ਦੁਨੀਆ ਦੇ ਕਈ ਦੇਸ਼ਾਂ ਦੀ ਕਰੰਸੀ ’ਤੇ ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ, ਹੁਣ ਹੋ ਸਕਦੀ ਹੈ ਤਬਦੀਲੀ!
Saturday, Sep 10, 2022 - 11:41 AM (IST)
ਜਲੰਧਰ/ਲੰਡਨ (ਇੰਟ.)- ਮਹਾਰਾਣੀ ਐਲਿਜ਼ਾਬੇਥ-2 ਦੇ ਦੇਹਾਂਤ ਤੋਂ ਬਾਅਦ ਬ੍ਰਿਟੇਨ ਵਿਚ ਬਹੁਤ ਕੁਝ ਬਦਲ ਸਕਦਾ ਹੈ। ਬ੍ਰਿਟੇਨ ਦੇ ਸਮੁੰਦਰੀ ਫੌਜ ਦੇ ਜਹਾਜ਼ਾਂ ’ਤੇ ਲੱਗੇ ਝੰਡਿਆਂ ’ਚ ਤਬਦੀਲੀ ਵੇਖੀ ਜਾ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ਾਂ ਦੀ ਕਰੰਸੀ ’ਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਦੀ ਕਰੰਸੀ ’ਤੇ ਅੱਜ ਵੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-2 ਦੀ ਤਸਵੀਰ ਲੱਗੀ ਹੋਈ ਹੈ। ਇਸ ਸਮੇਂ ਬ੍ਰਿਟੇਨ ’ਚ ਮਹਾਰਾਣੀ ਐਲਿਜ਼ਾਬੇਥ -2 ਦੀ ਤਸਵੀਰ ਵਾਲੇ 4.5 ਅਰਬ ਸਟਰਲਿੰਗ ਨੋਟ ਮੌਜੂਦ ਹਨ। ਇਨ੍ਹਾਂ ਦੀ ਕੁੱਲ ਕੀਮਤ ਲਗਭਗ 80 ਬਿਲੀਅਨ ਪੌਂਡ ਹੈ। ਇਹ ਪਹਿਲੀ ਵਾਰ ਯੂ.ਕੇ. ਵਿੱਚ 1960 ਵਿੱਚ ਛਪੇ ਸਨ। ਕੈਨੇਡਾ, ਆਸਟ੍ਰੇਲੀਆ ਸਮੇਤ 30 ਤੋਂ ਵੱਧ ਦੇਸ਼ਾਂ ਦੀ ਕਰੰਸੀ ’ਤੇ ਮਹਾਰਾਣੀ ਐਲਿਜ਼ਾਬੈਥ-2 ਦੀ ਤਸਵੀਰ ਛਪੀ ਹੈ।
ਇਹ ਵੀ ਪੜ੍ਹੋ: ਮਹਾਰਾਣੀ ਐਲੀਜ਼ਾਬੇਥ ਦੇ ਸਨਮਾਨ ’ਚ ਪੂਰੇ ਬ੍ਰਿਟੇਨ ’ਚ ਵਜਾਈਆਂ ਗਈਆਂ ਚਰਚ ਦੀਆਂ ਘੰਟੀਆਂ
ਕੈਰੇਬੀਅਨ ਦੇਸ਼ਾਂ ਵਿੱਚ ਚਲਦਾ ਹੈ ਸਿੱਕਾ
ਨਿਊਜ਼ੀਲੈਂਡ ਦੀ ਕਰੰਸੀ ’ਤੇ 1967 ਤੋਂ ਐਲਿਜ਼ਾਬੇਥ-2 ਦੀ ਫੋਟੋ ਛਾਪੀ ਜਾ ਰਹੀ ਹੈ। ਫਿਜੀ ਦੀ ਕਰੰਸੀ ਵੀ ਇੱਥੇ 1867 ਅਤੇ 1873 ਦੇ ਵਿਚਕਾਰ ਅਤੇ 1969 ਤੋਂ ਫਿਜੀਅਨ ਡਾਲਰ ਦੇ ਰੂਪ ’ਚ ਪ੍ਰਚਲਨ ਵਿੱਚ ਸੀ। ਐਲਿਜ਼ਾਬੇਥ -2 ਦੀ ਫੋਟੋ ਅਜੇ ਵੀ ਇਸ ਦੇ ਨੋਟਾਂ ’ਤੇ ਦਿਖਾਈ ਦਿੰਦੀ ਹੈ। 1 ਦਸੰਬਰ 2007 ਤੱਕ ਸਾਈਪ੍ਰਸ ਦੀ ਕਰੰਸੀ ਪੌਂਡ ਸੀ ਜਿਸਨੂੰ ਲੀਰਾ ਵੀ ਕਿਹਾ ਜਾਂਦਾ ਹੈ। ਫਿਰ 1 ਜਨਵਰੀ 2008 ਤੋਂ ਯੂਰੋ ਇੱਥੇ ਦੀ ਕਰੰਸੀ ਬਣ ਗਈ। ਇੱਥੇ ਯੂਰੋ ’ਤੇ ਮਹਾਰਾਣੀ ਦੀ ਤਸਵੀਰ ਵੀ ਛਪੀ ਹੈ। ਐਂਟੀਗੁਆ ਅਤੇ ਬਾਰਬੁਡਾ ਦੀ ਕਰੰਸੀ ਪੂਰਬੀ ਕੈਰੀਬੀਅਨ ਡਾਲਰ ਹੈ। ਪੂਰਬੀ ਕੈਰੇਬੀਅਨ ਡਾਲਰ ਨੂੰ ਸੇਂਟ ਵਿਨਸੈਂਟ, ਗ੍ਰੇਨਾਡਾਈਨਜ਼, ਗ੍ਰੇਨਾਡਾ, ਡੋਮਿਨਿਕਾ ਅਤੇ ਸੇਂਟ ਕਿਟਸ ਦੀ ਸਰਕਾਰੀ ਮੁਦਰਾ ਵਜੋਂ ਮਾਨਤਾ ਪ੍ਰਾਪਤ ਹੈ। ਇਸ ਵਿੱਚ ਮਹਾਰਾਣੀ ਦੀ ਤਸਵੀਰ ਵੀ ਹੈ।
ਆਸਟ੍ਰੇਲੀਆਈ ਅਤੇ ਕੈਨੇਡੀਅਨ ਕਰੰਸੀ
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਬੈਂਕ ਆਫ ਇੰਗਲੈਂਡ ਨੇ ਪਹਿਲੀ ਵਾਰ ਸਾਲ 1960 ’ਚ ਇਕ ਪੌਂਡ ਦੀ ਕਰੰਸੀ ’ਤੇ ਐਲਿਜ਼ਾਬੇਥ ਦੂਜੀ ਦੀ ਤਸਵੀਰ ਛਾਪੀ ਸੀ। ਆਸਟ੍ਰੇਲੀਆਈ ਕਰੰਸੀ ’ਤੇ ਐਲਿਜ਼ਾਬੈਥ-2 ਦੀ ਤਸਵੀਰ ਦਿਖਾਈ ਦਿੰਦੀ ਹੈ। ਬ੍ਰਿਟੇਨ ਦੀ ਮਹਾਰਾਣੀ ਦਾ ਪੋਰਟਰੇਟ ਆਸਟ੍ਰੇਲੀਆਈ 5 ਡਾਲਰ ਦੇ ਨੋਟ ਅਤੇ 1 ਡਾਲਰ ਦੇ ਨੋਟ ਸਮੇਤ ਕਈ ਕੀਮਤਾਂ ਦੀ ਕਰੰਸੀ ’ਤੇ ਛਾਪਿਆ ਗਿਆ ਹੈ। 1910 ਵਿੱਚ ਆਸਟ੍ਰੇਲੀਅਨ ਪੌਂਡ ਵਜੋਂ ਪੇਸ਼ ਕੀਤੀ ਗਈ ਕਰੰਸੀ ਅਧਿਕਾਰਤ ਤੌਰ ’ਤੇ ਬ੍ਰਿਟਿਸ਼ ਪੌਂਡ ਸਟਰਲਿੰਗ ਤੋਂ ਮੁੱਲ ਵਿਚ ਵੱਖਰੀ ਹੈ। ਇਹ ਬੋਤਸਵਾਨਾ, ਕੰਬੋਡੀਆ, ਗੈਂਬੀਆ, ਨਿਊ ਕੈਲੇਡੋਨੀਆ (ਫਰਾਂਸ) ਅਤੇ ਜ਼ਿੰਬਾਬਵੇ ਵਿੱਚ ਅਣਅਧਿਕਾਰਤ ਤੌਰ ’ਤੇ ਕੰਮ ਕਰਦੀ ਹੈ। ਇੱਥੇ ਬਹੁਤ ਸਾਰੇ ਨੋਟਾਂ ਵਿੱਚ ਮਹਾਰਾਣੀ ਐਲਿਜ਼ਾਬੇਥ -2 ਦੀ ਫੋਟੋ ਹੈ। ਇਸ ਤੋਂ ਇਲਾਵਾ ਕਈ ਰਾਸ਼ਟਰਮੰਡਲ ਦੇਸ਼ਾਂ ਦੀ ਕਰੰਸੀ ’ਤੇ ਵੀ ਉਨ੍ਹਾਂ ਦੀ ਫੋਟੋ ਦਿਖਾਈ ਦਿੰਦੀ ਹੈ।
ਇਹ ਵੀ ਪੜ੍ਹੋ: ਇਸ 19 ਸਾਲਾ ਕੁੜੀ ਨੇ ਪਹਿਲਾਂ ਹੀ ਕਰ ਦਿੱਤੀ ਸੀ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਦੀ ਭਵਿੱਖਬਾਣੀ!