ਪੁਤਿਨ ਨੇ ਬੋਰਿਸ ਜਾਨਸਨ ਨੂੰ ਫੋਨ ’ਤੇ ਦਿੱਤੀ ਸੀ ਧਮਕੀ, ‘ਤੁਹਾਨੂੰ ਮਾਰਨ ਲਈ ਮਿਜ਼ਾਈਲ ਨੂੰ ਬਸ ਇਕ ਮਿੰਟ ਲੱਗੇਗਾ’

Tuesday, Jan 31, 2023 - 11:31 AM (IST)

ਪੁਤਿਨ ਨੇ ਬੋਰਿਸ ਜਾਨਸਨ ਨੂੰ ਫੋਨ ’ਤੇ ਦਿੱਤੀ ਸੀ ਧਮਕੀ, ‘ਤੁਹਾਨੂੰ ਮਾਰਨ ਲਈ ਮਿਜ਼ਾਈਲ ਨੂੰ ਬਸ ਇਕ ਮਿੰਟ ਲੱਗੇਗਾ’

ਲੰਡਨ (ਵਿਸ਼ੇਸ਼/ਭਾਸ਼ਾ)- ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨ ਵਿਚ ਜੰਗ ਰੋਕਣ ਲਈ ਕਹਿਣ ’ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਹ ਧਮਕੀ ਪਿਛਲੇ ਸਾਲ ਫਰਵਰੀ ’ਚ ਦਿੱਤੀ ਗਈ ਸੀ, ਜਦੋਂ ਜਾਨਸਨ ਵੋਲੋਦਿਮੀਰ ਜ਼ੇਲੇਂਸਕੀ ਨੂੰ ਮਿਲਣ ਲਈ ਕੀਵ ’ਚ ਸਨ।

ਇਹ ਵੀ ਪੜ੍ਹੋ: ਅਜਬ-ਗਜ਼ਬ: ਇੱਥੇ ਕਬਰ ਲਈ ਮ੍ਰਿਤਕਾਂ ਦੇ ਵਾਰਸਾਂ ਨੂੰ ਭਰਨਾ ਪੈਂਦੈ ਮਹੀਨਾਵਾਰ ਕਿਰਾਇਆ

ਜਾਨਸਨ ਨੇ ਇਹ ਖੁਲਾਸਾ ਬੀ. ਬੀ. ਸੀ. ਦੀ ਵਿਸ਼ੇਸ਼ ਡਾਕੂਮੈਂਟਰੀ ਸੀਰੀਜ਼ ‘ਪੁਤਿਨ ਬਨਾਮ ਦਿ ਵੈਸਟ’ ’ਚ ਕੀਤਾ ਹੈ, ਜਿਸ ਦਾ ਪ੍ਰਸਾਰਣ ਸੋਮਵਾਰ ਦੇਰ ਸ਼ਾਮ ਨੂੰ ਕੀਤਾ ਗਿਆ। ਬੋਰਿਸ ਰੂਸ ਦੇ ਹਮਲਾ ਕਰਨ ਦੀ ਸਥਿਤੀ ’ਚ ਯੂਕ੍ਰੇਨ ਦਾ ਸਾਥ ਦੇਣ ਦੀ ਗੱਲ ਕਹਿਣ ਲਈ ਕੀਵ ਗਏ ਸੀ। ਵਾਪਸ ਪਰਤਣ ’ਤੇ ਬੋਰਿਸ ਜਾਨਸਨ ਨੇ ਪੁਤਿਨ ਨਾਲ ਫੋਨ ’ਤੇ ਲੰਬੀ ਗੱਲ ਕੀਤੀ, ਜੋ ਕਾਫੀ ਅਸਾਧਾਰਨ ਰਹੀ। ਇਹ ਉਹ ਸਮਾਂ ਸੀ, ਜਦੋਂ ਪੁਤਿਨ ਯੂਕ੍ਰੇਨ ’ਤੇ ਹਮਲਾ ਕਰਨ ਦੀ ਗੱਲ ਤੋਂ ਲਗਾਤਾਰ ਇਨਕਾਰ ਕਰ ਰਹੇ ਸੀ। ਹਾਲਾਂਕਿ ਉਸ ਦੇ ਹਜ਼ਾਰਾਂ ਫੌਜੀ ਯੂਕ੍ਰੇਨ ਦੀ ਸਰਹੱਦ ’ਤੇ ਬਿਲਕੁਲ ਤਿਆਰ ਖੜ੍ਹੇ ਸਨ।

ਇਹ ਵੀ ਪੜ੍ਹੋ: ਆਸਟ੍ਰੇਲੀਆ ਮਗਰੋਂ ਹੁਣ ਕੈਨੇਡਾ ਵਿਖੇ ਹਿੰਦੂ ਮੰਦਰ 'ਚ ਲਿਖੇ ਭਾਰਤ ਵਿਰੋਧੀ ਨਾਅਰੇ, ਕੀਤੀ ਗਈ ਭੰਨਤੋੜ

ਜਾਨਸਨ ਨੇ ਪੁਤਿਨ ਨੂੰ ਕਿਹਾ ਕਿ ਜੰਗ ਨਾਲ ਸਿਰਫ਼ ਤਬਾਹੀ ਹੋਵੇਗੀ। ਉਨ੍ਹਾਂ ਨੇ ਪੁਤਿਨ ਦੇ ਭੁਲੇਖੇ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਯੂਕ੍ਰੇਨ ਨਾਟੋ ’ਚ ਸ਼ਾਮਲ ਹੋਣ ਜਾ ਰਿਹਾ ਹੈ। ਇਸ ’ਤੇ ਪੁਤਿਨ ਨੇ ਕਿਹਾ ਕਿ ਬੋਰਿਸ ਤੁਸੀਂ ਕਹਿ ਰਹੇ ਹੋ ਕਿ ਯੂਕ੍ਰੇਨ ਅਜੇ ਨਾਟੋ ’ਚ ਸ਼ਾਮਲ ਨਹੀਂ ਹੋਣ ਜਾ ਰਿਹਾ, ਇਹ ਹੁਣ ਕੀ ਹੈ। ਇਸ ’ਤੇ ਜਾਨਸਨ ਨੇ ਸਮਝਾਇਆ ਕਿ ਇਹ ਤੁਸੀਂ ਵੀ ਜਾਣਦੇ ਹੋ ਕਿ ਨੇੜੇ ਭਵਿੱਖ ’ਚ ਤਾਂ ਬਿਲਕੁਲ ਨਹੀਂ। ਇਸ ’ਤੇ ਪੁਤਿਨ ਨੇ ਜਾਨਸਨ ਨੂੰ ਸਿੱਧੇ ਤੌਰ ’ਤੇ ਧਮਕੀ ਦਿੱਤੀ ਕਿ ਬੋਰਿਸ ਮੈਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਪਰ ਇਕ ਮਿਜ਼ਾਈਲ ਨੂੰ ਇਸ ’ਚ ਸਿਰਫ਼ ਇਕ ਮਿੰਟ ਲੱਗੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬੇਨਿਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਚੇ ਅੱਗ ਦੇ ਭਾਂਬੜ, ਜ਼ਿੰਦਾ ਸੜੇ 22 ਲੋਕ (ਵੀਡੀਓ)

ਰੂਸ ਨੇ ਗ਼ਲਤ ਦੱਸਿਆ

ਰੂਸ ਦੇ ਬੁਲਾਰੇ ਨੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਦਾਅਵੇ ਨੂੰ ਝੂਠਾ ਦੱਸਿਆ ਹੈ। ਰੂਸੀ ਬੁਲਾਰੇ ਦਮਿਤਰੀ ਪੇਸਕੋਵ ਨੇ ਬੀ. ਬੀ. ਸੀ. ਨੂੰ ਕਿਹਾ ਕਿ ਜਾਨਸਨ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਆਦਤਨ ਝੂਠੇ ਕਿਉਂ ਹਨ। ਜੇਕਰ ਉਹ ਆਦਤਨ ਝੂਠੇ ਨਹੀਂ ਹਨ ਤਾਂ ਉਹ ਰਾਸ਼ਟਰਪਤੀ ਪੁਤਿਨ ਦੀ ਗੱਲ ਨੂੰ ਨਹੀਂ ਸਮਝ ਸਕੇ। ਪੁਤਿਨ ਸਿਰਫ਼ ਇਹ ਕਹਿ ਰਹੇ ਸਨ ਕਿ ਜੇਕਰ ਯੂਕ੍ਰੇਨ ਨਾਟੋ ’ਚ ਸ਼ਾਮਲ ਹੋ ਜਾਂਦਾ ਹੈ ਤਾਂ ਅਮਰੀਕੀ ਮਿਜ਼ਾਈਲਾਂ ਰੂਸੀ ਸਰਹੱਦ ਦੇ ਐਨੀਆਂ ਨੇੜੇ ਹੋ ਜਾਣਗੀਆਂ ਕਿ ਮਿੰਟ ’ਚ ਹੀ ਮਾਸਕੋ ਪਹੁੰਚ ਜਾਣਗੀਆਂ।

ਇਹ ਵੀ ਪੜ੍ਹੋ: ਜਲੰਧਰ ਦੀ ਧੀ ਨੇ ਵਧਾਇਆ ਮਾਣ, ਇਟਾਲੀਅਨ ਨੇਵੀ 'ਚ ਭਰਤੀ ਹੋਈ ਮਨਰੂਪ ਕੌਰ

9 ਦਿਨ ਬਾਅਦ ਬੈਨ ਵਾਲੇਸ ਮਾਸਕੋ ਆਏ

ਪਿਛਲੇ ਸਾਲ 11 ਫਰਵਰੀ ਨੂੰ ਜਾਨਸਨ ਅਤੇ ਪੁਤਿਨ ਵਿਚਾਲੇ ਟੈਲੀਫੋਨ ’ਤੇ ਗੱਲਬਾਤ ਹੋਈ ਸੀ। ਉਸ ਤੋਂ 9 ਦਿਨ ਬਾਅਦ 20 ਫਰਵਰੀ ਨੂੰ ਬ੍ਰਿਟਿਸ਼ ਰੱਖਿਆ ਮੰਤਰੀ ਬੇਨ ਵਾਲੇਸ ਮਾਸਕੋ ਪਹੁੰਚੇ ਸਨ ਅਤੇ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੂੰ ਮਿਲੇ ਸਨ। ਵਾਲੇਸ ਨੇ ਬੀ. ਬੀ. ਸੀ. ਨੂੰ ਦੱਸਿਆ ਕਿ ਉਨ੍ਹਾਂ ਨੂੰ ਰੂਸ ਤੋਂ ਭਰੋਸਾ ਮਿਲਿਆ ਸੀ ਕਿ ਯੂਕ੍ਰੇਨ ’ਤੇ ਹਮਲਾ ਨਹੀਂ ਕੀਤਾ ਜਾਵੇਗਾ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News