ਫੀਫਾ ਦੌਰਾਨ ਟੂਰਿਸਟਸ ਨਾਲ ਸਰੀਰਕ ਸਬੰਧ ਬਣਾ ਸਕਦੀਆਂ ਹਨ ਰੂਸੀ ਔਰਤਾਂ : ਪੁਤਿਨ
Friday, Jun 15, 2018 - 06:05 PM (IST)

ਮਾਸਕੋ — ਰੂਸ 'ਚ ਖੇਡੇ ਜਾ ਰਹੇ ਫੁੱਟਬਾਲ ਵਿਸ਼ਵ ਕੱਪ 2018 ਦੀ ਧਮਾਕੇਦਾਰ ਸ਼ੁਰੂਆਤ 14 ਜੂਨ ਨੂੰ ਹੋ ਗਈ ਹੈ। ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਸਟੇਡੀਅਮ ਪਹੁੰਚੇ ਸਨ। ਰੂਸ ਨੇ ਫੁੱਟਬਾਲ ਵਿਸ਼ਵ ਕੱਪ 2018 ਦੇਖਣ ਆਉਣ ਵਾਲਿਆਂ ਲਈ ਖਾਸ ਇੰਤਜ਼ਾਮ ਕੀਤੇ ਹਨ। ਪਰ ਜਿਸ ਗੱਲ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ ਉਹ ਇਹ ਹੈ ਕਿ ਹੁਣ ਰੂਸੀ ਔਰਤਾਂ ਫੁੱਟਬਾਲ ਵਰਲਡ ਕੱਪ ਦੇ ਦੌਰਾਨ ਆਉਣ ਵਾਲੇ ਸੈਲਾਨੀਆਂ ਦੇ ਨਾਲ ਯੌਨ ਸਬੰਧ ਬਣਾ ਸਕਦੀਆਂ ਹਨ।
ਵੀਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਫੁੱਟਬਾਲ ਵਰਲਡ ਕੱਪ ਦੌਰਾਨ ਆਉਣ ਵਾਲੇ ਟੂਰਿਸਟਾਂ ਦੇ ਨਾਲ ਰੂਸ ਦੀਆਂ ਔਰਤਾਂ ਯੌਨ ਸਬੰਧ ਬਣਾ ਸਕਦੀਆਂ ਹਨ। ਰਾਸ਼ਟਰਪਤੀ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਤਿਨ ਨੇ ਕਿਹਾ ਹੈ ਕਿ ਰੂਸ ਦੀਆਂ ਔਰਤਾਂ ਨੂੰ ਖੁਦ ਹੀ ਤੈਅ ਕਰਨਾ ਹੈ ਕਿ ਉਹ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਔਰਤਾਂ ਹਨ।
ਸੰਸਦ ਮੈਂਬਰ ਨੇ ਰੂਸ ਦੀਆਂ ਔਰਤਾਂ ਨੂੰ ਦਿੱਤੀ ਨਸੀਹਤ
ਇਸ ਤੋਂ ਪਹਿਲਾਂ ਇਕ ਮਹਿਲਾ ਸੰਸਦ ਮੈਂਬਰ ਤਮਾਰਾ ਨੇ ਕਿਹਾ ਸੀ ਕਿ ਰੂਸੀ ਔਰਤਾਂ ਫੁੱਟਬਾਲ ਟੂਰਿਸਟਾਂ ਦੇ ਨਾਲ ਯੌਨ ਸਬੰਧ ਬਣਾਉਣ ਤੇ ਰਲੀ-ਮਿਲੀ ਪ੍ਰਜਾਤੀ ਦੇ ਬੱਚਿਆਂ ਦੀ ਇਕੱਲੀ ਮਾਂ ਬਣਨ ਤੋਂ ਦੂਰ ਰਹਿਣ। ਇਸੇ ਦੇ ਜਵਾਬ 'ਚ ਪੁਤਿਨ ਦਾ ਬਿਆਨ ਆਇਆ ਹੈ। ਤਮਾਰਾ ਪਲੇਨੇਵਾ ਨੇ ਕਿਹਾ ਸੀ ਕਿ ਰੂਸ ਦੀਆਂ ਔਰਤਾਂ ਨੂੰ ਟੂਰਿਸਟਾਂ ਦੇ ਨਾਲ ਡੇਟ ਨੂੰ ਲੈ ਕੇ ਇਕ ਗੱਲ ਦਿਮਾਗ 'ਚ ਰੱਖਣੀ ਚਾਹੀਦੀ ਹੈ ਕਿ ਕਿਤੇ ਉਹ ਗਰਭਵਤੀ ਹੋ ਕੇ ਇਕੱਲੀ ਮਾਂ ਨਾ ਬਣ ਜਾਣ।
1980 ਓਲੰਪਿਕ 'ਚ ਕਈ ਔਰਤਾਂ ਹੋਈਆਂ ਸਨ ਗਰਭਵਤੀ
ਉਨ੍ਹਾਂ ਨੇ ਸਾਲ 1980 ਦੇ ਮਾਸਕੋ 'ਚ ਆਯੋਜਿਤ ਓਲੰਪਿਕ ਦਾ ਜ਼ਿਕਰ ਕੀਤਾ, ਜਦੋਂ ਕੁਝ ਔਰਤਾਂ ਦੇ ਵਿਦੇਸ਼ੀਆਂ ਦੇ ਨਾਲ ਰਿਸ਼ਤੇ ਬਣ ਗਏ ਤੇ ਉਹ ਗਰਭਵਤੀ ਹੋ ਗਈਆਂ ਸਨ। ਲੈਟਿਨ ਅਮਰੀਕੀ, ਏਸ਼ੀਅਨ ਤੇ ਹੋਰਾਂ ਥਾਵਾਂ ਦੇ ਪੁਰਸ਼ਾਂ ਦੇ ਨਾਲ ਰਿਸ਼ਤਿਆਂ ਤੋਂ ਬਾਅਦ ਹੋਰ ਪ੍ਰਜਾਤੀ ਨੂੰ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ।
ਤਮਾਰਾ ਪਲੇਨੇਵਾ ਦਾ ਬਣਿਆ ਮਜ਼ਾਕ
ਉਨ੍ਹਾਂ ਦੀਆਂ ਟਿੱਪਣੀਆਂ ਦੀ ਨਿੰਦਾ ਹੋਈ ਤੇ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਬਣਾਇਆ। ਉਥੇ ਹੀ ਉਪ-ਪ੍ਰਧਾਨ ਮੰਤਰੀ ਐਲੇਕਜ਼ੈਂਡਰ ਰੋਬਲੋਵ ਨੇ ਉਨ੍ਹਾਂ ਦੀਆਂ ਗੱਲਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਗਲਤ ਤਰੀਕੇ ਨਾਲ ਗੱਲ ਨੂੰ ਪੇਸ਼ ਕਰ ਰਹੀ ਹੈ। ਉਪ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸਥਾਨਕ ਔਰਤਾਂ ਨੂੰ ਛੋਟ ਹੈ ਤੇ ਉਹ ਵਿਦੇਸ਼ੀਆਂ ਦੇ ਨਾਲ ਸੈਕਸ ਕਰ ਸਕਦੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚਾਲੇ ਲੰਡਨ ਦੀ ਰਹਿਣ ਵਾਲੀ ਈਨਾ ਦਾ ਕਹਿਣਾ ਹੈ ਕਿ ਜਦੋਂ ਪਿਆਰ ਹੁੰਦਾ ਹੈ, ਉਹ ਕਿਸ ਦੇਸ਼ ਦਾ ਹੈ, ਇਹ ਦਿਖਾਈ ਨਹੀਂ ਦਿੰਦਾ।