ਕਵਾਡ ਸਿਖਰ ਸੰਮੇਲਨ ''ਚ ਕੋਰੋਨਾ ਟੀਕੇ ਸੰਬੰਧੀ ਕਿਸੇ ਫ਼ੈਸਲੇ ''ਤੇ ਪਹੁੰਚਣ ਦੀ ਆਸ : ਅਮਰੀਕਾ
Thursday, Mar 11, 2021 - 06:03 PM (IST)
ਵਾਸ਼ਿੰਗਟਨ (ਭਾਸ਼ਾ): ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾਵਾਂ ਵਿਚਾਲੇ ਸ਼ੁੱਕਰਵਾਰ ਨੂੰ ਹੋਣ ਵਾਲੇ ਪਹਿਲੇ ਕਵਾਡ ਸਿਖਰ ਸੰਮੇਲਨ ਵਿਚ ਕੋਰੋਨਾ ਵਾਇਰਸ ਟੀਕੇ ਸਬੰਧੀ ਕਿਸੇ ਫ਼ੈਸਲੇ 'ਤੇ ਪਹੁੰਚਣ ਦੀ ਸੰਭਾਵਨਾ ਹੈ। ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੇ ਬੁੱਧਵਾਰ ਨੂੰ ਇਹ ਸੰਕੇਤ ਦਿੱਤਾ। ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਸੰਸਦ ਵਿਚ ਸੁਣਵਾਈ ਦੌਰਾਨ ਸਾਂਸਦਾਂ ਨੂੰ ਕਿਹਾ,''ਸ਼ੁੱਕਰਵਾਰ ਨੂੰ ਕਵਾਡ ਦੀ ਬੈਠਕ ਹੋਣ ਵਾਲੀ ਹੈ। ਮੈਨੂੰ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਆਸ ਹੈ ਕਿ ਸਿਖਰ ਸੰਮੇਲਨ ਵਿਚ ਕੋਰੋਨਾ ਟੀਕੇ ਸੰਬੰਧੀ ਕੋਈ ਨਤੀਜਾ ਨਿਕਲ ਕੇ ਆਵੇਗਾ।ਟੀਕੇ ਤੱਕ ਵੱਧ ਤੋਂ ਵੱਧ ਪਹੁੰਚ ਬਣਾਉਣ ਲਈ ਅਸੀਂ ਇਕ ਚੋਟੀ ਦੇ ਅੰਤਰਰਾਸ਼ਟਰੀ ਕਾਰਕ ਦੇ ਤੌਰ 'ਤੇ ਖੁਦ ਨੂੰ ਸਥਾਪਿਤ ਕਰਨ ਲਈ ਕੰਮ ਕਰ ਰਹੇ ਹਾਂ।''
ਭਾਰਤੀ ਮੂਲ ਦੇ ਅਮਰੀਕੀ ਸਾਂਸਦ ਡਾਕਟਰ ਐਮੀ ਬੇਰਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਬਲਿੰਕਨ ਨੇ ਇਹ ਗੱਲਾਂ ਕਹੀਆਂ। ਬੇਰਾ ਨੇ ਕਿਹਾ,''ਮੈਂ ਕਵਾਡ ਦੇ ਮਹੱਤਵ ਅਤੇ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਨਾਲ ਖੇਤਰ ਵਿਚ ਸਾਡੇ ਕਵਾਡਾ ਸੰਬੰਧਾਂ 'ਤੇ ਪ੍ਰਸ਼ਾਸਨ ਦੀ ਭੂਮਿਕਾ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਨਾ ਚਾਹੁੰਦਾ ਹਾਂ ਪਰ ਪਹਿਲਾਂ ਮੈਂ ਇਕ ਡਾਕਟਰ ਹਾਂ ਅਤੇ ਤੁਸੀਂ ਜਾਣਦੇ ਹੋ ਕਿ ਇਕ ਡਾਕਟਰ ਹੋਣ ਦੇ ਨਾਤੇ ਮੇਰੀ ਦਿਲਚਸਪੀ ਮਹਾਮਾਰੀ ਨਾਲ ਨਜਿੱਠਣ ਵਿਚ ਸਿਹਤ ਸੰਬੰਧੀ ਤਿਆਰੀਆਂ 'ਤੇ ਰਹੀ ਹੈ।''
ਪੜ੍ਹੋ ਇਹ ਅਹਿਮ ਖਬਰ- ਭਾਰਤ ਨੇ ਭੇਜੀ ਕੋਰੋਨਾ ਵੈਕਸੀਨ, ਕੈਨੇਡਾ ਨੇ ਹੋਰਡਿੰਗ ਲਗਾ ਕੇ ਕੀਤਾ ਧੰਨਵਾਦ
ਬਲਿੰਕਨ ਨੇ ਕਿਹਾ ਕਿ ਅਮਰੀਕਾ ਕੋਵੈਕਸ ਮੁਹਿੰਮ ਵਿਚ ਸ਼ਾਮਲ ਹੈ। ਉਹਨਾਂ ਨੇ ਕਿਹਾ,''ਅਸੀਂ ਲੋੜੀਂਦੇ ਸਰੋਤਾਂ ਅਤੇ ਅਰਬਾਂ ਡਾਲਰ ਦਾ ਯੋਗਦਾਨ ਦੇ ਰਹੇ ਹਾਂ।'' ਉਹਨਾਂ ਨੇ ਕਿਹਾ,''ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਹਰੇਕ ਅਮਰੀਕੀ ਦਾ ਟੀਕਾਕਰਨ ਹੋਵੇ ਅਤੇ ਇਹ ਸਾਡੀ ਤਰਜੀਹ ਹੈ।'' ਬਲਿੰਕਨ ਨੇ ਕਿਹਾ,''ਬਾਈਡੇਨ ਪ੍ਰਸ਼ਾਸਨ ਨੇ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਵਿਚਾਲੇ ਕਵਾਡਟ੍ਰਿਕ ਸੁਰੱਖਿਆ ਗੱਲਬਾਤ 'ਤੇ ਪਹਿਲੀ ਮੰਤਰੀ ਪੱਧਰੀ ਬੈਠਕ ਕੀਤੀ ਅਤੇ ਇਸ ਹਫ਼ਤੇ ਸ਼ੁੱਕਰਵਾਰ ਨੂੰ ਅਸੀਂ ਲੀਡਰਸ਼ਿਪ ਪੱਧਰ 'ਤੇ ਸਿਖਰ ਸੰਮੇਲਨ ਕਰਾਂਗੇ।''
ਨੋਟ- ਕਵਾਡ ਸਿਖਰ ਸੰਮੇਲਨ 'ਚ ਕੋਰੋਨਾ ਟੀਕੇ ਸੰਬੰਧੀ ਕਿਸੇ ਫ਼ੈਸਲੇ 'ਤੇ ਪਹੁੰਚਣ ਦੀ ਆਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।