਕਿ ਕੁਈਨਜ਼ਲੈਂਡ ਵਿਚ ਤਾਪਮਾਨ ਅਗਲੇ ਪੰਜ ਦਿਨਾਂ ਵਿਚ 14 ਡਿਗਰੀ ਤੋਂ ਵੱਧ ਕੇ 46 ਡਿਗਰੀ ਤੱਕ ਪਹੁੰਚ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਈਕੋਸਿੱਖ ਵੱਲੋਂ ਜੋਅ ਬਾਈਡੇਨ ਦੇ 'ਧਰਤੀ ਦੇ ਤਾਪਮਾਨ' ਬਾਰੇ ਲਏ ਫ਼ੈਸਲੇ ਦਾ ਭਰਵਾਂ ਸਵਾਗਤ 

ਇਸ ਸਭ ਦੇ ਬਾਵਜੂਦ ਖੇਤਰ ਟੂਰਿਸਟ ਅਤੇ ਸੈਲਾਨੀਆਂ ਦਾ ਸਵਾਗਤ ਕਰਦਾ ਹੈ ਪਰ ਮੇਅਰ ਦਾ ਕਹਿਣਾ ਹੈ ਕਿ ਹਾਲੇ ਲੋਕਾਂ ਨੂੰ ਦੂਰ ਰਹਿਣਾ ਚਾਹੀਦਾ ਹੈ। ਫਰੇਜ਼ਰ ਆਈਲੈਂਡ ਵਿਸ਼ਵ ਦਾ ਸਭ ਤੋਂ ਵੱਡਾ ਰੇਤ ਵਾਲਾ ਟਾਪੂ ਹੈ ਜੋ 410,000 ਏਕੜ ਜ਼ਮੀਨ ਨੂੰ ਕਵਰ ਕਰਦਾ ਹੈ ਅਤੇ ਪ੍ਰਸ਼ਾਂਤ ਮਹਾਸਾਗਰ ਦਾ ਸਾਹਮਣਾ ਕਰਦੇ ਹੋਏ ਲਗਭਗ 75 ਮੀਲ ਤੋਂ ਵੱਧ ਬਿਨਾਂ ਸਮੁੰਦਰ ਤੱਟ ਦੇ ਹੈ।


Vandana

Content Editor

Related News