ਵਿਵਾਦ ਹੱਲ ਕਰਨ ਲਈ ਪੁਤਿਨ ਨੇ ਜਾਪਾਨੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

01/23/2019 1:47:32 AM

ਮਾਸਕੋ — ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੁਰੀਲ ਟਾਪੂਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਮੰਗਲਵਾਰ ਨੂੰ ਇਥੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਸਾਲ 2013 ਤੋਂ ਬਾਅਦ ਪੁਤਿਨ ਅਤੇ ਆਬੇ ਦੀ ਇਹ 25ਵੀਂ ਮੁਲਾਕਾਤ ਹੈ। ਪ੍ਰਸ਼ਾਂਤ ਮਹਾਸਾਗਰ 'ਚ ਸਥਿਤ 4 ਟਾਪੂਆਂ ਨੂੰ ਸੋਵੀਅਤ ਸੰਘ ਦੀ ਫੌਜ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਕਬਜ਼ੇ 'ਚ ਲੈ ਲਿਆ ਸੀ। ਜਾਪਾਨ ਇਨ੍ਹਾਂ 'ਤੇ ਰੂਸ ਦੀ ਹਕੂਮਤ ਮੰਨਣ ਤੋਂ ਇਨਕਾਰ ਕਰਦਾ ਹੈ। ਇਸ ਦੇ ਚੱਲਦੇ ਦੂਜੇ ਵਿਸ਼ਵ ਯੁੱਧ ਨੂੰ ਖਤਮ ਹੋਣ ਤੋਂ ਇੰਨੇ ਸਾਲ ਬਾਅਦ ਵੀ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਮਝੌਤਾ ਨਾ ਹੋ ਪਾਇਆ।
ਆਪਣੀ ਰੂਸੀ ਯਾਤਰਾ ਤੋਂ ਪਹਿਲਾਂ ਆਬੇ ਨੇ ਆਖਿਆ ਸੀ ਕਿ ਉਨ੍ਹਾਂ ਦੇ ਨਾਲ ਪੁਤਿਨ ਵੀ ਇਸ ਵਿਵਾਦ ਨੂੰ ਅਗਲੀ ਪੀੜੀ ਤੱਕ ਲਿਜਾਣ ਦੇ ਪੱਖ 'ਚ ਨਹੀਂ ਹਨ। ਪਰ ਪਿਛਲੇ ਕੁਝ ਦਿਨਾਂ 'ਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਦੀ ਸਖਤ ਟਿੱਪਣੀਆਂ ਕਾਰਨ ਭਵਿੱਖ 'ਚ ਇਹ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ। ਨਵੇਂ ਸਾਲ 'ਤੇ ਆਪਣੇ ਸੰਬੋਧਨ ਦੌਰਾਨ ਆਬੇ ਨੇ ਇਨ੍ਹਾਂ ਟਾਪੂਆਂ 'ਤੇ ਰਹਿਣ ਵਾਲਿਆਂ ਨੂੰ ਆਪਣੀ ਨਾਗਰਿਕਤਾ ਬਦਲਣ ਲਈ ਤਿਆਰ ਰਹਿਣ ਦੀ ਗੱਲ ਕੀਤੀ ਸੀ। ਇਸ ਦੇ ਜਵਾਬ 'ਚ ਰੂਸ ਨੇ ਆਖਿਆ ਸੀ ਕਿ ਜਾਪਾਨ ਨੂੰ ਦੂਜੇ ਵਿਸ਼ਵ ਯੁੱਧ ਦੇ ਨਤੀਜਿਆਂ ਨੂੰ ਸਵੀਕਾਰ ਕਰਦੇ ਹੋਏ ਟਾਪੂਆਂ 'ਤੇ ਰੂਸ ਦੀ ਹਕੂਮਤ ਸਵੀਕਾਰ ਕਰ ਲੈਣੀ ਚਾਹੀਦੀ ਹੈ। ਰੂਸ ਦੇ 90 ਫੀਸਦੀ ਲੋਕ ਵੀ ਜਾਪਾਨ ਨੂੰ ਇਕ ਵੀ ਟਾਪੂ ਦੇਣ ਦੇ ਪੱਖ 'ਚ ਨਹੀਂ ਹਨ।


Related News