ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਇੰਡੋਨੇਸ਼ੀਆ

07/16/2019 8:16:51 AM

ਬਾਲੀ— ਇੰਡੋਨੇਸ਼ੀਆ ਦੇ ਬਾਲੀ 'ਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਯੂਰਪੀ ਭੂਚਾਲ ਕੇਂਦਰ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.7 ਮਾਪੀ ਗਈ। ਭੂਚਾਲ ਦਾ ਕੇਂਦਰ ਮੁਨਕਰ ਖੇਤਰ ਤੋਂ 29 ਮੀਲ ਦੂਰ ਜ਼ਮੀਨ ਦੀ ਸਤ੍ਹਾ ਤੋਂ 63 ਮੀਲ ਦੀ ਡੂੰਘਾਈ 'ਚ ਸਥਿਤ ਸੀ। ਇਸ ਮੁਤਾਬਕ ਭੂਚਾਲ ਪ੍ਰਭਾਵਿਤ ਖੇਤਰ ਦੀ ਆਬਾਦੀ ਤਕਰੀਬਨ 78 ਲੱਖ ਹੈ। ਇੱਥੇ ਪੁਰਾਣੇ ਮੰਦਰ ਅਤੇ ਘਰਾਂ ਨੂੰ ਨੁਕਸਾਨ ਪੁੱਜਣ ਦੀ ਖਬਰ ਹੈ, ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਪ੍ਰਸ਼ਾਂਤ ਮਹਾਸਾਗਰ ਦੇ ਭੂਚਾਲ ਸੰਭਾਵਿਤ ਖੇਤਰ 'ਪੈਸਿਫਿਕ ਰਿੰਗ ਆਫ ਫਾਇਰ' ਦਾ ਹਿੱਸਾ ਹੈ, ਜਿੱਥੇ ਆਮ ਤੌਰ 'ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਜਾਂਦੇ ਹਨ।

ਬੀਤੇ ਦਿਨੀਂ ਇੱਥੇ 7.3 ਤੀਬਰਤਾ ਦਾ ਭੂਚਾਲ ਆਇਆ ਸੀ , ਜਿਸ ਕਾਰਨ ਕਈ ਘਰ ਢਹਿ ਗਏ ਸਨ। ਮਲਬੇ ਹੇਠ ਫਸ ਜਾਣ ਕਾਰਨ ਇਕ ਔਰਤ ਦੀ ਮੌਤ ਹੋਣ ਦੀ ਖਬਰ ਵੀ  ਮਿਲੀ ਸੀ। ਬਹੁਤ ਸਾਰੇ ਲੋਕਾਂ ਨੇ ਸ਼ੈਲਟਰ ਹੋਮਜ਼ 'ਚ ਸ਼ਰਣ ਲਈ ਹੋਈ ਹੈ।

 


Related News