ਸਿਡਨੀ-ਦਿੱਲੀ ਵਿਚਾਲੇ ਜਲਦ ਸ਼ੁਰੂ ਹੋਣਗੀਆਂ ਉਡਾਣਾਂ, ਆਸਟ੍ਰੇਲੀਆ ਦੀ ਏਅਰਲਾਈਨ ਨੇ ਕੀਤਾ ਐਲਾਨ
Saturday, Oct 23, 2021 - 01:49 PM (IST)
ਸਿਡਨੀ/ਨਵੀਂ ਦਿੱਲੀ (ਭਾਸ਼ਾ)- ਆਸਟ੍ਰੇਲੀਆਈ ਏਅਰਲਾਈਨ ਕੰਪਨੀ ਕੰਤਾਸ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ 6 ਦਸੰਬਰ ਤੋਂ ਸਿਡਨੀ-ਦਿੱਲੀ ਰੂਟ ’ਤੇ ਉਡਾਣਾਂ ਦਾ ਸੰਚਾਲਨ ਸ਼ੁਰੂ ਕਰੇਗੀ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ, ‘ਸਿਡਨੀ ਤੋਂ ਦਿੱਲੀ ਲਈ ਉਡਾਣ ਡਾਰਵਿਨ ਰਸਤਿਓਂ ਭਰੀ ਜਾਵੇਗੀ, ਜਦੋਂਕਿ ਦਿੱਲੀ ਤੋਂ ਸਿਡਨੀ ਲਈ ਉਡਾਣਾਂ ਨਾਨ-ਸਟਾਪ ਸੰਚਾਲਿਤ ਹੋਣਗੀਆਂ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਸਿਡਨੀ-ਦਿੱਲੀ ਉਡਾਣ ਆਪਣੇ ਏਅਰਬਸ ਏ330 ਜਹਾਜ਼ ਨਾਲ ਹਫ਼ਤੇ ਵਿਚ 3 ਵਾਰ ਸੰਚਾਲਿਤ ਹੋਵੇਗੀ ਅਤੇ ਸਾਲ ਦੇ ਆਖ਼ੀਰ ਤੱਕ ਉਡਾਣਾਂ ਦੀ ਸੰਖਿਆ ਵੀ ਵਧਾ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਭਾਰਤੀ-ਅਮਰੀਕੀ ਨੀਤੀ ਮਾਹਿਰ ਨੀਰਾ ਟੰਡਨ ਵ੍ਹਾਈਟ ਹਾਊਸ 'ਚ ਬਣੀ ਸਟਾਫ਼ ਸਕੱਤਰ
ਕੰਤਾਸ ਨੇ ਅੱਗੇ ਕਿਹਾ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਭਾਰਤ ਦੀ ਰਾਸ਼ਟਰੀ ਰਾਜਧਾਨੀ ਵਿਚਾਲੇ ਫਲਾਈਟਾਂ ਸ਼ੁਰੂ ਵਿਚ ਘੱਟ ਤੋਂ ਘੱਟ ਮਾਰਚ 2020 ਤੱਕ ਉਡਾਣ ਭਰਨਗੀਆਂ, ਜੇਕਰ ਮੰਗ ਵਧੇਰੇ ਰਹਿੰਦੀ ਹੈ ਤਾਂ ਇਸ ਨੂੰ ਜਾਰੀ ਰੱਖਣ ਦਾ ਬਦਲ ਹੋਵੇਗਾ। ਕੰਤਾਸ ਗਰੁੱਪ ਦੇ ਸੀ.ਈ.ਓ. ਐਲਨ ਜਾਇਸ ਨੇ ਕਿਹਾ, ‘ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਦੇਖਦੇ ਹੋਏ ਸਿਡਨੀ-ਦਿੱਲੀ ਵਿਚਕਾਰ ਉਡਾਣਾਂ ਪਿਛਲੇ ਕੁੱਝ ਸਮੇਂ ਤੋਂ ਸਾਡੀ ਰਡਾਰ ’ਤੇ ਹਨ। ਸਾਨੂੰ ਲੱਗਦਾ ਹੈ ਕਿ ਸਰਹੱਦਾਂ ਮੁੜ ਖੁਲ੍ਹਣ ਮਗਰੋਂ ਪਰਿਵਾਰ ਅਤੇ ਦੋਸਤ ਜੁੜ ਸਕਣਗੇ।’ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਐਲਾਨ ਕੀਤਾ ਸੀ ਕਿ 1 ਨਵੰਬਰ ਤੋਂ ਆਸਟ੍ਰੇਲੀਅਨ ਲੋਕਾਂ ਦੇ ਵਿਦੇਸ਼ ਜਾਣ ’ਤੇ ਲੱਗੀ 18 ਮਹੀਨਿਆਂ ਦੀ ਪਾਬੰਦੀ ਹਟਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅਮਰੀਕਾ ’ਚ ਗੰਢਿਆਂ ਨਾਲ ਫੈਲ ਰਹੀ ਨਵੀਂ ਬੀਮਾਰੀ, 600 ਤੋਂ ਜ਼ਿਆਦਾ ਲੋਕ ਹੋਏ ਬੀਮਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।