ਕਿਊਬਿਕ ''ਚ ਵੱਧ ਰਹੇ ਕੋਰੋਨਾ ਦੇ ਮਾਮਲੇ, ਮੁੱਖ ਮੰਤਰੀ ਨੇ ਦਿੱਤੀ ਇਹ ਸਖ਼ਤ ਚਿਤਾਵਨੀ

09/01/2020 12:17:09 PM

ਮਾਂਟਰੀਅਲ- ਕਿਊਬਿਕ ਸੂਬੇ ਦੇ ਮੁੱਖ ਮੰਤਰੀ ਫਰੈਂਨਕੋਇਸ ਲੀਗਾਲਟ ਨੇ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨੂੰ ਦੇਖਦਿਆਂ ਦੁਬਾਰਾ ਤਾਲਾਬੰਦੀ ਲਗਾਉਣ ਵੱਲ ਇਸ਼ਾਰਾ ਦਿੱਤਾ ਹੈ। ਉਨ੍ਹਾਂ ਸੋਮਵਾਰ ਨੂੰ ਜਨਤਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸੇ ਤਰ੍ਹਾਂ ਮਾਮਲੇ ਸਾਹਮਣੇ ਆਉਂਦੇ ਰਹੇ ਤੇ ਲੋਕ ਕੋਰੋਨਾ ਕਾਰਨ ਲਾਗੂ ਹਿਦਾਇਤਾਂ ਦੀ ਪਾਲਣਾ ਨੂੰ ਨਜ਼ਰ ਅੰਦਾਜ਼ ਕਰਦੇ ਰਹੇ ਤਾਂ ਉਹ ਦੋਬਾਰਾ ਤਾਲਾਬੰਦੀ ਲਗਾ ਦੇਣਗੇ। 

ਉਨ੍ਹਾਂ ਕਿਹਾ ਕਿ ਲੋਕ ਬੁਖਾਰ ਹੋਣ 'ਤੇ ਵੀ ਘਰਾਂ ਵਿਚੋਂ ਨਿਕਲ ਰਹੇ ਹਨ। ਦਿਨੋਂ-ਦਿਨ ਕੋਰੋਨਾ ਦੇ ਮਾਮਲੇ ਵਧਣ ਨਾਲ ਚਿੰਤਾ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਰੈਸਟੋਰੈਂਟਾਂ, ਬਾਰਜ਼ ਵਿਚ ਜਾ ਰਹੇ ਹਨ। ਪਿਛਲੇ ਦੋ ਹਫਤਿਆਂ ਤੋਂ ਕੋਰੋਨਾ ਵਾਇਰਸ ਦੇ ਜਿੰਨੇ ਵੀ ਮਾਮਲੇ ਸਾਹਮਣੇ ਆਏ, ਉਸ ਵਿਚ ਕਿਸੇ ਦੇ ਵੀ ਕਾਰਨ ਦਾ ਪਤਾ ਨਹੀਂ ਲੱਗਾ । ਬਹੁਤੇ ਲੋਕਾਂ ਨੇ ਕੋਰੋਨਾ ਕਾਰਨ ਲਾਈਆਂ ਹਿਦਾਇਤਾਂ ਨੂੰ ਤੋੜਦਿਆਂ ਹੋਰਾਂ ਲੋਕਾਂ ਦੀ ਜਾਨ ਨੂੰ ਖਤਰੇ ਵਿਚ ਪਾਇਆ ਹੈ। 

ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਮਾਮਲੇ ਵੱਧਦੇ ਰਹੇ ਤਾਂ ਸਕੂਲ ਖੋਲ੍ਹਣ ਦਾ ਫੈਸਲਾ ਬਦਲ ਲਿਆ ਜਾਵੇਗਾ। ਦੱਸ ਦਈਏ ਕਿ ਸੂਬੇ ਦੇ ਬਹੁਤੇ ਸਕੂਲ ਮਾਰਚ ਤੋਂ ਬਾਅਦ ਹੁਣ ਪਹਿਲੀ ਵਾਰ ਖੁੱਲ੍ਹਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਿਊਬਿਕ ਵਿਚ 62,492 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ ਤੇ 5,760 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੈਨੇਡਾ ਦਾ ਇਹ ਹੀ ਸੂਬਾ ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। 


Lalita Mam

Content Editor

Related News